ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ’ਚ ਧੂਰੀ ਦੇ ਸਾਬਕਾ ਵਿਧਾਇਕ ਸਣੇ 13 ਜਣੇ ਨਾਮਜ਼ਦ
ਜ਼ਿਲ੍ਹਾ ਪਟਿਆਲਾ ਦੇ ਧੂਰੀ ਹਲਕੇ ਵਿੱਚ ਹੋਏ ਇੱਕ ਕਥਿੱਤ ਘੁਟਾਲੇ ਵਿੱਚ ਨਗਰ ਨਿਗਮ ਬਰਨਾਲਾ ਦਾ ਨਾਂਅ ਵੀ ਚਰਚਾ ’ਚ ਆ ਗਿਆ ਹੈ। ਕਿਉਂਕਿ ਨਗਰ ਨਿਗਮ ’ਚ ਮੌਜੂਦਾ ਸਮੇਂ ਵੱਡੇ ਅਹੁਦਿਆਂ ’ਤੇ ਕਾਬਜ਼ ਦੋ ਅਧਿਕਾਰੀ ਵੀ ਇਸ ਮਾਮਲੇ ਸਬੰਧੀ ਹੋਏ ਪੁਲਿਸ ਕੇਸ ਵਿੱਚ ਨਾਮਜ਼ਦ ਹਨ।
ਕੀ ਹੈ ਮਾਮਲਾ ?
ਉਕਤ ਕਾਰਵਾਈ ਥਾਣਾ ਵਿਜੀਲੈਂਸ ਬਿਉਰੋ ਪਟਿਆਲਾ ਵੱਲੋਂ ਅਮਲ ਵਿੱਚ ਲਿਆਂਦੀ ਗਈ। ਜਿਸ ਸਬੰਧੀ ਵਿਜੀਲੈਂਸ ਵੱਲੋਂ ਕੀਤੀ ਗਈ ਐੱਫਆਈਆਰ ਵਿੱਚ ਕਈ ਜਗ੍ਹਾ ’ਤੇ ਹੋਏ ਕੰਮਾਂ ਵਿੱਚ ਕਥਿੱਤ ਘੁਟਾਲੇ ਦਾ ਜ਼ਿਕਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ 80 ਐੱਮ. ਐੱਮ. ਦੀ ਥਾਂ ਘਟੀਆ ਕੁਆਲਿਟੀ ਦੀਆਂ ਟਾਇਲਾਂ ਲਗਾ ਕੇ 18. 98 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ। ਬੀਡੀਪੀਓ ਵੱਲੋਂ 3. 75, 000 ਰੁਪਏ ਦੀ ਜਿੰਮ ਦੀ ਖ੍ਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲੀਆਂ ਦੀ ਉਸਾਰੀ ਲਈ ਵੀ ਘਟੀਆ ਕੁਆਲਿਟੀ ਦਾ ਸਮਾਨ ਵਰਤਿਆ ਗਿਆ ਹੈ, ਜਿਸ ਨਾਲ ਪੁਲੀਆਂ ਬਣਾਉਣ ਵਿੱਚ 3. 74 ਲੱਖ ਰੁਪਏ ਦਾ ਗਬਨ ਹੋਇਆ ਪਾਇਆ ਗਿਆ ਹੈ।
ਕੌਣ ਕੌਣ ਸ਼ਾਮਲ ਨੇ ?
ਨਿਖਲ ਕੁਮਾਰ ਕੌਸਲ (ਜੇ. ਈ. ਨਗਰ ਨਿਗਮ ਬਰਨਾਲਾ) ਤੇ ਇੰਦਰਜੀਤ ਸਿੰਘ (ਏ. ਐੱਮ. ਈ./ ਐੱਮ. ਈ. ਨਗਰ ਨਿਗਮ ਬਰਨਾਲਾ) ਵਾਸੀਆਨ ਬਰਨਾਲਾ, ਲੈਨਿਨ ਗਰਗ (ਬੀ. ਡੀ. ਪੀ. ਓ. ਧੂਰੀ) ਵਾਸੀ ਤਪਾ ਮੰਡੀ (ਬਰਨਾਲਾ) ਤੇ ਦੀ ਸੰਧੂ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਗੁਰਨੈਬ ਸਿੰਘ ਵਾਸੀ ਬਾਬਾ ਆਲਾ ਸਿੰਘ ਨਗਰ ਬਰਨਾਲਾ ਨੂੰ ਸਰਕਾਰੀ ਖ਼ਜਾਨੇ ਨੂੰ ਹੜੱਪਣ ਦੇ ਮਾਮਲੇ ਵਿੱਚ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ ਵੀਡੀਓ ਪਿੰਡ ਭੱਦਲਵੱਡ, ਜਤਿੰਦਰ ਸਿੰਘ ਜੇ.ਈ., ਅੰਮ੍ਰਿਤਪਾਲ ਸਿੰਘ ਏਐੱਮਈ, ਜਵਾਹਰ ਸਾਗਰ ਐੱਮ.ਈ. ਮਾਡਰਨ ਕੋ- ਅਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ, ਨੈਸ਼ਨਲ ਕੋ ਆਪ੍ਰੇਟਿਵ ਸੁਸਾਇਟਂ ਦੇ ਪ੍ਰਧਾਨ ਅਸ਼ੋਕ ਕੁਮਾਰ, ਉੱਤਮ ਨਗਰ ਕੋ ਅਪ੍ਰੇਟਿਵ ਐੱਲ ਐੱਂਡ ਸੀ ਸੁਸਾਇਟੀ ਸੁਨਾਮ ਦੇ ਪ੍ਰਧਾਨ ਜਸਵਿੰਦਰ ਸਿੰਘ, ਐੱਮ.ਐੱਮ. ਇੰਡਸਟਰੀਜ ਦੇ ਮਾਲਕ ਕਮਲਜੀਤ ਸਿੰਘ ਤੇ ਪਾਂਡੇ ਸਪੋਰਟਸ ਜਲੰਧਰ ਦੇ ਮਾਲਕ ਭਵਾਨੀ ਪ੍ਰਸ਼ਾਦ ਵੀ ਸ਼ਾਮਲ ਹਨ।

ਸ਼ਿਕਾਇਤਕਰਤਾ ਮੁਤਾਬਕ ਇਸ ਘਪਲੇ ਵਿੱਚ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਮੁੱਖ ਸੂਤਰਧਾਰ ਹਨ। ਜਿੰਨਾਂ ਦੁਆਰਾ ਰਚੀ ਗਈ ਸਾਜਿਸ਼ ਤਹਿਤ ਉਕਤ ਫਰਾਡ ਕੀਤਾ ਗਿਆ ਹੈ।m
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।ਖੁੱਲ੍ਹੀਆਂ ਅੱਖਾਂ ਕਲੈਰੀਕਲ ਕਾਮਿਆਂ ਨੇ ਰੋਸ ਮੁਜ਼ਾਹਰਾ ਕਰਕੇ ਨੋਟੀਫਿਕੇਸ਼ਨ ਦੀਆ ਕਾਪੀਆਂ ਸਾੜੀਆਂ









Users Today : 8
Users Yesterday : 9
Users Last 7 days : 218