Home » ਪੰਜਾਬ » ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਸਰਕਾਰੀ ਅਧਿਆਪਕਾ ਨੇ ਲਿਆ ਫਾਹਾ, ਡਾਇਰੀ ਵਿੱਚੋਂ ਮਿਲਿਆ ਰੂਹ ਕੰਬਾਊ ਸੁਸਾਈਡ ਨੋਟ

ਪਤੀ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਸਰਕਾਰੀ ਅਧਿਆਪਕਾ ਨੇ ਲਿਆ ਫਾਹਾ, ਡਾਇਰੀ ਵਿੱਚੋਂ ਮਿਲਿਆ ਰੂਹ ਕੰਬਾਊ ਸੁਸਾਈਡ ਨੋਟ

ਕਾਲਕਾ ਦੀ ਹਾਊਸਿੰਗ ਬੋਰਡ ਕਾਲੋਨੀ ਵਿੱਚ ਬੀਤੀ ਵੀਹ ਜੂਨ ਨੂੰ ਇੱਕ ਸਰਕਾਰੀ ਅਧਿਆਪਕਾ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਇੱਕ ਬੇਹੱਦ ਹੈਰਾਨੀਜਨਕ ਅਤੇ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਮ੍ਰਿਤਕਾ ਅਨੀਤਾ ਦੇ ਕਮਰੇ ਵਿੱਚੋਂ ਪੁਲਿਸ ਨੂੰ ਇੱਕ ਡਾਇਰੀ ਬਰਾਮਦ ਹੋਈ ਹੈ
 ਮ੍ਰਿਤਕ ਅਧਿਆਪਕਾ ਅਨੀਤਾ ਦੀ ਫਾਈਲ ਫੋਟੋ ਅਤੇ ਘਟਨਾ ਸਥਾਨ ‘ਤੇ ਜਾਂਚ ਕਰਦੀ ਹੋਈ ਪੁਲਿਸ ਦੀ ਟੀਮ।
[responsivevoice_button voice="Hindi Male"]

 

ਕੇਂਦਰੀ ਬਿਊਰੋਂ:

        ਕਾਲਕਾ ਦੀ ਹਾਊਸਿੰਗ ਬੋਰਡ ਕਾਲੋਨੀ ਵਿੱਚ ਬੀਤੀ ਵੀਹ ਜੂਨ ਨੂੰ ਇੱਕ ਸਰਕਾਰੀ ਅਧਿਆਪਕਾ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਇੱਕ ਬੇਹੱਦ ਹੈਰਾਨੀਜਨਕ ਅਤੇ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਮ੍ਰਿਤਕਾ ਅਨੀਤਾ ਦੇ ਕਮਰੇ ਵਿੱਚੋਂ ਪੁਲਿਸ ਨੂੰ ਇੱਕ ਡਾਇਰੀ ਬਰਾਮਦ ਹੋਈ ਹੈ, ਜਿਸ ਵਿੱਚ ਲਿਖੇ ਕਥਿਤ ਸੁਸਾਈਡ ਨੋਟ ਤੋਂ ਪੁਲਿਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਅਨੀਤਾ ਨੇ ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਆਪਣੇ ਪਤੀ ‘ਤੇ ਕਈ ਗੰਭੀਰ ਅਤੇ ਰੂਹ ਕੰਬਾਊ ਆਰੋਪ ਲਗਾਏ ਹਨ। ਸੁਸਾਈਡ ਨੋਟ ਦੇ ਮੁਤਾਬਕ ਮ੍ਰਿਤਕਾ ਦਾ ਪਤੀ ਆਪਣੀ ਇੱਕ ਮਹਿਲਾ ਮਿੱਤਰ ਨਾਲ ਅਨੀਤਾ ਦੇ ਸਾਹਮਣੇ ਹੀ ਫੋਨ ਦਾ ਸਪੀਕਰ ਆਨ ਕਰਕੇ ਗੱਲਾਂ ਕਰਦਾ ਸੀ ਅਤੇ ਉਹਨਾਂ ਦੋਵਾਂ ਨੇ ਮਿਲ ਕੇ ਉਸਨੂੰ ਮਾਨਸਿਕ ਅਤੇ ਨਿੱਜੀ ਤੌਰ ਤੇ ਬੇਹੱਦ ਪਰੇਸ਼ਾਨ ਅਤੇ ਪ੍ਰਤਾੜਿਤ ਕੀਤਾ ਸੀ, ਜਿਸ ਕਾਰਨ ਤੰਗ ਆ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਇੱਕ ਦੋ ਦਿਨਾਂ ਤੋਂ ਅਨੀਤਾ ਕਿਸੇ ਦਾ ਫੋਨ ਨਹੀਂ ਚੁੱਕ ਰਹੀ ਸੀ, ਜਿਸ ‘ਤੇ ਪਤੀ ਨੇ ਆਪਣੇ ਬੇਟੇ ਨੂੰ ਸੂਚਿਤ ਕੀਤਾ। ਬਾਅਦ ਵਿੱਚ ਜਦੋਂ ਮ੍ਰਿਤਕਾ ਦੇ ਭਰਾ ਨੂੰ ਇਸ ਦੀ ਭਿਣਕ ਲੱਗੀ ਤਾਂ ਉਹ ਤੁਰੰਤ ਕਾਲਕਾ ਸਥਿਤ ਘਰ ਪਹੁੰਚਿਆ। ਘਰ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਰਕੇ ਭਰਾ ਨੇ ਪੌੜੀ ਦੇ ਸਹਾਰੇ ਕਮਰੇ ਦੀ ਖਿੜਕੀ ਰਾਹੀਂ ਅੰਦਰ ਝਾਕ ਕੇ ਦੇਖਿਆ ਤਾਂ ਅਨੀਤਾ ਦੀ ਲਾਸ਼ ਪੱਖੇ ਨਾਲ ਫੰਦੇ ‘ਤੇ ਲਟਕ ਰਹੀ ਸੀ। ਇਸ ਤੋਂ ਬਾਅਦ ਤੁਰੰਤ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਅਪਰਾਧ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਟੀਮ ਨੇ ਵੀ ਮੌਕੇ ‘ਤੇ ਪੁਲਿਸ ਨਾਲ ਪਹੁੰਚ ਕੇ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਥਾਣਾ ਪ੍ਰਭਾਰੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਮਰੇ ਵਿੱਚੋਂ ਮਿਲੀ ਡਾਇਰੀ ਵਿੱਚ ਮ੍ਰਿਤਕਾ ਨੇ ਆਪਣੀ ਮੌਤ ਲਈ ਪਤੀ ਅਤੇ ਉਸ ਦੀ ਮਹਿਲਾ ਮਿੱਤਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੰਘੇ ਸ਼ਨੀਵਾਰ ਨੂੰ ਪਤੀ-ਪਤਨੀ ਵਿਚਕਾਰ ਫ਼ੋਨ ‘ਤੇ ਤਿੱਖੀ ਬਹਿਸਬਾਜ਼ੀ ਹੋਈ ਸੀ। ਪੁਲਿਸ ਅਨੁਸਾਰ ਲਾਸ਼ ਦੀ ਹਾਲਤ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਹੀ ਹੈ ਕਿ ਮਹਿਲਾ ਨੇ ਕਰੀਬ ਦੋ ਤੋਂ ਤਿੰਨ ਦਿਨ ਪਹਿਲਾਂ ਖ਼ੁਦਕੁਸ਼ੀ ਕੀਤੀ ਹੋਵੇਗੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ ।

ਬਾਦਲ ਪਰਿਵਾਰ ਦੇ ਕਾਲੇ ਕਾਰਨਾਮਿਆਂ ਦਾ ਹੋਵੇਗਾ ਪਰਦਾਫਾਸ਼, ਮਿਲੇਗੀ ਪਾਪਾਂ ਦੀ ਸਜ਼ਾhttps://theopeneyes24.com/the-dark-deeds-of-badal-family-will-be-exposed-and-they-will-be-punished-for-their-sins/

0 0 votes
Article Rating
Subscribe
Notify of
guest
0 Comments
Oldest
Newest Most Voted