
ਪੱਤਰਕਾਰਾਂ ‘ਤੇ ਦਰਜ ਕੀਤੇ ਪਰਚਿਆਂ ਦੇ ਵਿਰੋਧ ’ਚ ਮਾਨ ਦਾ ਪੁਤਲਾ ਫੂਕਿਆ
ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਦਵਾਉਣਾ ਚਾਹੁੰਦੀ ਹੈ “ਆਮ ਆਦਮੀ ਪਾਰਟੀ” ਬਰਨਾਲਾ ਬਿਊਰੋ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਪੰਜਾਬ ਦੇ ਦਰਜਨ ਭਰ ਪੱਤਰਕਾਰਾਂ ਤੇ ਦਰਜ ਕੀਤੇ ਗਏ ਪਰਚੇ ਦੇ ਵਿਰੋਧ ’ਚ ਅੱਜ ਪ੍ਰੈਸ ਕਲੱਬ ਭਦੌੜ ਵੱਲੋਂ ਜਨਤਕ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨਕੋਣੀ ਚੌਂਕ ਵਿਖੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।












