ਗੁਰਮੀਤ ਸਿੰਘ ਬਰਨਾਲਾ/ਮਨੋਜ ਸ਼ਰਮਾ/ਗੁਰਬਿੰਦਰ ਸਿੰਘ
ਪੰਜਾਬ ਦੀ ਪਵਿੱਤਰ ਅਤੇ ਉਪਜਾਊ ਧਰਤੀ ‘ਤੇ ਸਮੇਂ-ਸਮੇਂ ‘ਤੇ ਅਜਿਹੇ ਮਹਾਨ ਇਨਸਾਨਾਂ ਅਤੇ ਸੇਵਾਦਾਰਾਂ ਨੇ ਜਨਮ ਲਿਆ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਪਰਮਾਤਮਾ ਦੀ ਬੰਦਗੀ ਅਤੇ ਇਨਸਾਨੀਅਤ ਦੀ ਭਲਾਈ ਦੇ ਲੇਖੇ ਲਾ ਦਿੱਤਾ ਹੈ ਅਤੇ ਅਜਿਹੀ ਹੀ ਨਿਸਵਾਰਥ ਸੇਵਾ ਭਾਵਨਾ ਦੇ ਪੁੰਜ ਅਤੇ ਹਰ ਵਰਗ ਦੇ ਦਿਲਾਂ ਵਿੱਚ ਵੱਖਰਾ ਤੇ ਸਤਿਕਾਰਯੋਗ ਸਥਾਨ ਰੱਖਣ ਵਾਲੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੁੱਖ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਦਾ ਜਨਮ ਦਿਨ ਅੱਜ ਬਹੁਤ ਹੀ ਸਾਦਗੀ, ਸ਼ਰਧਾ ਅਤੇ ਧਾਰਮਿਕ ਮਾਹੌਲ ਵਿੱਚ ਮਨਾਇਆ ਗਿਆ ਜਿਸ ਖ਼ਾਸ ਦਿਹਾੜੇ ‘ਤੇ ਇਲਾਕੇ ਦੀਆਂ ਨਾਮਵਰ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਟੈਲੀਫੋਨ ਅਤੇ ਸੋਸ਼ਲ ਮੀਡੀਆ ਜ਼ਰੀਏ ਜਨਮ ਦਿਨ ਦੀਆਂ ਅਥਾਹ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਜਦਕਿ ਸਭ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਾਲਕ ਉਨ੍ਹਾਂ ਨੂੰ ਸਿਹਤਯਾਬ ਰੱਖੇ ਅਤੇ ਲੰਮੀ ਉਮਰ ਬਖ਼ਸ਼ੇ ਤਾਂ ਜੋ ਉਹ ਲੰਮੇ ਸਮੇਂ ਤੱਕ ਇਸੇ ਤਰ੍ਹਾਂ ਦੀਨ-ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ ਜਿਸ ਮੌਕੇ ਅੱਜ ਸੁਰਜੀਤ ਸਿੰਘ ਠੀਕਰੀਵਾਲਾ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਖ਼ਾਸ ਸਾਥੀਆਂ ਦੀ ਹਾਜ਼ਰੀ ਵਿੱਚ ਬੇਹੱਦ ਸਾਦੇ ਢੰਗ ਨਾਲ ਜਨਮ ਦਿਨ ਦਾ ਕੇਕ ਕੱਟਿਆ ਗਿਆ

ਅਤੇ ਗੁਰੂ ਘਰ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਜਦਕਿ ਉਨ੍ਹਾਂ ਦੇ ਜੀਵਨ ਦੇ ਸਫ਼ਰ ‘ਤੇ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਇੱਕ ਸਾਧਾਰਨ ਕਿਸਾਨੀ ਪਰਿਵਾਰ ਵਿੱਚ ਅੱਖ ਖੋਲ੍ਹੀ ਸੀ ਅਤੇ ਜ਼ਿੰਦਗੀ ਦੇ ਸ਼ੁਰੂਆਤੀ ਪੜਾਅ ਵਿੱਚ ਅਨੇਕਾਂ ਤਾਣੇ-ਬਾਣੇ ਅਤੇ ਸੰਘਰਸ਼ਾਂ ਦਾ ਸਾਹਮਣਾ ਕੀਤਾਪਰ ਉਨ੍ਹਾਂ ਨੇ ਕਦੇ ਵੀ ਆਪਣੇ ਰਾਹ ਤੋਂ ਪਾਸਾ ਨਹੀਂ ਵੱਟਿਆ ਅਤੇ ਗੁਰਬਾਣੀ ਨਾਲ ਜੁੜਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇੱਕ ਗ੍ਰੰਥੀ ਸਿੰਘ ਵਜੋਂ ਆਪਣੀ ਧਾਰਮਿਕ ਸੇਵਾ ਦੀ ਆਰੰਭਤਾ ਕੀਤੀ ਅਤੇ ਆਪਣੀ ਅਥਾਹ ਮਿਹਨਤ ਅਤੇ ਪੜ੍ਹਾਈ ਪ੍ਰਤੀ ਲਗਨ ਦੇ ਬਲਬੂਤੇ ਪੰਜਾਬੀ ਯੂਨੀਵਰਸਿਟੀ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ ਅਤੇ ਅੱਜ ਆਪਣੀ ਕਾਬਲੀਅਤ ਦੇ ਦਮ ‘ਤੇ ਪ੍ਰਬੰਧਕੀ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਇਹ ਸਾਰਾ ਜੀਵਨ ਸੰਘਰਸ਼ੀ ਨੌਜਵਾਨਾਂ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਸਰੋਤ ਹੈ ਕਿਉਂਕਿ ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜੀ ਸੁਆਰਥ ਬਾਰੇ ਨਹੀਂ ਸੋਚਿਆ ਸਗੋਂ ਹਮੇਸ਼ਾ ਸਮਾਜ ਦੇ ਭਲੇ ਅਤੇ ਲੋੜਵੰਦਾਂ ਦੀ ਮਦਦ ਨੂੰ ਹੀ ਆਪਣਾ ਮੁੱਖ ਧਰਮ ਮੰਨਿਆ ਹੈ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਜਦੋਂ ਵੀ ਦੇਸ਼ ਜਾਂ ਸੂਬੇ ਵਿੱਚ ਕੋਈ ਵੀ ਮੁਸ਼ਕਲ ਘੜੀ ਆਈ ਤਾਂ ਉਨ੍ਹਾਂ ਨੇ ਮੂਹਰ ਲੜੀ ਵਿੱਚ ਹੋ ਕੇ ਅਗਵਾਈ ਕੀਤੀ

ਜਿਵੇਂ ਕਿ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੇ ਮੋਰਚਿਆਂ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਬਾਰਡਰਾਂ ਤੱਕ ਡਟੇ ਹੋਏ ਕਿਸਾਨਾਂ ਲਈ ਦਿਨ-ਰਾਤ ਅਤੁੱਟ ਲੰਗਰਾਂ ਦੀ ਸੇਵਾ ਨਿਭਾਈ ਅਤੇ ਜਦੋਂ ਵੀ ਪੰਜਾਬ ਦੀ ਧਰਤੀ ‘ਤੇ ਹੜ੍ਹਾਂ ਵਰਗੀ ਭਿਆਨਕ ਕੁਦਰਤੀ ਆਫ਼ਤ ਨੇ ਤਬਾਹੀ ਮਚਾਈ ਤਾਂ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਾਣੀ ਵਿੱਚ ਘਿਰੇ ਹੋਏ ਪਿੰਡਾਂ ਤੱਕ ਖ਼ੁਦ ਪਹੁੰਚੇ ਅਤੇ ਉੱਥੇ ਬੇਘਰ ਹੋਏ ਲੋਕਾਂ ਨੂੰ ਰਾਸ਼ਨ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਘਰ-ਘਰ ਜਾ ਕੇ ਵੰਡੀ ਅਤੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ‘ਤੇ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਈ ਜਿਸ ਕਰਕੇ ਅੱਜ ਉਨ੍ਹਾਂ ਦੇ ਇਸ ਜਨਮ ਦਿਨ ਦੇ ਪਵਿੱਤਰ ਮੌਕੇ ‘ਤੇ ਸਮੁੱਚੇ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਵੱਖ-ਵੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ ਅਤੇ ਸਭ ਦੀ ਇਹੀ ਦਿਲੀ ਕਾਮਨਾ ਹੈ ਕਿ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ੀ ਰੱਖੇ ਅਤੇ ਸਮਾਜ ਵਿੱਚ ਸਦਭਾਵਨਾ ਦਾ ਸੁਨੇਹਾ ਦਿੰਦਿਆਂ ਉਹ ਹਮੇਸ਼ਾ ਇਸੇ ਤਰ੍ਹਾਂ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੇ ਰਹਿਣ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੀਆਰਟੀਸੀ ਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਿੱਜੀ ਏਜੰਸੀ ਰਾਹੀਂ ਕੰਮ ਕਰਦੇ ਚਾਲਕਾਂ ਅਤੇ ਕੰਡਕਟਰਾਂ ਨੂੰ ਪੱਕੇ ਕਰਨ ਦਾ ਫ਼ੈਸਲਾ ਰੱਦ









Users Today : 16
Users Yesterday : 25
Users Last 7 days : 312