ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਮੁੱਖ ਮੰਤਰੀ ਦੇ ਆਪਣੇ ਪਿੰਡ ਸਤੌਜ ਦੇ ਨਵੇਂ ਅਪਗ੍ਰੇਡ ਕੀਤੇ ਸਰਕਾਰੀ ਸਕੂਲ ਵਿੱਚ ਚੀਮਾ ਬਲਾਕ ਦੇ ਵੱਖ-ਵੱਖ ਸਕੂਲਾਂ ਵਿੱਚੋਂ ਅਧਿਆਪਕਾਂ ਦੀ ਕੀਤੀ ਗਈ ਜ਼ਬਰੀ ਡੈਪੂਟੇਸ਼ਨ ਦਾ ਸਖ਼ਤ ਨੋਟਿਸ ਲਿਆ ਗਿਆ ਕਿਉਂਕਿ ਆਗੂਆਂ ਨੇ ਆਖਿਆ ਕਿ ਕਿਸੇ ਨਵੇਂ ਸਕੂਲ ਨੂੰ ਚਲਾਉਣ ਲਈ ਬਲਾਕ ਦੇ ਹੋਰ ਪੰਜ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨਾ ਬਹੁਤ ਵੱਡਾ ਤਰਕਹੀਣ ਫ਼ੈਸਲਾ ਅਤੇ ਸਿਆਸੀ ਸਟੰਟ ਹੈ ਕਿਉਂਕਿ ਜਿਨ੍ਹਾਂ ਸਕੂਲਾਂ ਵਿੱਚੋਂ ਅਧਿਆਪਕ ਭੇਜੇ ਗਏ ਹਨ ਉੱਥੇ ਪਿੱਛੇ ਉਨ੍ਹਾਂ ਵਿਸ਼ਿਆਂ ਦਾ ਕੋਈ ਹੋਰ ਅਧਿਆਪਕ ਮੌਜੂਦ ਨਹੀਂ ਹੈ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਪੰਜ ਅਕਤੂਬਰ ਨੂੰ ਪੀੜਤ ਸਕੂਲਾਂ ਦੇ ਬੱਚਿਆਂ ਦੇ ਮਾਪਿਆਂ ਅਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲੇਗਾ ਅਤੇ ਇਨ੍ਹਾਂ ਹੁਕਮਾਂ ਨੂੰ ਰੱਦ ਕਰਵਾਉਣ ਦੀ ਮੰਗ ਕਰੇਗਾ ਅਤੇ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਮੀਟਿੰਗ ਵਿੱਚ ਹਰਭਗਵਾਨ ਗੁਰਨੇ, ਸੁਖਜਿੰਦਰ ਸੰਗਰੂਰ, ਪਵਨ ਕੁਮਾਰ ਅਤੇ ਯਾਦਵਿੰਦਰ ਧੂਰੀ ਸਮੇਤ ਕਈ ਆਗੂ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਸਰਕਾਰ ਵੱਲੋਂ ਤਿੰਨ ਪੀ ਪੀ ਐੱਸ ਅਫ਼ਸਰਾਂ ਦੇ ਤਬਾਦਲੇ









Users Today : 13
Users Yesterday : 25
Users Last 7 days : 309