ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਪ੍ਰਾਚੀਨ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਰ ਪੱਥਰਾ ਵਾਲੀ ਭਦੌੜ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਤਿਰੌਦਸ਼ੀ ਮੇਲਾ, ਸ਼ਿਵ ਭਗਤਾਂ ਨੇ ਟੇਕਿਆ ਮੱਥਾ

ਪ੍ਰਾਚੀਨ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਰ ਪੱਥਰਾ ਵਾਲੀ ਭਦੌੜ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਤਿਰੌਦਸ਼ੀ ਮੇਲਾ, ਸ਼ਿਵ ਭਗਤਾਂ ਨੇ ਟੇਕਿਆ ਮੱਥਾ

ਪੰਜਾਬ ਦੇ ਇਤਿਹਾਸਕ ਕਸਬੇ ਭਦੌੜ ਦੇ ਪ੍ਰਾਚੀਨ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਰ ਪੱਥਰਾ ਵਾਲੀ ਵਿਖੇ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧਾਂ ਹੇਠ ਤਿਰੌਦਸ਼ੀ ਦਾ ਪਵਿੱਤਰ ਅਤੇ ਮਹਾਨ ਮੇਲਾ ਬੜੀ ਹੀ ਸ਼ਰਧਾ,
 ਤਿਰੌਦਸ਼ੀ ਮੇਲੇ ਦੌਰਾਨ ਪ੍ਰਾਚੀਨ ਸ਼ਿਵ ਮੰਦਰ ਵਿਖੇ ਪੂਜਾ ਅਰਚਨਾ ਕਰਦੇ ਹੋਏ ਸ਼ਰਧਾਲੂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ।

ਬਰਨਾਲਾ ਬਿਊਰੋ

            ਪੰਜਾਬ ਦੇ ਇਤਿਹਾਸਕ ਕਸਬੇ ਭਦੌੜ ਦੇ ਪ੍ਰਾਚੀਨ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਰ ਪੱਥਰਾ ਵਾਲੀ ਵਿਖੇ ਸ੍ਰੀ ਗਿਆਰਾ ਰੁੱਦਰ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧਾਂ ਹੇਠ ਤਿਰੌਦਸ਼ੀ ਦਾ ਪਵਿੱਤਰ ਅਤੇ ਮਹਾਨ ਮੇਲਾ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਦੌਰਾਨ ਸਮੁੱਚੇ ਮੰਦਰ ਪਰਿਸਰ ਨੂੰ ਸੁੰਦਰ ਦੀਪਮਾਲਾ ਅਤੇ ਰੰਗ-ਬਰੰਗੀਆਂ ਲਾਈਟਾਂ ਨਾਲ ਕਿਸੇ ਨਵੀਂ ਵਿਆਹੀ ਦੁਲਹਨ ਵਾਂਗ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਜਿੱਥੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਿਵ ਭਗਤਾਂ ਅਤੇ ਸ਼ਰਧਾਲੂਆਂ ਨੇ ਮੰਦਰ ਵਿੱਚ ਸਥਾਪਿਤ ਭਗਵਾਨ ਸ਼ਿਵ ਦੇ ਗਿਆਰਾਂ ਰੁੱਦਰਾਂ ਦੇ ਦਰਸ਼ਨ ਕਰਦਿਆਂ ਪਵਿੱਤਰ ਗੰਗਾ ਜਲ, ਫਲ, ਦੁੱਧ, ਬਿੱਲ ਪੱਤਰ ਅਤੇ ਨਾਰੀਅਲ ਆਦਿ ਅਰਪਣ ਕਰਕੇ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਕੀਤੀ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਜਦਕਿ ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ ਅਤੇ ਮੁੱਖ ਸੇਵਾਦਾਰ ਬਾਬਾ ਕ੍ਰਿਸ਼ਨ ਕੁਮਾਰ ਬਰਨਾਲੇ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਵਿੱਤਰ ਮੰਦਰ ਵਿੱਚ ਹਰ ਮਹੀਨੇ ਤਿਰੌਦਸ਼ੀ ਦਾ ਮੇਲਾ ਸਵੇਰੇ ਨੌਂ ਵਜੇ ਤੋਂ ਲੈ ਕੇ ਰਾਤ ਦੇ ਦੱਸ ਵਜੇ ਤੱਕ ਬਹੁਤ ਹੀ ਧਾਰਮਿਕ ਮਾਹੌਲ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਸ਼ਿਰਕਤ ਕਰਨ ਲਈ ਸ਼ਿਵ ਭਗਤ ਦੂਰ-ਦੁਰਾਡਿਓਂ ਚੱਲ ਕੇ ਪਹੁੰਚਦੇ ਹਨ ਅਤੇ ਮੰਦਰ ਵਿੱਚ ਸਥਾਪਤ ਸ਼ਿਵ ਦੇ ਗਿਆਰਾਂ ਰੁੱਦਰਾਂ ‘ਤੇ ਗੰਗਾ ਜਲ ਚੜ੍ਹਾਉਣ ਤੋਂ ਬਾਅਦ ਵਿਸ਼ੇਸ਼ ਪੂਜਾ ਕਰਕੇ ਆਪਣੀ ਚੌਂਕੀ ਭਰਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਜੋ ਵੀ ਭਗਤ ਸੱਚੇ ਮਨ ਅਤੇ ਪੂਰੀ ਸ਼ਰਧਾ ਨਾਲ ਆਪਣੀ ਕੋਈ ਵੀ ਮੁਰਾਦ ਮੰਗਦਾ ਹੈ, ਭਗਵਾਨ ਸ਼ਿਵ ਉਸਦੀ ਹਰ ਮਨੋਕਾਮਨਾ ਜ਼ਰੂਰ ਪੂਰੀ ਕਰਦੇ ਹਨ ਅਤੇ ਇਸ ਮੇਲੇ ਦੌਰਾਨ ਸ਼੍ਰੀ ਅੰਬਿਕਾ ਭਜਨ ਮੰਡਲੀ ਦੇ ਨਾਮਵਰ ਸੰਚਾਲਕ ਰਾਮ ਗੋਪਾਲ ਰੰਘੂ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਵੱਲੋਂ ਸ਼ਿਵ ਚੌਂਕੀ ਦੌਰਾਨ ਬਹੁਤ ਹੀ ਰਸਭਿੰਨੇ ਸ਼ਿਵ ਗਾਣ ਕਰਕੇ ਪੂਰੇ ਮਾਹੌਲ ਨੂੰ ਭਗਤਮਈ ਬਣਾ ਦਿੱਤਾ ਗਿਆ ਜਦਕਿ ਭਗਵਾਨ ਸ਼ਿਵ ਦੇ ਸ਼ਰਧਾਲੂ ਗਰਗ ਪਰਿਵਾਰ ਬਰਨਾਲੇ ਵਾਲਿਆਂ ਵੱਲੋਂ ਦੂਰੋਂ ਆਏ ਭਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਸੰਜੀਵ ਕੁਮਾਰ ਸੋਨੂੰ ਕੱਪੜੇ ਵਾਲੇ, ਮਨੀਸ਼ ਕੁਮਾਰ ਨਿੱਕਾ ਪੁੱਤਰ ਲਖੱਮੀ ਚੰਦ, ਵਿਕਾਸੀ ਸਿੰਗਲਾ, ਦੀਸ਼ੂ ਸਿੰਗਲਾ, ਚੇਤਨ ਸਿੰਗਲਾ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸੰਗਤਾਂ ਲਈ ਖੀਰ ਦਾ ਵਿਸ਼ੇਸ਼ ਭੰਡਾਰਾ ਲਗਾਇਆ ਗਿਆ ਜਿਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ, ਜਗਸੀਰ ਚੰਦ, ਸ਼ੀਤਲ ਕੁਮਾਰ, ਵਿਜੈ ਕੁਮਾਰ ਸਿੰਗਲਾ, ਪਵਨ ਕੁਮਾਰ ਪੱਪੂ, ਡਾਕਟਰ ਸੰਜੀਵ ਕੁਮਾਰ, ਦੀਪਕ ਮਿੱਤਲ, ਨਰੋਤਮ ਕੁਮਾਰ ਬੱਬੀ, ਸੰਜੀਵ ਕੁਮਾਰ ਸੋਨੂੰ, ਉੱਘੇ ਸਮਾਜ ਸੇਵਕ ਰਾਜਿੰਦਰ ਕੁਮਾਰ ਗਰਗ ਬਿੰਦਰ, ਅਗਰਵਾਲ ਸਭਾ ਭਦੌੜ ਦੇ ਪ੍ਰਧਾਨ ਹਰੀਸ਼ ਕੁਮਾਰ ਗਰਗ ਅਤੇ ਸਮਾਜ ਸੇਵੀ ਬੀਰਵੱਲ ਦਾਸ ਦੀਪਗੜ੍ਹ ਵਾਲੇ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸੇਵਾ ਕਰਨ ਵਾਲੇ ਪਰਿਵਾਰਾਂ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਰਾਤ ਨੂੰ ਠੀਕ ਦੱਸ ਵਜੇ ਮੰਦਰ ਦੇ ਅੰਦਰ ਸ਼ਿਵ ਸੇਜ ਸਜਾ ਕੇ ਭਗਵਾਨ ਸ਼ਿਵ ਦੀ ਆਰਤੀ ਕੀਤੀ ਗਈ ਅਤੇ ਹਾਜ਼ਰ ਸਮੂਹ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੀਆਰਟੀਸੀ ਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਿੱਜੀ ਏਜੰਸੀ ਰਾਹੀਂ ਕੰਮ ਕਰਦੇ ਚਾਲਕਾਂ ਅਤੇ ਕੰਡਕਟਰਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਰੱਦ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 3 0
Users Today : 17
Users Yesterday : 25
Users Last 7 days : 313

ਰਾਸ਼ੀਫਲ

error: Content is protected !!