ਬਰਨਾਲਾ ਬਿਊਰੋ
ਸ਼ਹਿਰ ਦੀ ਸੁਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਲਾਡਲੇ ਖਾਟੂ ਵਾਲੇ ਦੇ ਪ੍ਰਚਾਰ ਮੰਡਲ ਵੱਲੋਂ ਕਲਯੁਗ ਦੇ ਦੇਵਤਾ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਤੀਸਰਾ ਵਿਸ਼ਾਲ ਜਾਗਰਣ ਮਹੋਤਸਵ 27 ਜੂਨ ਦਿਨ ਸ਼ਨੀਵਾਰ ਨੂੰ ਸਥਾਨਕ ਸ਼੍ਰੀ ਰਾਮ ਲੀਲਾ ਦਸ਼ਹਿਰਾ ਮੈਦਾਨ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੇ ਸਬੰਧ ਵਿੱਚ 25 ਜੂਨ ਦਿਨ ਵੀਰਵਾਰ ਨੂੰ ਸ਼੍ਰੀ ਸ਼ਿਆਮ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਜਾਗਰਣ ਵਾਲੀ ਜਗ੍ਹਾ ‘ਤੇ ਪਹੁੰਚ ਕੇ ਸੰਪੰਨ ਹੋਵੇਗੀ। ਇਸ ਮੌਕੇ ਪ੍ਰਸਿੱਧ ਗਾਇਕਾ ਅਨੰਤ ਹਰੀ ਦਾਸੀ ਦੀਦੀ ਮੀਨੂ ਸ਼ਰਮਾ ਸ਼੍ਰੀ ਬ੍ਰਿੰਦਾਵਨ ਵਾਲੇ, ਵਿਸ਼ਾਲ ਗੋਇਲ ਧੂਰੀ ਅਤੇ ਲੋਕੇਸ਼ ਲੱਡੂ ਬਾਬਾ ਸ਼ਿਆਮ ਖਾਟੂ ਵਾਲੇ ਦੀ ਮਹਿਮਾ ਦਾ ਗੁਣਗਾਣ ਕਰਨਗੇ ਅਤੇ ਆਪਣੀਆਂ ਭੇਟਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਪਵਿੱਤਰ ਮੌਕੇ ‘ਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਉਪ ਮੰਡਲ ਮੈਜਿਸਟ੍ਰੇਟ ਤਪਾ ਆਯੂਸ਼ ਗੋਇਲ ਅਤੇ ਕੌਂਸਲਰ ਸਰਸਵਤੀ ਦੇਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਸਮਾਗਮ ਦੇ ਪ੍ਰਬੰਧਕਾਂ ਅਸ਼ੋਕ ਕੁਮਾਰ, ਅੰਕਿਤ ਸਿੰਗਲਾ, ਮੋਨਿਤ ਜੈਨ, ਜਿਮੀ ਮੌੜ, ਐਸ਼ਲੇ ਬਾਂਸਲ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰਣ ਵਿੱਚ ਜਗਾਈ ਜਾਣ ਵਾਲੀ ਪਵਿੱਤਰ ਜੋਤ ਖ਼ਾਸ ਤੌਰ ‘ਤੇ ਸ਼੍ਰੀ ਖਾਟੂ ਧਾਮ ਤੋਂ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਇਸ ਮਹਾਨ ਜਾਗਰਣ ਮਹੋਤਸਵ ਅਤੇ ਸ਼ੋਭਾ ਯਾਤਰਾ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ।
ਹੋਰ ਤਾਜ਼ਾ ਖਬਰਾਂ ਲੀ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੋਧ ਦਾ ਸ਼ਡਿਊਲ ਜਾਰੀ: 1 ਅਕਤੂਬਰ ਨੂੰ ਪ੍ਰਕਾਸ਼ਿਤ ਹੋਵੇਗੀ ਅੰਤਿਮ ਸੂਚੀ |









Users Today : 78
Users Yesterday : 59
Users Last 7 days : 423