ਪੰਜਾਬ ਨੈਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਦੇ ਸੰਚਾਲਕ ਡਾਕਟਰ ਗੁਰਮੇਲ ਸਿੰਘ ਵਿਰਕ (ਰਿਟਾਇਰਡ ਚੀਫ ਮੈਡੀਕਲ ਅਫਸਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਦੇ ਇੱਕ ਮਸ਼ਹੂਰ ਖ਼ੁਰਾਕ ਮਾਹਰ 76 ਸਾਲਾ ਹਰਿੰਦਰ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਿੱਤੇ ਦੀ ਪੱਥਰੀ, ਦੋਵਾਂ ਗੁਰਦਿਆਂ ਵਿੱਚ ਪੱਥਰੀਆਂ, ਛੋਟੀ ਆਂਦਰ ਦੀ ਸੋਜ ਅਤੇ ਰੁਕਾਵਟ, ਵੱਡੀ ਆਂਦਰ ਵਿੱਚ ਜ਼ਖ਼ਮ ਭਾਵ ਅਲਸਰੇਟਿਵ ਕੋਲਾਈਟਿਸ ਅਤੇ ਪ੍ਰੋਸਟੇਟ ਗ੍ਰੰਥੀ ਵਧਣ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਜੂਝ ਰਹੇ ਸਨ ਅਤੇ ਜਿਨ੍ਹਾਂ ਨੇ ਅਮਰੀਕਾ ਦੇ ਵੱਡੇ- ਵੱਡੇ ਹਸਪਤਾਲਾਂ ਦੇ ਮਾਹਰ ਡਾਕਟਰਾਂ ਤੋਂ ਇਹਨਾਂ ਬਿਮਾਰੀਆਂ ਦਾ ਇਲਾਜ ਕਰਵਾਇਆ ਪਰੰਤੂ ਜਿੰਨਾ ਸਮਾਂ ਦਵਾਈ ਲੈਂਦੇ ਉਨਾ ਸਮਾਂ ਠੀਕ ਰਹਿੰਦੇ ਬਾਅਦ ਵਿੱਚ ਫਿਰ ਉਹੀ ਦਿੱਕਤਾਂ ਨਾਲ ਘਿਰ ਜਾਂਦੇ ਆਖਿਰਕਾਰ ਉਨ੍ਹਾਂ ਨੇ ਭਦੌੜ ਸਥਿਤ ਪੰਜਾਬ ਨੈਚਰੋਪੈਥੀ ਅਤੇ ਯੋਗਾ ਹਸਪਤਾਲ ਭਦੌੜ ਵਿੱਚ ਪਹੁੰਚ ਕੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਇਨ੍ਹਾਂ ਸਾਰੀਆਂ ਨਾਮੁਰਾਦ ਬਿਮਾਰੀਆਂ ਤੋਂ ਮੁਕਤੀ ਪਾਈ ਹੈ।
ਡਾਕਟਰ ਗੁਰਮੇਲ ਸਿੰਘ ਵਿਰਕ ਨੇ ਦੱਸਿਆ ਕਿ ਜਦੋਂ ਅਮਰੀਕਾ ਦੇ ਸਾਰੇ ਮਲਟੀ-ਸਪੈਸ਼ਲਿਸਟ ਡਾਕਟਰ ਮਰੀਜ਼ ਦਾ ਇਲਾਜ ਕਰਨ ਵਿੱਚ ਅਸਫਲ ਰਹੇ ਤਾਂ ਉਹ ਮਜਬੂਰ ਹੋ ਕੇ ਉਨ੍ਹਾਂ ਦੇ ਹਸਪਤਾਲ ਵਿੱਚ ਆਏ ਜਿੱਥੇ ਹਸਪਤਾਲ਼ ਦੇ ਡਾਕਟਰਾਂ ਦੀ ਮਾਹਰ ਟੀਮ ਜਿਸ ਵਿੱਚ ਡਾਕਟਰ ਰੁਪਿੰਦਰ ਸਿੰਘ ਵਿਰਕ (ਐਮ.ਬੀ.ਬੀ.ਐਸ, ਐਮ.ਐਸ. ਓਰਥੋ), ਡਾਕਟਰ ਮਨਿੰਦਰ ਸਿੰਘ ਵਿਰਕ (ਬੀ.ਐਨ.ਵਾਈ.ਐਸ. ਨੈਚਰੋਪੈਥੀ, ਯੋਗਾ) ਅਤੇ ਡਾਕਟਰ ਸ਼ਿਵਾਂਗੀ ਵਿਰਕ (ਬੀ.ਐਨ.ਵਾਈ.ਐਸ. ਨੈਚਰੋਪੈਥੀ, ਯੋਗਾ) ਨੇ ਮਰੀਜ਼ ਨੂੰ ਬਿਨਾਂ ਕਿਸੇ ਦਵਾਈ ਅਤੇ ਟੀਕੇ ਦੇ ਕੁਦਰਤੀ ਤਰੀਕਿਆਂ ਨਾਲ ਸਿਰਫ ਮਿੱਟੀ, ਪਾਣੀ, ਧੁੱਪ, ਖੁਰਾਕ, ਭਾਫ਼ ਅਤੇ ਯੋਗਾ ਵਰਗੀਆਂ ਕੁਦਰਤੀ ਵਿਧੀਆਂ ਰਾਹੀਂ ਬਿਨਾਂ ਕਿਸੇ ਅਪਰੇਸ਼ਨ ਦੇ ਇਲਾਜ ਕੀਤਾ ਜਿਸ ਨਾਲ ਮਰੀਜ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੈ ਅਤੇ ਹੁਣ ਮਰੀਜ਼ ਪੂਰੀ ਤਰ੍ਹਾਂ ਰਾਜ਼ੀ ਹੋ ਕੇ ਖੁਸ਼ੀ-ਖੁਸ਼ੀ ਛੁੱਟੀ ਲੈਕੇ ਵਾਪਸ ਜਾ ਰਿਹਾ ਹੈ।
ਡਾਕਟਰ ਵਿਰਕ ਨੇ ਕਿਹਾ ਕਿ ਜਿਨ੍ਹਾਂ ਗੰਭੀਰ ਬਿਮਾਰੀਆਂ ਦਾ ਇਲਾਜ ਐਲੋਪੈਥੀ ਵਰਗੀਆਂ ਵਿਧੀਆਂ ਵਿੱਚ ਨਹੀਂ ਹੈ ਉਨਾਂ ਬਿਮਾਰੀਆਂ ਦਾ ਇਲਾਜ ਨੈਚਰੋਪੈਥੀ ਵਿੱਚ 100% ਸੰਭਵ ਹੈ। ਅਤੇ ਇਹ ਨੈਚਰੋਪੈਥੀ ਵਿਧੀ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਵਿਧੀ ਹੈ।









Users Today : 0
Users Yesterday : 12
Users Last 7 days : 119