ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਮੋਗਾ ’ਚ ਗਊਵੰਸ਼ ਛੁਡਵਾਉਣ ਗਏ ਨਿਹੰਗ ਸਿੰਘਾਂ ਤੇ ਸ਼ਿਵ ਸੈਨਾ ਆਗੂਆਂ ’ਤੇ ਹਮਲਾ: ਝੁੱਗੀ-ਝੌਂਪੜੀ ਵਾਲਿਆਂ ਵੱਲੋਂ ਇੱਟਾਂ-ਰੋੜੇ ਚਲਾਏ, ਕਈ ਜ਼ਖ਼ਮੀ

ਮੋਗਾ ’ਚ ਗਊਵੰਸ਼ ਛੁਡਵਾਉਣ ਗਏ ਨਿਹੰਗ ਸਿੰਘਾਂ ਤੇ ਸ਼ਿਵ ਸੈਨਾ ਆਗੂਆਂ ’ਤੇ ਹਮਲਾ: ਝੁੱਗੀ-ਝੌਂਪੜੀ ਵਾਲਿਆਂ ਵੱਲੋਂ ਇੱਟਾਂ-ਰੋੜੇ ਚਲਾਏ, ਕਈ ਜ਼ਖ਼ਮੀ

  ਮੋਗਾ ਦੇ ਦੁੱਨੇਕੇ ਨਹਿਰ ਦੇ ਇਲਾਕੇ ਵਿੱਚ ਉਸ ਸਮੇਂ ਭਾਰੀ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਜ਼ਮੀਨ ਹੇਠਾਂ ਰੱਖੇ ਗਏ ਗਊਵੰਸ਼ ਨੂੰ ਛੁਡਵਾਉਣ ਪਹੁੰਚੇ ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਆਗੂਆਂ ’ਤੇ ਝੁੱਗੀ-ਝੌਂਪੜੀ ਵਾਲਿਆਂ ਵੱਲੋਂ ਇੱਟਾਂ-ਰੋੜਿਆਂ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ ਗਿਆ। ਇਸ ਅਚਾਨਕ ਹੋਏ ਹਮਲੇ ਵਿੱਚ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਕਰਮਜੀਤ ਸਿੰਘ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਉਹ ਬੁਰੇ ਤਰੀਕੇ
ਮੋਗਾ ’ਚ ਗਊਵੰਸ਼ ਛੁਡਵਾਉਣ ਗਏ ਨਿਹੰਗ ਸਿੰਘਾਂ ਤੇ ਸ਼ਿਵ ਸੈਨਾ ਆਗੂਆਂ ’ਤੇ ਹਮਲਾ: ਝੁੱਗੀ-ਝੌਂਪੜੀ ਵਾਲਿਆਂ ਵੱਲੋਂ ਇੱਟਾਂ-ਰੋੜੇ ਚਲਾਏ, ਕਈ ਜ਼ਖ਼ਮੀ

  ਮੋਗਾ ਬਿਊਰੋ

                    ਮੋਗਾ ਦੇ ਦੁੱਨੇਕੇ ਨਹਿਰ ਦੇ ਇਲਾਕੇ ਵਿੱਚ ਉਸ ਸਮੇਂ ਭਾਰੀ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਜ਼ਮੀਨ ਹੇਠਾਂ ਰੱਖੇ ਗਏ ਗਊਵੰਸ਼ ਨੂੰ ਛੁਡਵਾਉਣ ਪਹੁੰਚੇ ਨਿਹੰਗ ਸਿੰਘਾਂ ਅਤੇ ਸ਼ਿਵ ਸੈਨਾ ਆਗੂਆਂ ’ਤੇ ਝੁੱਗੀ-ਝੌਂਪੜੀ ਵਾਲਿਆਂ ਵੱਲੋਂ ਇੱਟਾਂ-ਰੋੜਿਆਂ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ ਗਿਆ। ਇਸ ਅਚਾਨਕ ਹੋਏ ਹਮਲੇ ਵਿੱਚ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਕਰਮਜੀਤ ਸਿੰਘ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਉਹ ਬੁਰੇ ਤਰੀਕੇ ਨਾਲ ਜ਼ਖ਼ਮੀ ਹੋ ਗਏ, ਜਦਕਿ ਸ਼ਿਵ ਸੈਨਾ ਆਗੂ ਗਗਨ ਨਹੌਰੀਆ ਦੇ ਵੀ ਸੱਟਾਂ ਲੱਗਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਲਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਅਨਾਜ ਮੰਡੀ ਅਤੇ ਦੁੱਨੇਕੇ ਨਹਿਰ ਦੇ ਨੇੜੇ ਝੁੱਗੀ-ਝੌਂਪੜੀ ਵਾਲਿਆਂ ਵੱਲੋਂ ਨਾਜਾਇਜ਼ ਕਬਜ਼ੇ ਕਰ ਕੇ ਰਿਹਾਇਸ਼ ਬਣਾਈ ਹੋਈ ਹੈ। ਇਸ ਮਸਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੀ ਸਿਵਲ ਸੇਵਾ ਸੁਸਾਇਟੀ ਅਤੇ ਆਮ ਲੋਕਾਂ ਵੱਲੋਂ ਮਿਲ ਕੇ ਨਾਜਾਇਜ਼ ਕਬਜ਼ੇ ਹਟਾਉਣ ਲਈ ਡਿਪਟੀ ਕਮਿਸ਼ਨਰ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜੁਆਇੰਟ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ। ਬੁੱਧਵਾਰ ਦੀ ਦੇਰ ਸ਼ਾਮ ਸ਼ਿਵ ਸੈਨਾ ਆਗੂ ਗਗਨ ਨਹੌਰੀਆ ਅਤੇ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਗੱਲ ਦੀ ਭਣਕ ਲੱਗੀ ਸੀ ਕਿ ਝੁੱਗੀ-ਝੌਂਪੜੀ ਵਾਲਿਆਂ ਨੇ ਧਰਤੀ ਦੇ ਲਗਭਗ ਅੱਠ ਫੁੱਟ ਹੇਠਾਂ ਗਊਵੰਸ਼ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਜਿਵੇਂ ਹੀ ਇਹ ਆਗੂ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਕਤ ਜਗ੍ਹਾ ’ਤੇ ਗਊਵੰਸ਼ ਨੂੰ ਮੁਕਤ ਕਰਵਾਉਣ ਲਈ ਪਹੁੰਚੇ, ਤਾਂ ਉੱਥੇ ਮੌਜੂਦ ਝੁੱਗੀ-ਝੌਂਪੜੀ ਵਾਲਿਆਂ ਨੇ ਇਕੱਠੇ ਹੋ ਕੇ ਉਨ੍ਹਾਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਪੂਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਹਾਕੀ ਵਿਸ਼ਵ ਕੱਪ 2026: 53 ਸਾਲਾਂ ਬਾਅਦ ਉਸੇ ਮੈਦਾਨ ‘ਤੇ ਭਾਰਤ ਅਤੇ ਪਾਕਿਸਤਾਨ ਦੀ ਹਾਈ-ਵੋਲਟੇਜ ਟੱਕਰ, 1973 ਦਾ ਇਤਿਹਾਸ ਦੁਹਰਾਉਣ ਉਤਰੇਗੀ ਟੀਮ ਇੰਡੀਆ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 1 8
Users Today : 5
Users Yesterday : 25
Users Last 7 days : 301

ਰਾਸ਼ੀਫਲ

error: Content is protected !!