ਚੈੱਕ ਬਾਊਂਸ ਮਾਮਲੇ ’ਚ ਬਰਨਾਲਾ ਅਦਾਲਤ ਦਾ ਵੱਡਾ ਫੈਸਲਾ: ਮਹਿਲਾ ਕਾਰੋਬਾਰੀ ਨੂੰ 2 ਸਾਲ ਦੀ ਕੈਦ ਤੇ 10.58 ਲੱਖ ਦਾ ਜੁਰਮਾਨਾ
ਅਦਾਲਤ ਨੇ ਨਰਮੀ ਦੀ ਅਪੀਲ ਨੂੰ ਕੀਤਾ ਖਾਰਜ
ਬਰਨਾਲਾ ਬਿਊਰੋ 5 ਮਾਰਚ
ਬਰਨਾਲਾ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਪੁਰਾਣੇ ਮਾਮਲੇ ’ਚ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਮਹਿਲਾ ਕਾਰੋਬਾਰੀ ਨੂੰ ਸਜ਼ਾ ਤੇ ਜੁਰਮਾਨਾ ਕੀਤਾ ਹੈ। ਜੱਜ ਨਿਹਾਰਿਕਾ ਸਿੰਗਲਾ ਜੁਡੀਸ਼ੀਅਲ ਮਜਿਸਟਰੇਟ ਫਸਟ ਕਲਾਸ ਬਰਨਾਲਾ ਦੀ ਅਦਾਲਤ ਨੇ ਏਐਮਡੀ ਅਯੁਰਵੈਦਿਕ ਬਰਨਾਲਾ ਦੀ ਮਾਲਕਣ ਮਹਿਕ ਗਰਗ ਨੂੰ ਧਾਰਾ 138 ਐੱਨ.ਆਈ. ਐਕਟ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਲਈ ਦੋਸ਼ੀ ਨੂੰ 10,58,300 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਜਾਰੀ ਕੀਤਾ ਹੈ। ਇਹ ਮਾਮਲਾ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਅਦਾਲਤ ’ਚ ਵਿਚਾਰ ਅਧੀਨ ਸੀ। ਸ਼ਿਕਾਇਤਕਰਤਾ ਅੰਜੂ ਗਰਗ ਦੇ ਪਤੀ ਵਿਕਾਸ ਗਰਗ ਨੇ ਪੱਤਰਾਕਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਹਿਕ ਗਰਗ ਨੇ ਪੈਸੇ ਦੇ ਲੈਣ-ਦੇਣ ਦੇ ਬਦਲੇ ਜੋ ਚੈੱਕ ਦਿੱਤਾ ਸੀ। ਉਹ ਬੈਂਕ ’ਚ ਲਗਾਉਣ `ਤੇ ਫੰਡਾਂ ਦੀ ਘਾਟ ਕਾਰਨ ਬਾਊਂਸ ਹੋ ਗਿਆ ਸੀ। ਉਸਨੇ ਦੱਸਿਆ ਕਿ ਮੇਰੇ ਵਕੀਲ ਪ੍ਰੇਮ ਕੁਮਾਰ ਨੇ ਅਦਾਲਤ ’ਚ ਪੁਰਜ਼ੋਰ ਦਲੀਲਾਂ ਪੇਸ਼ ਕਰਦਿਆਂ ਸਾਬਤ ਕੀਤਾ ਕਿ ਉਕਤ ਔਰਤ ਨੇ ਨਾ ਸਿਰਫ਼ ਰਕਮ ਵਾਪਸ ਕਰਨ ਤੋਂ ਟਾਲਾ ਵੱਟਿਆ। ਸਗੋਂ ਕਾਨੂੰਨੀ ਪ੍ਰਕਿਰਿਆ ਨੂੰ ਲੰਬਾ ਖਿੱਚ ਕੇ ਸ਼ਿਕਾਇਤਕਰਤਾ ਨੂੰ ਮਾਨਸਿਕ ਤੇ ਆਰਥਿਕ ਤੌਰ `ਤੇ ਭਾਰੀ ਪਰੇਸ਼ਾਨ ਕੀਤਾ। ਸ਼ਿਕਾਇਤਕਰਤਾ ਅੰਜੂ ਗਰਗ ਦੇ ਪਤੀ ਵਿਕਾਸ ਗਰਗ ਨੇ ਦੱਸਿਆ ਕਿ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਵਲੋਂ ਇਹ ਦਲੀਲ ਦਿੱਤੀ ਗਈ ਕਿ ਦੋਸ਼ੀ ਇਕ ਮਹਿਲਾ ਹੈ ਤੇ ਉਸ ਦਾ ਇਹ ਪਹਿਲਾ ਅਪਰਾਧ ਹੈ। ਇਸ ਲਈ ਸਜ਼ਾ ’ਚ ਨਰਮੀ ਵਰਤੀ ਜਾਵੇ। ਪਰ ਜੱਜ ਨਿਹਾਰਿਕਾ ਸਿੰਗਲਾ ਨੇ ਇਸ ਦਲੀਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਅਦਾਲਤ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਕਾਨੂੰਨ ਦੀਆਂ ਨਜ਼ਰਾਂ ’ਚ ਸਭ ਬਰਾਬਰ ਹਨ। ਅਜਿਹੇ ਮਾਮਲਿਆਂ ’ਚ ਨਰਮੀ ਵਰਤਣ ਨਾਲ ਸਮਾਜ ’ਚ ਗਲਤ ਸੰਦੇਸ਼ ਜਾਂਦਾ ਹੈ ਤੇ ਆਮ ਲੋਕਾਂ ਦਾ ਕਾਨੂੰਨੀ ਪ੍ਰਣਾਲੀ ਤੋਂ ਵਿਸ਼ਵਾਸ ਉੱਠਣ ਦਾ ਖ਼ਤਰਾ ਬਣ ਜਾਂਦਾ ਹੈ।
ਮਾਨਯੋਗ ਅਦਾਲਤ ਦੀਆਂ ਅਹਿਮ ਟਿੱਪਣੀਆਂ
ਸ਼ਿਕਾਇਤਕਰਤਾ ਅੰਜੂ ਗਰਗ ਦੇ ਪਤੀ ਵਿਕਾਸ ਗਰਗ ਨੇ ਦੱਸਿਆ ਕਿ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਸਮਾਜਿਕ ਤੇ ਵਪਾਰਕ ਕਦਰਾਂ-ਕੀਮਤਾਂ `ਤੇ ਅਹਿਮ ਟਿੱਪਣੀਆਂ ਕੀਤੀਆਂ ਹਨ।
ਸਮਾਜਿਕ ਅਰਾਜਕਤਾ: ਕਾਨੂੰਨ ਦੀ ਅਣਦੇਖੀ ਕਰਨ ਵਾਲਿਆਂ ਪ੍ਰਤੀ ਨਰਮ ਰੁਖ ਸਮਾਜ ’ਚ ਅਰਾਜਕਤਾ ਨੂੰ ਉਤਸ਼ਾਹਿਤ ਕਰਦਾ ਹੈ।
ਵਪਾਰਕ ਭਰੋਸਾ: ਚੈੱਕ ਬਾਊਂਸ ਹੋਣਾ ਸਿਰਫ਼ ਇਕ ਵਿਅਕਤੀ ਦਾ ਨੁਕਸਾਨ ਨਹੀਂ। ਸਗੋਂ ਪੂਰੇ ਵਪਾਰਕ ਭਾਈਚਾਰੇ ਦੇ ਆਪਸੀ ਭਰੋਸੇ ਦੀ ਨੀਂਹ ਨੂੰ ਹਿਲਾਉਣਾ ਹੈ।
ਮਾਨਸਿਕ ਤਸ਼ੱਦਦ: ਸ਼ਿਕਾਇਤਕਰਤਾ ਨੂੰ ਆਪਣੀ ਹੀ ਹੱਕੀ ਰਕਮ ਦੀ ਵਸੂਲੀ ਲਈ 3 ਸਾਲਾਂ ਤਕ ਜੋ ਮਾਨਸਿਕ ਤੇ ਆਰਥਿਕ ਪੀੜਾ ਝੱਲਣੀ ਪਈ। ਉਸ ਦੀ ਭਰਪਾਈ ਹੋਣੀ ਲਾਜ਼ਮੀ ਹੈ।
ਸਜ਼ਾ ਤੇ ਜੁਰਮਾਨੇ ਦੀਆਂ ਸ਼ਰਤਾਂ
ਸ਼ਿਕਾਇਤਕਰਤਾ ਅੰਜੂ ਗਰਗ ਦੇ ਪਤੀ ਵਿਕਾਸ ਗਰਗ ਨੇ ਦੱਸਿਆ ਕਿ ਉਕਤ ਮਾਲਕਣ ਮਹਿਕ ਗਰਗ ਨੂੰ 2 ਸਾਲ ਦੀ ਕੈਦ ਭੁਗਤਣੀ ਪਵੇਗੀ ਤੇ 10,58,300 ਰੁਪਏ ਦੀ ਮੁਆਵਜ਼ਾ ਰਾਸ਼ੀ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਜੇਕਰ ਦੋਸ਼ੀ ਇਹ ਮੁਆਵਜ਼ਾ ਰਾਸ਼ੀ ਅਦਾ ਕਰਨ ’ਚ ਅਸਮਰੱਥ ਰਹਿੰਦੀ ਹੈ ਤਾਂ ਉਸ ਨੂੰ 3 ਮਹੀਨੇ ਦੀ ਹੋਰ ਵਾਧੂ ਕੈਦ ਕੱਟਣੀ ਪਵੇਗੀ। ਇਸ ਫੈਸਲੇ ਤੋਂ ਬਾਅਦ ਅਦਾਲਤੀ ਫਾਈਲ ਨੂੰ ਅਗਲੀ ਕਾਰਵਾਈ ਲਈ ਰਿਕਾਰਡ ਰੂਮ ’ਚ ਭੇਜ ਦਿੱਤਾ ਗਿਆ ਹੈ
Post Views: 7









Users Today : 0
Users Yesterday : 12
Users Last 7 days : 132