Home » ਪ੍ਰਮੁੱਖ ਖ਼ਬਰਾਂ » ਬਰਨਾਲਾ ਖਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ: ਸਭਿਅਤਾ ਬ੍ਰਾਂਡ ਨੂੰ ਛੋਟ ਵਾਲੀ ਕੀਮਤ `ਤੇ ਵਾਧੂ ਜੀਐੱਸਟੀ ਵਸੂਲਣਾ ਪਿਆ ਮਹਿੰਗਾ

ਬਰਨਾਲਾ ਖਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ: ਸਭਿਅਤਾ ਬ੍ਰਾਂਡ ਨੂੰ ਛੋਟ ਵਾਲੀ ਕੀਮਤ `ਤੇ ਵਾਧੂ ਜੀਐੱਸਟੀ ਵਸੂਲਣਾ ਪਿਆ ਮਹਿੰਗਾ

ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਬਰਨਾਲਾ ਨੇ ਖਪਤਕਾਰਾਂ ਦੇ ਹਿੱਤ ’ਚ ਇਕ ਮਿਸਾਲੀ ਫੈਸਲਾ ਸੁਣਾਉਂਦਿਆਂ ਕੱਪੜਿਆਂ ਦੇ ਪ੍ਰਸਿੱਧ ਬ੍ਰਾਂਡ ਸਭਿਅਤਾ ਨੂੰ ਗਾਹਕ ਤੋਂ ਨਾਜਾਇਜ਼ ਤੌਰ ਤੇ ਵਾਧੂ ਜੀਐੱਸਟੀ ਵਸੂਲਣ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਕੰਪਨੀ ਨੂੰ ਨਾ ਸਿਰਫ਼ ਵਾਧੂ ਵਸੂਲੀ ਰਕਮ ਵਿਆਜ ਸਮੇਤ ਮੋੜਨ ਦੇ ਹੁਕਮ ਦਿੱਤੇ ਹਨ।
ਬਰਨਾਲਾ ਖਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ: ਸਭਿਅਤਾ ਬ੍ਰਾਂਡ ਨੂੰ ਛੋਟ ਵਾਲੀ ਕੀਮਤ `ਤੇ ਵਾਧੂ ਜੀਐੱਸਟੀ ਵਸੂਲਣਾ ਪਿਆ ਮਹਿੰਗਾ
[responsivevoice_button voice="Hindi Male"]

ਬਰਨਾਲਾ ਬਿਊਰੋ  6 ਅਪ੍ਰੈਲ

ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਬਰਨਾਲਾ ਨੇ ਖਪਤਕਾਰਾਂ ਦੇ ਹਿੱਤ ’ਚ ਇਕ ਮਿਸਾਲੀ ਫੈਸਲਾ ਸੁਣਾਉਂਦਿਆਂ ਕੱਪੜਿਆਂ ਦੇ ਪ੍ਰਸਿੱਧ ਬ੍ਰਾਂਡ ਸਭਿਅਤਾ ਨੂੰ ਗਾਹਕ ਤੋਂ ਨਾਜਾਇਜ਼ ਤੌਰ ਤੇ ਵਾਧੂ ਜੀਐੱਸਟੀ ਵਸੂਲਣ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਕੰਪਨੀ ਨੂੰ ਨਾ ਸਿਰਫ਼ ਵਾਧੂ ਵਸੂਲੀ ਰਕਮ ਵਿਆਜ ਸਮੇਤ ਮੋੜਨ ਦੇ ਹੁਕਮ ਦਿੱਤੇ ਹਨ। ਸਗੋਂ ਮਾਨਸਿਕ ਪਰੇਸ਼ਾਨੀ ਤੇ ਕਾਨੂੰਨੀ ਖਰਚੇ ਵਜੋਂ ਮੋਟਾ ਜੁਰਮਾਨਾ ਵੀ ਲਗਾਇਆ ਹੈ। ਸ਼ਿਕਾਇਤਕਰਤਾ ਦੇ ਵਕੀਲ ਰਜਤ ਗੋਇਲ ਨੇ ਦੱਸਿਆ ਕਿ ਬਰਨਾਲਾ ਦੇ ਰਹਿਣ ਵਾਲੇ ਮੀਨਲ ਗੋਇਲ ਨੇ 14 ਫਰਵਰੀ 2025 ਨੂੰ ਹੰਡਿਆਇਆ ਰੋਡ ਬਰਨਾਲਾ ਸਥਿਤ `ਸਭਿਅਤਾ ਆਊਟਲੈੱਟ ਤੋਂ ਆਪਣੀ ਪਤਨੀ ਲਈ ਇਕ ਕੁਰਤਾ ਸੈੱਟ ਖਰੀਦਿਆ ਸੀ। ਉਕਤ ਉਤਪਾਦ `ਤੇ ਕੰਪਨੀ ਵਲੋਂ 30 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਸੀ। ਉਤਪਾਦ ਦੀ ਅਸਲ ਕੀਮਤ 3,499 ਰੁਪਏ ਸੀ। ਜਿਸ ’ਚ ਪਹਿਲਾਂ ਹੀ ਸਾਰੇ ਟੈਕਸ ਸ਼ਾਮਲ ਸਨ। ਛੋਟ ਤੋਂ ਬਾਅਦ ਇਸ ਦੀ ਕੀਮਤ 2449.30 ਰੁਪਏ ਬਣਦੀ ਸੀ। ਪਰ ਕੰਪਨੀ ਨੇ ਇਸ ਛੋਟ ਵਾਲੀ ਕੀਮਤ `ਤੇ ਵਾਧੂ 12 ਫੀਸਦੀ ਜੀਐੱਸਟੀ 293.92 ਰੁਪਏ ਲਗਾ ਕੇ ਕੁੱਲ 2743 ਰੁਪਏ ਵਸੂਲ ਕੀਤੇ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਤੇ ਮੈਂਬਰ ਨਵਦੀਪ ਕੁਮਾਰ ਗਰਗ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਕਿ ਜਦੋਂ ਐੱਮਆਰਪੀ ’ਚ ਪਹਿਲਾਂ ਹੀ ਸਾਰੇ ਟੈਕਸ ਸ਼ਾਮਲ ਹੁੰਦੇ ਹਨ ਤਾਂ ਡਿਸਕਾਊਂਟ ਤੋਂ ਬਾਅਦ ਉਸ `ਤੇ ਦੁਬਾਰਾ ਜੀਐੱਸਟੀ ਲਗਾਉਣਾ ਗੈਰਕਾਨੂੰਨੀ ਹੈ। ਕਮਿਸ਼ਨ ਨੇ ਕੰਪਨੀ ਦੇ ਉਸ ਤਰਕ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਟੈਕਸ ਬਾਰੇ ਜਾਣਕਾਰੀ ਪਹਿਲਾਂ ਹੀ ਦਿੱਤੀ ਸੀ। ਅਦਾਲਤ ਨੇ ਕੰਪਨੀ ਨੂੰ ਵਾਧੂ ਵਸੂਲੇ ਗਏ 293.92 ਰੁਪਏ 7 ਫੀਸਦੀ ਵਿਆਜ ਸਮੇਤ ਵਾਪਸ ਕੀਤੇ ਜਾਣ। ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ 10 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਮੁਕੱਦਮੇ ਦੇ ਖਰਚੇ ਵਜੋਂ 5,000 ਰੁਪਏ ਦੀ ਅਦਾਇਗੀ ਕੀਤੀ ਜਾਵੇ। 10 ਹਜ਼ਾਰ ਰੁਪਏ ਕੰਜ਼ਿਊਮਰ ਲੀਗਲ ਏਡ ਅਕਾਊਂਟ ’ਚ ਜਮ੍ਹਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਕ ਹੋਰ ਮਾਮਲੇ ਚ ਵੀ ਲੱਗਿਆ ਜੁਰਮਾਨਾ

ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ’ਚ ਬਰਨਾਲਾ ਵਾਸੀ ਰਜਤ ਕੁਮਾਰ ਪੁੱਤਰ ਰਾਜਿੰਦਰ ਪਾਲ ਗੋਇਲ ਦੀ ਸ਼ਿਕਾਇਤ ਤੇ ਕਮਿਸ਼ਨ ਨੇ ਫੈਸਲਾ ਸੁਣਾਇਆ। ਇਸ ਕੇਸ ’ਚ ਵੀ `ਸਭਿਅਤਾ ਬ੍ਰਾਂਡ ਵਲੋਂ ਵਾਧੂ ਜੀਐੱਸਟੀ ਵਸੂਲਿਆ ਗਿਆ ਸੀ। ਅਦਾਲਤ ਨੇ ਕੰਪਨੀ ਨੂੰ ਵਾਧੂ ਲਏ ਗਏ 359.55 ਰੁਪਏ 7 ਫੀਸਦੀ ਵਿਆਜ ਸਮੇਤ ਮੋੜਨ 10 ਹਜ਼ਾਰ ਰੁਪਏ ਮਾਨਸਿਕ ਪਰੇਸ਼ਾਨੀ ਦਾ ਮੁਆਵਜ਼ਾ, 5 ਹਜ਼ਾਰ ਰੁਪਏ ਕਾਨੂੰਨੀ ਖਰਚਾ ਤੇ 10 ਹਜ਼ਾਰ ਰੁਪਏ ਕੰਜ਼ਿਊਮਰ ਲੀਗਲ ਏਡ ਅਕਾਊਂਟ ’ਚ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਇਹ ਸਾਰੀ ਅਦਾਇਗੀ 45 ਦਿਨਾਂ ਦੇ ਅੰਦਰ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਬਰਨਾਲਾ ਦੇ ਰੂੜੇਕੇ ਕਲਾਂ `ਚ ਹੜਕੰਪ: ਇਨਸਾਫ਼ ਲਈ ਵਰ੍ਹਦੇ ਮੀਂਹ `ਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ `ਤੇ ਚੜ੍ਹੀਆਂ ਅੰਮ੍ਰਿਤਧਾਰੀ ਮਾਂ-ਧੀ
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments