Home » ਪ੍ਰਮੁੱਖ ਖ਼ਬਰਾਂ » ਬਰਨਾਲਾ ਬਿਰਧ ਮਹਿਲਾ ਨੇ ਨਹਿਰ ’ਚ ਮਾਰੀ ਛਾਲ, ਰਾਹਗੀਰਾਂ ਨੇ ਹਿੰਮਤ ਦਿਖਾ ਕੇ ਬਚਾਈ ਜਾਨ

ਬਰਨਾਲਾ ਬਿਰਧ ਮਹਿਲਾ ਨੇ ਨਹਿਰ ’ਚ ਮਾਰੀ ਛਾਲ, ਰਾਹਗੀਰਾਂ ਨੇ ਹਿੰਮਤ ਦਿਖਾ ਕੇ ਬਚਾਈ ਜਾਨ

ਸੋਮਵਾਰ ਨੂੰ ਪਿੰਡ ਟੱਲੇਵਾਲ ਨੇੜਿਓਂ ਲੰਘਦੀ ਨਹਿਰ ਵਿੱਚ ਇੱਕ ਬਿਰਧ ਮਹਿਲਾ ਨੇ ਛਾਲ ਮਾਰ ਦਿੱਤੀ ਜਿਸ ਨੂੰ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਨੇ ਹਿੰਮਤ ਸਦਕਾ ਬਚਾਅ ਲਿਆ ਗਿਆ। ਉਪਰੰਤ ਪੁਲਿਸ ਦੀ ਮੌਜੂਦਗੀ ਵਿੱਚ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ। ਮਹਿਲਾ ਦੀ ਪਹਿਚਾਣ ਬਲਜੀਤ ਕੌਰ ਪਤਨੀ ਦਰਸ਼ਨ ਸਿੰਘ (60) ਵਾਸੀ ਪਿੰਡ ਹਮੀਦੀ ਵਜੋਂ ਹੋਈ ਹੈ।
[responsivevoice_button voice="Hindi Male"]

ਬਰਨਾਲਾ ਬਿਊਰੋ 28 ਅਪਰੈਲ।

            ਸੋਮਵਾਰ ਨੂੰ ਪਿੰਡ ਟੱਲੇਵਾਲ ਨੇੜਿਓਂ ਲੰਘਦੀ ਨਹਿਰ ਵਿੱਚ ਇੱਕ ਬਿਰਧ ਮਹਿਲਾ ਨੇ ਛਾਲ ਮਾਰ ਦਿੱਤੀ ਜਿਸ ਨੂੰ ਮੌਕੇ ਤੇ ਮੌਜੂਦ ਕੁੱਝ ਲੋਕਾਂ ਨੇ ਹਿੰਮਤ ਸਦਕਾ ਬਚਾਅ ਲਿਆ ਗਿਆ। ਉਪਰੰਤ ਪੁਲਿਸ ਦੀ ਮੌਜੂਦਗੀ ਵਿੱਚ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ।    ਮਹਿਲਾ ਦੀ ਪਹਿਚਾਣ ਬਲਜੀਤ ਕੌਰ ਪਤਨੀ ਦਰਸ਼ਨ ਸਿੰਘ (60) ਵਾਸੀ ਪਿੰਡ ਹਮੀਦੀ ਵਜੋਂ ਹੋਈ ਹੈ। ਜਿਸ ਨੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਪਿੰਡ ਟੱਲੇਵਾਲ ਦੇ ਪੁਲ ਤੋਂ ਛਾਲ ਮਾਰੀ ਗਈ ਸੀ। ਜਿਸ ਦਾ ਪਤਾ ਜਿਉਂ ਹੀ ਮੌਕੇ ਤੇ ਮੌਜੂਦ ਕੁੱਝ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਰੌਲਾ ਪਾਉਂਦੇ ਹੋਏ ਪਿੱਛੇ ਹੀ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ। ਜਿਸ ਸਦਕਾ ਕੁੱਝ ਸਮੇਂ ਵਿੱਚ ਹੀ ਮਹਿਲਾ ਨੂੰ ਨਹਿਰ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ।

 

ਕੈਪਸ਼ਨ- ਪਿੰਡ ਟੱਲੇਵਾਲ ਨੇੜੇ ਨਹਿਰ ’ਚੋਂ ਬਚਾਈ ਗਈ ਔਰਤ ਨੂੰ ਇਲਾਜ ਲਈ ਭੇਜਦੇ ਹੋਏ ਪੁਲਿਸ ਕਰਮਚਾਰੀ ਤੇ ਪਿੰਡ ਵਾਸੀ।  
ਕੈਪਸ਼ਨ- ਪਿੰਡ ਟੱਲੇਵਾਲ ਨੇੜੇ ਨਹਿਰ ’ਚੋਂ ਬਚਾਈ ਗਈ ਔਰਤ ਨੂੰ ਇਲਾਜ ਲਈ ਭੇਜਦੇ ਹੋਏ ਪੁਲਿਸ ਕਰਮਚਾਰੀ ਤੇ ਪਿੰਡ ਵਾਸੀ।

ਇਸੇ ਦੌਰਾਨ ਹੀ ਸੂਚਨਾ ਮਿਲਣ ਤੇ ਥਾਣਾ ਟੱਲੇਵਾਲ ਦੀ ਪੁਲਿਸ ਵੀ ਪਹੁੰਚ ਗਈ। ਜਿੰਨ੍ਹਾਂ ਵੱਲੋਂ ਸਬੰਧਿਤ ਮਹਿਲਾ ਦੇ ਵਾਰਸਾਂ ਨਾਲ ਸੰਪਰਕ ਕੀਤਾ ਅਤੇ ਮੌਕੇ ਤੇ ਬੁਲਾਕੇ ਮਾਤਾ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਮੌਕੇ ਤੇ ਪਹੁੰਚੇ ਏਐਸਆਈ ਕੁਲਦੀਪ ਸਿੰਘ ਨੇ ਕਿਹਾ ਕਿ ਮਹਿਲਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਵੱਲੋਂ ਨਹਿਰ ਵਿੱਚ ਛਾਲ ਮਾਰਨ ਦੇ ਕਾਰਨਾਂ ਬਾਬਤ ਫ਼ਿਲਹਾਲ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਪਰ ਮਹਿਲਾ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ 

ਪਿੰਡ ਕਲਾਲਾ ਦੇ ਜ਼ਮੀਨੀ ਵਿਵਾਦ ਮਾਮਲੇ ‘ਚ ਵੱਡੀ ਕਾਰਵਾਈ: ਡੀਡੀਪੀਓ ਮੁਅੱਤਲ, ਬੀਡੀਪੀਓ ਦਾ ਚਾਰਜ ਵੀ ਖੋਹਿਆ
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 4 0 8 1
Users Today : 3
Users Yesterday : 43
Users Last 7 days : 295

ਰਾਸ਼ੀਫਲ