ਬਰਨਾਲਾ, 23 ਮਾਰਚ
ਸ੍ਰੀ ਰਾਮ ਨੌਮੀ ਉਤਸਵ ਕਮੇਟੀ ਬਰਨਾਲਾ ਤੇ ਪ੍ਰਬੰਧਕ ਮੰਦਰ ਬਾਬਾ ਗੀਟੀ ਵਾਲਾ ਵਲੋਂ 20ਵਾਂ ਸ਼੍ਰੀ ਰਾਮ ਜਨਮ ਉਤਸਵ ਮੰਦਰ ਬਾਬਾ ਗੀਟੀ ਵਾਲਾ ਬਰਨਾਲਾ ਵਿਖੇ 19 ਮਾਰਚ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧੀ 26 ਮਾਰਚ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ 27 ਮਾਰਚ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਐਤਵਾਰ ਰਾਤ ਨੂੰ ਰਾਮ ਬਾਗ ਬਰਨਾਲਾ ਦੇ ਪ੍ਰਾਰਥਨਾ ਹਾਲ ’ਚ ਆਯੋਜਿਤ ਮੀਟਿੰਗ ’ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੰਦਰ ਬਾਬਾ ਗੀਟੀ ਵਾਲਾ ਬਰਨਾਲਾ ਵਿਖੇ ਹੋਈ ਵਿਸ਼ੇਸ਼ ਮੀਟਿੰਗ ’ਚ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਵਿਨੋਦ ਕਾਂਸਲ, ਕੈਸ਼ੀਅਰ ਇੰਜੀਨੀਅਰ ਕੰਵਲ ਜਿੰਦਲ, ਪ੍ਰੋਜੈਕਟ ਚੇਅਰਮੈਨ ਬੀਰਬਲ ਗੋਇਲ ਠੇਕੇਦਾਰ, ਉੱਪ ਪ੍ਰਧਾਨ ਹੇਮੰਤ ਰਾਜੂ, ਜੇਈ ਅਸ਼ੋਕ ਜਿੰਦਲ, ਰਜਤ ਬਾਂਸਲ ਲੱਕੀ, ਜੀਵਨ ਬਾਂਸਲ ਡੱਡੀ, ਗੋਪਾਲ ਸ਼ਰਮਾ ਗਾਲੀ ਆਦਿ ਨੇ ਦੱਸਿਆ ਕਿ 19 ਮਾਰਚ ਤੋਂ ਮਾਤਾ ਭਗਵਤੀ ਦੇ ਨਵਰਾਤਿਆਂ ਮੌਕੇ ਸਵੇਰੇ ਕੰਜਕ ਤੇ ਮਾਤਾ ਭਗਵਤੀ ਪੂਜਨ ਹੋ ਰਿਹਾ ਹੈ। ਸ਼ਾਮ 7:15 ਵਜੇ ਮਾਤਾ ਭਗਵਤੀ ਦੀ ਆਰਤੀ ਕੀਤੀ ਜਾਂਦੀ ਹੈ। ਜੋ ਵੀ ਸ਼ਰਧਾਲੂ ਯਜਮਾਨ ਬਣਨਾ ਚਾਹੁੰਦਾ ਹੈ ਜਾਂ ਸ਼੍ਰੀ ਰਾਮ ਧਵਜ ਯਾਤਰਾ ’ਚ ਝੰਡਾ ਲੈ ਕੇ ਚੱਲਣਾ ਚਾਹੁੰਦਾ ਹੈ। ਉਹ ਮੰਦਰ ’ਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 26 ਮਾਰਚ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਵਿਸ਼ੇਸ਼ ਸ਼ੋਭਾ ਯਾਤਰਾ ਮੰਦਰ ਬਾਬਾ ਗੀਟੀ ਵਾਲਾ ਤੋਂ ਸ਼ੁਰੂ ਹੋ ਕੇ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਸਦਰ ਬਾਜ਼ਾਰ ਤੋਂ ਹੁੰਦੀ ਹੋਈ ਵਾਪਸ ਮੰਦਰ ਬਾਬਾ ਗੀਟੀ ਵਾਲਾ ਵਿਖੇ ਹੀ ਸਮਾਪਤ ਹੋਵੇਗੀ। ਰੰਗੀਨ ਲਾਈਟਾਂ ਦੇ ਵਿਚਕਾਰ ਇਸ ਸ਼ੋਭਾ ਯਾਤਰਾ ’ਚ ਬੈਂਡ ਵਾਜੇ, ਸਪੇਰਾ ਬੈਂਡ, ਰੰਗੋਲੀ, ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਅੱਠ ਝਾਕੀਆਂ, ਸ਼੍ਰੀ ਰਾਮ ਧਵਜ ਯਾਤਰਾ ਤੇ ਹਿੰਡੋਲਾ ਖਿੱਚ ਦਾ ਕੇਂਦਰ ਹੋਣਗੇ। ਸ਼੍ਰੀ ਰਾਮ ਚੰਦਰ ਜੀ ਦਾ ਪਹਿਰਾਵਾ ਸ਼੍ਰੀ ਸ਼ਿਆਮ ਸੇਵਾ ਮਹਿਲਾ ਸੰਕੀਰਤਨ ਮੰਡਲ ਮਹੇਸ਼ ਨਗਰ ਬਰਨਾਲਾ ਵਲੋਂ ਭੇਂਟ ਕੀਤਾ ਜਾਵੇਗਾ ਤੇ ਬਾਂਸਲ ਟਾਇਰ ਦੇ ਚੇਅਰਮੈਨ ਸੰਜੀਵ ਬਾਂਸਲ ਮਾਤਾ ਭਗਵਤੀ ਨੂੰ ਪਹਿਰਾਵਾ ਪਹਿਨਾਉਣਗੇ। ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਬਰਨਾਲਾ ਦੇ ਦੀਪਕ ਬਾਂਸਲ ਸੋਨੀ, ਅਸ਼ੋਕ ਗਰਗ ਲੱਖੀ ਗਰਗ, ਐਡਵੋਕੇਟ ਪ੍ਰਦੀਪ ਗੋਇਲ, ਪ੍ਰਦੀਪ ਸਿੰਗਲਾ, ਸਤਪਾਲ ਗਾਂਧੀ ਬਾਂਸਲ, ਰਾਮ ਪਾਲ ਸਿੰਗਲਾ, ਵਿਜੇ ਮੋਦੀ, ਲਾਜਪਤ ਰਾਏ ਚੋਪੜਾ, ਦਵਿੰਦਰ ਜਿੰਦਲ, ਵਿਜੇ ਬਾਂਸਲ ਹੈਪੀ, ਸੰਦੀਪ ਗਰਗ, ਪਵਨ ਦਾਦੂ, ਸੁਰੇਸ਼ ਦਾਦੂ, ਰਾਜਿੰਦਰ ਸਿੰਗਲਾ, ਰਾਕੇਸ਼ ਗੋਇਲ ਟੋਨੀ, ਅਨਿਲ ਡੂਡੇਜਾ, ਰੁਪਿੰਦਰ ਡੂਡੇਜਾ, ਡਾਕਟਰ ਰਾਕੇਸ਼ ਮਹਿਰਾ, ਸੋਮਨਾਥ ਪੱਖੋ ਵਾਲੇ, ਧਰਮਪਾਲ ਸ਼ੈਂਟੀ, ਰਾਕੇਸ਼ ਜਿੰਦਲ, ਨਰਿੰਦਰ ਚੋਪੜਾ, ਰਾਜਿੰਦਰ ਗਾਰਗੀ ਤੇ ਮੁਖ ਪੁਜਾਰੀ ਪੰਡਿਤ ਸੁਰੇਸ਼ ਦੀਕਸ਼ਿਤ ਸ਼ਾਸਤਰੀ ਆਦਿ ਨੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸ਼੍ਰੀ ਰਾਮ ਜੀ ਦੀ ਸਵਾਰੀ, ਸ੍ਰੀ ਰਾਮ ਤੇ ਹਨੂਮਾਨ ਜੀ ਦੀ ਨਿਸ਼ਾਨ ਯਾਤਰਾ ਤੇ ਸ਼ੋਭਾ ਯਾਤਰਾ ਦਾ ਸਵਾਗਤ ਫੁਲਾਂ ਦੀ ਵਰਖਾ ਤੇ ਵੱਖ-ਵੱਖ ਪਕਵਾਨਾਂ ਦੇ ਸਟਾਲ ਲਗਾ ਕੇ ਕਰਨ ਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਚੰਦਨ ਬਾਂਸਲ ਚਾਂਦ, ਕਸ਼ਿਸ਼ ਨਰਵਾਲੀਆ ਕਾਕੂ, ਅੰਸ਼ੁਲ ਬਾਂਸਲ, ਮਨੀਸ਼ ਬਾਂਸਲ, ਮਨੋਜ ਬਾਂਸਲ ਮੌਜੀ, ਨਿਿਤਸ਼ ਜਿੰਦਲ, ਪੰਕਜ ਬਦਲੀਆਂ, ਕਰਨ ਬਦਲੀਆਂ, ਕ੍ਰਿਸ਼ਨ ਕਾਲਾ, ਜਗਦੀਪ ਲੱਕੀ, ਮੋਨਾ ਗੌੜ, ਹੇਮ ਰਾਜ, ਰੋਹਿਤ ਸਰਬੂ, ਪੁਨੀਤ ਕੌਸ਼ਲ ਮੋਨੂੰ ਆਦਿ ਹਾਜ਼ਰ ਸਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਲੋਕ ਨਿਰਮਾਣ ਅਧੀਨ ਬਰਨਾਲਾ-ਬਾਜਾਖਾਨਾ ਮੁਖ ਮਾਰਗ ‘ਤੇ 300 ਮੀਟਰ ‘ਨਰਕ’: ਸੜਕ ਦਾ ਨੀਵਾਂ ਹਿੱਸਾ ਰਾਹਗੀਰਾਂ ਲਈ ਬਣਿਆ ਜਾਨਲੇਵਾ |








Users Today : 6
Users Yesterday : 26
Users Last 7 days : 231