ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਮਾਨਸਾ » ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ ਗਿਆਰਾਂ ਸਾਲਾ ਬੱਚੀ ਦੀ ਨਿਕਲੀ ਦਸ ਲੱਖ ਰੁਪਏ ਦੀ ਲਾਟਰੀ, ਪਰਿਵਾਰ ਨੇ ਦੱਸਿਆ ਵਾਹਿਗੁਰੂ ਦੀ ਅਪਾਰ ਕਿਰਪਾ

ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ ਗਿਆਰਾਂ ਸਾਲਾ ਬੱਚੀ ਦੀ ਨਿਕਲੀ ਦਸ ਲੱਖ ਰੁਪਏ ਦੀ ਲਾਟਰੀ, ਪਰਿਵਾਰ ਨੇ ਦੱਸਿਆ ਵਾਹਿਗੁਰੂ ਦੀ ਅਪਾਰ ਕਿਰਪਾ

   ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੀ ਗਿਆਰਾਂ ਸਾਲਾ ਬੱਚੀ ਹਰਜੋਤ ਕੌਰ ਦੀ ਦਸ ਲੱਖ ਰੁਪਏ ਦੀ ਲਾਟਰੀ ਨਿਕਲਣ ਦੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਰਿਵਾਰ ਇਸ ਇਨਾਮ ਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਦੱਸ ਰਿਹਾ ਹੈ ਅਤੇ ਆਪਣੀਆਂ ਧੀਆਂ ਨੂੰ ਭਾਗਾਂ ਵਾਲੀਆਂ ਆਖਦਿਆਂ ਲਾਟਰੀ ਦੀ ਇਹ ਰਾਸ਼ੀ ਦੋਵਾਂ ਭੈਣਾਂ ਦੇ ਨਾਮ ਕਰਵਾਉਣ ਦੀ ਗੱਲ
ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ ਗਿਆਰਾਂ ਸਾਲਾ ਬੱਚੀ ਦੀ ਨਿਕਲੀ ਦਸ ਲੱਖ ਰੁਪਏ ਦੀ ਲਾਟਰੀ, ਪਰਿਵਾਰ ਨੇ ਦੱਸਿਆ ਵਾਹਿਗੁਰੂ ਦੀ ਅਪਾਰ ਕਿਰਪਾ

ਮਾਨਸਾ ਬਿਊਰੋ

           ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੀ ਗਿਆਰਾਂ ਸਾਲਾ ਬੱਚੀ ਹਰਜੋਤ ਕੌਰ ਦੀ ਦਸ ਲੱਖ ਰੁਪਏ ਦੀ ਲਾਟਰੀ ਨਿਕਲਣ ਦੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਰਿਵਾਰ ਇਸ ਇਨਾਮ ਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਦੱਸ ਰਿਹਾ ਹੈ ਅਤੇ ਆਪਣੀਆਂ ਧੀਆਂ ਨੂੰ ਭਾਗਾਂ ਵਾਲੀਆਂ ਆਖਦਿਆਂ ਲਾਟਰੀ ਦੀ ਇਹ ਰਾਸ਼ੀ ਦੋਵਾਂ ਭੈਣਾਂ ਦੇ ਨਾਮ ਕਰਵਾਉਣ ਦੀ ਗੱਲ ਆਖ ਰਿਹਾ ਹੈ। ਜਾਣਕਾਰੀ ਅਨੁਸਾਰ ਚਾਰ ਅਗਸਤ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਸਮਾਪਤ ਹੋਏ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਪਰਿਵਾਰ ਸਮੇਤ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਨ ਆਈ ਹਰਜੋਤ ਕੌਰ ਨੇ ਵਾਪਸੀ ਸਮੇਂ ਇੱਕ ਲਾਟਰੀ ਸਟਾਲ ਤੋਂ ਸੌ ਰੁਪਏ ਦੀ ਲਾਟਰੀ ਖਰੀਦੀ ਸੀ। ਗਿਆਰਾਂ ਸਾਲਾ ਹਰਜੋਤ ਕੌਰ ਨੇ ਦੱਸਿਆ ਕਿ ਮਾਰਚ ਦੌਰਾਨ ਸ਼ਸਤਰਾਂ ਦੇ ਦਰਸ਼ਨ ਕਰਕੇ ਵਾਪਸ ਪਰਤਦਿਆਂ ਉਨ੍ਹਾਂ ਨੇ ਲਾਟਰੀ ਦੀ ਦੁਕਾਨ ਵੇਖ ਕੇ ਸੌ ਰੁਪਏ ਦੀ ਟਿਕਟ ਖਰੀਦ ਲਈ ਸੀ। ਟਿਕਟ ਖਰੀਦਣ ਦੇ ਤੀਜੇ ਦਿਨ ਜਦੋਂ ਲਾਟਰੀ ਵਿਕਰੇਤਾ ਖੁਦ ਉਨ੍ਹਾਂ ਦੇ ਘਰ ਪੁੱਜੇ ਅਤੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟਿਕਟ ਉੱਤੇ ਦਸ ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ, ਤਾਂ ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਭ ਮੀਰੀ ਪੀਰੀ ਦੇ ਮਾਲਕ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਧੀਆਂ ਘਰ ਦੀ ਲਕਸ਼ਮੀ ਅਤੇ ਭਾਗਾਂ ਵਾਲੀਆਂ ਹੁੰਦੀਆਂ ਹਨ, ਇਸੇ ਲਈ ਲਾਟਰੀ ਤੋਂ ਮਿਲੀ ਇਹ ਪੂਰੀ ਇਨਾਮੀ ਰਾਸ਼ੀ ਦੋਵਾਂ ਧੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਉਨ੍ਹਾਂ ਦੇ ਨਾਮ ਉੱਤੇ ਹੀ ਜਮ੍ਹਾਂ ਕਰਵਾਈ ਜਾਵੇਗੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀ ਅਤੇ ਰਿਸ਼ਤੇਦਾਰ ਪਰਿਵਾਰ ਨੂੰ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ, ਐੱਸ.ਡੀ.ਐੱਮ ਸਾਰੰਗਪ੍ਰੀਤ ਸਿੰਘ ਨੇ ਲਹਿਰਾਇਆ ਕੌਮੀ ਝੰਡਾ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 1 8
Users Today : 5
Users Yesterday : 25
Users Last 7 days : 301

ਰਾਸ਼ੀਫਲ

error: Content is protected !!