Home » ਪ੍ਰਮੁੱਖ ਖ਼ਬਰਾਂ » ਬਰਨਾਲਾ ਵਿਖੇ ਹੋਇਆ ਫਾਸ਼ੀਵਾਦ ਵਿਰੋਧੀ ਸੈਮੀਨਾਰ ; ਮਜ਼ਬੂਤ ਵਿਰੋਧੀ ਲਹਿਰ ਉਸਾਰੀ ਦਾ ਦਿੱਤਾ ਸੱਦਾ

ਬਰਨਾਲਾ ਵਿਖੇ ਹੋਇਆ ਫਾਸ਼ੀਵਾਦ ਵਿਰੋਧੀ ਸੈਮੀਨਾਰ ; ਮਜ਼ਬੂਤ ਵਿਰੋਧੀ ਲਹਿਰ ਉਸਾਰੀ ਦਾ ਦਿੱਤਾ ਸੱਦਾ

 ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਇੱਥੇ ਤਰਕਸ਼ੀਲ ਭਵਨ ਵਿਖੇ 'ਆਰ ਐੱਸ ਐੱਸ ਫਾਸ਼ੀਵਾਦ ਵਿਰੋਧੀ' ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 'ਸਾਮਰਾਜਵਾਦ,ਕਾਰਪੋਰੇਟ ਅਤੇ ਸੰਘੀ ਮਨੂੰਵਾਦ  ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ ਪੱਖੀਆਂ ਦੀ ਭੂਮਿਕਾ' ਵਿਸ਼ੇ ਉੱਪਰ ਬੁਲਾਰਿਆਂ ਚਰਚਾ ਕੀਤੀ ਗਈ। ਸੈਮੀਨਾਰ ਦੀ ਸ਼ੁਰੂਆਤ ਅਜਮੇਰ  ਅਕਲੀਆ ਅਤੇ ਬੱਗੜ ਸਿੰਘ ਰੂੜੇਕੇ ਕਲਾਂ ਦੇ ਇਨਕਲਾਬੀ ਗੀਤਾਂ ਨਾਲ ਹੋਈ।
ਬਰਨਾਲਾ ਵਿਖੇ ਹੋਇਆ ਫਾਸ਼ੀਵਾਦ ਵਿਰੋਧੀ ਸੈਮੀਨਾਰ ; ਮਜ਼ਬੂਤ ਵਿਰੋਧੀ ਲਹਿਰ ਉਸਾਰੀ ਦਾ ਦਿੱਤਾ ਸੱਦਾ
[responsivevoice_button voice="Hindi Male"]

ਸੀਪੀਆਈ (ਐੱਮ ਐੱਲ) ਰੈੱਡ ਸਟਾਰ ਨੇ ਕਰਵਾਇਆ ਸੈਮੀਨਾਰ

ਪਰਸ਼ੋਤਮ ਬੱਲੀ/ਖੇਤਰੀ ਪ੍ਰਤੀਨਿਧ

ਬਰਨਾਲਾ, 1 ਅਪਰੈਲ

ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਇੱਥੇ ਤਰਕਸ਼ੀਲ ਭਵਨ ਵਿਖੇ ‘ਆਰ ਐੱਸ ਐੱਸ ਫਾਸ਼ੀਵਾਦ ਵਿਰੋਧੀ’ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ‘ਸਾਮਰਾਜਵਾਦ,ਕਾਰਪੋਰੇਟ ਅਤੇ ਸੰਘੀ ਮਨੂੰਵਾਦ  ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ ਪੱਖੀਆਂ ਦੀ ਭੂਮਿਕਾ’ ਵਿਸ਼ੇ ਉੱਪਰ ਬੁਲਾਰਿਆਂ ਚਰਚਾ ਕੀਤੀ ਗਈ। ਸੈਮੀਨਾਰ ਦੀ ਸ਼ੁਰੂਆਤ ਅਜਮੇਰ  ਅਕਲੀਆ ਅਤੇ ਬੱਗੜ ਸਿੰਘ ਰੂੜੇਕੇ ਕਲਾਂ ਦੇ ਇਨਕਲਾਬੀ ਗੀਤਾਂ ਨਾਲ ਹੋਈ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ

ਲਾਭ  ਸਿੰਘ ਅਕਲੀਆ ਨੇ ਵਿਸ਼ੇ ਦੀ ਭੂਮਿਕਾ ਤੇ ਮਹੱਤਵ ਬਾਰੇ ਚਾਨਣਾ ਪਾਇਆ। ਮੁੱਖ ਬੁਲਾਰਿਆਂ ਵਜੋਂ ਸ਼ਾਮਲ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਦੇ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ, ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਪੋਲਿਟ ਬਿਓਰੋ ਮੈਂਬਰ

ਕਾ. ਤੁਹਿਨ ਦੇਵ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਾ. ਮੁਖਤਿਆਰ ਸਿੰਘ ਪੂਹਲਾ ਨੇ  ਸੰਬੋਧਨ ਕਰਦਿਆਂ ਕਿਹਾ ਕਿ  ਦੇਸ਼ ਅੰਦਰ ਆਰ ਐੱਸ ਐੱਸ ਮਨੂੰਵਾਦੀ ਫਾਸ਼ੀਵਾਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸੰਘ ਪਰਿਵਾਰ ਵੱਲੋਂ ਲਗਾਤਾਰ ਫਿਰਕੂ  ਜ਼ਹਿਰ ਘੋਲੀ ਜਾ ਰਹੀ ਹੈ, ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਕਮਿਊਨਿਸਟਾਂ ਅਤੇ ਹਰ ਤਰ੍ਹਾਂ ਦੇ ਵਿਰੋਧੀ ਵਿਚਾਰਾਂ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਹਰ ਦਿਨ ਮੁਸਲਮਾਨਾਂ, ਈਸਾਈਆਂ ਅਤੇ ਔਰਤਾਂ ਉੱਤੇ ਸਮੂਹਿਕ ਹਮਲੇ , ਮੌਬ ਲੀਚਿੰਗ ਅਤੇ ਬਲਾਤਕਾਰ ਹੋ ਰਹੇ ਹਨ। ਬੁਲਾਰਿਆਂ ਕਿਹਾ ਕਿ ਆਰ ਐੱਸ ਐੱਸ ਪਿਛਾਖੜੀ ਫਾਸ਼ੀਵਾਦੀ ਲਹਿਰ ਦੇਸ਼ ਦੇ ਹਰ ਖੇਤਰ ਵਿੱਚ ਕਾਬਜ਼ ਹੋ ਚੁੱਕੀ ਹੈ। ਵਿਧਾਨ ਪਾਲਿਕਾ ਤੋਂ ਲੈਕੇ ਕਾਰਿਜਪਾਲਕਾ ਅਤੇ ਨਿਆਂਪਾਲਿਕਾ ਤੱਕ ਭਗਵੇਂ ਫਾਸ਼ੀਵਾਦ ਦਾ ਕੰਟਰੋਲ ਪੂਰੀ ਤਰ੍ਹਾਂ ਸਥਾਪਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਪੂੰਜੀਪਤੀਆਂ ਦੇ ਇਸ਼ਾਰਿਆਂ ‘ਤੇ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਵਿਰੋਧੀ ਖੇਤੀ ਨੀਤੀ ਅਤੇ ਮਜ਼ਦੂਰ ਵਿਰੋਧੀ ‘ਚਾਰ ਲੇਬਰ ਕੋਡ’ ਲਾਗੂ ਕਰ ਦਿੱਤੇ ਗਏ ਹਨ। ਬੁਲਾਰਿਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਫਾਸ਼ੀਵਾਦੀ ਹਮਲੇ ਦਾ ਕੋਈ ਇੱਕ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ ਸੋ ਸਾਰੀਆਂ ਖੱਬੇ ਪੱਖੀ, ਜਮਹੂਰੀ, ਪ੍ਰਗਤੀਸ਼ੀਲ ਅਤੇ ਸਿੱਧੇ ਤੌਰ ‘ਤੇ ਪ੍ਰਭਾਵਿਤ ਧਿਰਾਂ ਨੂੰ ਵੀ ਇੱਕਜੁੱਟ ਹੋਣ ਦੀ ਅਣਸਰਦੀ ਲੋੜ ਹੈ। ਸੈਮੀਨਾਰ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਕਾਮਰੇਡ ਨਰਭਿੰਦਰ ਤੇ ਡੀਟੀਐੱਫ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ। ਬੁਲਾਰਿਆਂ ਨੇ ਮਜ਼ਬੂਤ ਫਾਸ਼ੀਵਾਦ ਵਿਰੋਧੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋਂ ‘ਫਾਸ਼ੀਵਾਦ ਵਿਰੋਧੀ ਕਿਤਾਬ ਚਾ’ ਰਿਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਗੁਰਤੇਜ ਖੀਵਾ ਨੇ ਨਿਭਾਈ।

ਕੈਪਸ਼ਨ: ਬਰਨਾਲਾ ਵਿਖੇ ਸੈਮੀਨਾਰ  ਦੌਰਾਨ ਬੁਲਾਰਾ ਤੇ ਪ੍ਰਧਾਨਗੀ ਮੰਡਲ।

ਕੈਪਸ਼ਨ: ਬਰਨਾਲਾ ਵਿਖੇ ਸੈਮੀਨਾਰ  ਦੌਰਾਨ ਹਾਜ਼ਰ ਜਨਤਕ ਕਾਰਕੁਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ

0 0 votes
Article Rating
Subscribe
Notify of
guest
0 Comments
Oldest
Newest Most Voted