ਬਰਨਾਲਾ ਬਿਊਰੋ
ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ ਦੀ ਸੁਚੱਜੀ ਅਗਵਾਈ ਹੇਠ ਭਦੌੜ ਵਿਖੇ ਸਾਲਾਨਾ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਉਣ ਦੇ ਸਬੰਧ ਵਿੱਚ ਇੱਕ ਅਹਿਮ ਅਤੇ ਉਚੇਚੀ ਮੀਟਿੰਗ ਸ੍ਰੀ ਗੀਤਾ ਭਵਨ ਭਦੌੜ ਵਿਖੇ ਨਿਪ੍ਰੇ ਚੜ੍ਹੀ, ਜਿਸ ਵਿੱਚ ਸ੍ਰੀ ਅੰਬਿਕਾ ਭਜਨ ਮੰਡਲੀ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਮਾਤਾ ਰਾਣੀ ਦੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਬਾਬਾ ਨੇ ਦੱਸਿਆ ਕਿ ਮਾਤਾ ਸ਼ੇਰਾਂ ਵਾਲੀ ਦੇ ਪਰਮ ਸੇਵਾਦਾਰ ਪੰਡਿਤ ਸ਼ੰਭੂ ਦੱਤ ਵਿਧਾਤਿਆ ਵਾਲਿਆਂ ਦੇ ਅਸੀਰਵਾਦ ਨਾਲ ਅਤੇ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਮਹੀਨੇ ਦੇ ਨਰਾਤਿਆਂ ਦੇ ਪਵਿੱਤਰ ਦਿਹਾੜੇ ਦੌਰਾਨ ਸਾਲਾਨਾ ੫੪ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ੬ ਅਗਸਤ ੨੦੨੬ ਦਿਨ ਵੀਰਵਾਰ ਦੀ ਰਾਤ ਨੂੰ ਸ੍ਰੀ ਗੀਤਾ ਭਵਨ ਭਦੌੜ ਵਿਖੇ ਬਹੁਤ ਹੀ ਧੂਮ-ਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰੋਗਰਾਮ ਦੀਆਂ ਰਸਮਾਂ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਇਸ ਮਹਾਨ ਧਾਰਮਿਕ ਸਮਾਗਮ ਦੌਰਾਨ ਪੂਜਨ ਅਤੇ ਪਵਿੱਤਰ ਜੋਤੀ ਪ੍ਰਚੰਡ ਕਰਨ ਦੀ ਸ਼ੁਭ ਰਸਮ ਗਊ ਭਗਤ ਸ੍ਰੀ ਰਘੂਨਾਥ ਜੈਨ ਪ੍ਰਧਾਨ ਐਸ. ਐਸ. ਜੈਨ ਸਭਾ ਭਦੌੜ ਅਤੇ ਸਕੱਤਰ ਸ੍ਰੀ ਨਿਰਾਲੇ ਬਾਬਾ ਗਊ ਧਾਮ ਭਦੌੜ ਆਪਣੇ ਪਰਿਵਾਰਾਂ ਸਮੇਤ ਅਦਾ ਕਰਨਗੇ। ਇਸ ਤੋਂ ਇਲਾਵਾ ਜਾਗਰਣ ਦੇ ਮੁੱਖ ਦੁਆਰ ਦਾ ਰੀਬਨ ਕੱਟਣ ਦੀ ਰਸਮ ਪੰਡਿਤ ਸ਼ੰਭੂ ਦੱਤ ਵਿਧਾਤਿਆ ਵਾਲੇ ਨਿਭਾਉਣਗੇ, ਜਦਕਿ ਸਮਾਗਮ ਵਿੱਚ ਪਹੁੰਚੀਆਂ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਬਾਬਾ ਭੋਲਾ ਦਾਸ ਦਰਵੇਸ਼ ਆਸ਼ਰਮ ਭਦੌੜ ਵਾਲੇ ਆਪਣੇ ਮੁਬਾਰਕ ਹੱਥਾਂ ਨਾਲ ਅਦਾ ਕਰਨਗੇ। ਰਾਮ ਗੋਪਾਲ ਰੰਘੂ ਬਾਬਾ ਨੇ ਦੱਸਿਆ ਕਿ ਜਾਗਰਣ ਦਾ ਸ਼ੁਭ ਆਰੰਭ ਸ੍ਰੀ ਅੰਬਿਕਾ ਭਜਨ ਮੰਡਲੀ ਦੇ ਗਾਇਕਾਂ ਵੱਲੋਂ ਸ੍ਰੀ ਗਣੇਸ਼ ਵੰਦਨਾ ਨਾਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਤੇ ਨਾਮਵਰ ਭਜਨ ਗਾਇਕ ਭੋਲਾ ਬਠਿੰਡੇ ਵਾਲਾ ਅਤੇ ਪ੍ਰਸਿੱਧ ਭਜਨ ਗਾਇਕਾ ਮੈਡਮ ਨੀਤੂ ਸ਼ਰਮਾ ਆਪਣੀ ਪੂਰੀ ਮੰਡਲੀ ਸਮੇਤ ਹਾਜ਼ਰੀ ਭਰ ਕੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਣ ਕਰਨਗੇ ਅਤੇ ਆਪਣੀਆਂ ਮਧੁਰ ਆਵਾਜ਼ਾਂ ਨਾਲ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਕੇ ਨਿਹਾਲ ਕਰਨਗੇ। ਜਾਗਰਣ ਦੌਰਾਨ ਆਈਆਂ ਸਮੂਹ ਸੰਗਤਾਂ ਲਈ ਮਾਤਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ, ਸਕੱਤਰ ਸਤੀਸ਼ ਕੁਮਾਰ ਤੀਸਾ, ਬਲਵੰਤ ਖੰਨਾ, ਅਵਤਾਰ ਦਾਰੀ, ਮੋਹਿਤ ਜੈਨ, ਗੋਰਾ ਲਾਲ, ਰਾਜਿੰਦਰ ਬੱਬੀ, ਅਜੈ ਬੱਤਾ, ਸੰਜੀਵ ਕੁਮਾਰ ਸੋਨਾ ਕੱਪੜੇ ਵਾਲੇ, ਡਾਕਟਰ ਪ੍ਰਿੰਸ, ਜੈਪਾਲ ਸਿੰਗਲਾ, ਬਿੱਟਾ ਸ਼ਰਮਾ, ਪ੍ਰਮੋਦ ਕੁਮਾਰ ਬੋਦੀ, ਪ੍ਰਦੀਪ ਕੁਮਾਰ ਰਿੰਕਾ, ਨੀਤਨ ਸਿੰਗਲਾ, ਸੰਜੇ, ਸੋਨਾ, ਭੂਸ਼ਨ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਪੇਪਰ ਲੀਕ ਅਤੇ ਸਫ਼ਾਈ ਸੇਵਕਾਂ ‘ਤੇ ਤਸ਼ੱਦਦ ਖ਼ਿਲਾਫ਼ ਸੰਸਦ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ









Users Today : 26
Users Yesterday : 24
Users Last 7 days : 195