ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਲੁਧਿਆਣਾ » ਮਰੀਜ਼ ਬਣ ਕੇ ਆਏ ਹਥਿਆਰਬੰਦ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਰੁਪਏ ਦੀ ਲੁੱਟ-ਖੋਹ

ਮਰੀਜ਼ ਬਣ ਕੇ ਆਏ ਹਥਿਆਰਬੰਦ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਰੁਪਏ ਦੀ ਲੁੱਟ-ਖੋਹ

ਪੰਜਾਬ ਵਿੱਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਬੇਖ਼ੌਫ਼ ਹੋ ਰਹੇ ਅਪਰਾਧੀਆਂ ਦੀ ਇੱਕ ਹੋਰ ਤਾਜ਼ਾ ਅਤੇ ਸਨਸਨੀਖੇਜ਼ ਮਿਸਾਲ ਰਾਏਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਹੀਰਾ ਸਿੰਘ ਮਾਰਗ 'ਤੇ ਸਥਿਤ ਚੋਪੜਾ ਆਯੁਰਵੇਦਿਕ ਕੇਂਦਰ
ਬਰਨਾਲਾ ਦੇ DSP ਸਤਬੀਰ ਸਿੰਘ ਮੁਅੱਤਲ

ਲੁਧਿਆਣਾ ਬਿਊਰੋ

                ਪੰਜਾਬ ਵਿੱਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਬੇਖ਼ੌਫ਼ ਹੋ ਰਹੇ ਅਪਰਾਧੀਆਂ ਦੀ ਇੱਕ ਹੋਰ ਤਾਜ਼ਾ ਅਤੇ ਸਨਸਨੀਖੇਜ਼ ਮਿਸਾਲ ਰਾਏਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਹੀਰਾ ਸਿੰਘ ਮਾਰਗ ‘ਤੇ ਸਥਿਤ ਚੋਪੜਾ ਆਯੁਰਵੇਦਿਕ ਕੇਂਦਰ ਵਿਖੇ ਮਰੀਜ਼ ਬਣ ਕੇ ਆਏ ਹਥਿਆਰਬੰਦ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ‘ਤੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਡਾਕਟਰ ਵਿਜੇ ਕੁਮਾਰ ਚੋਪੜਾ ਨੇ ਦੱਸਿਆ ਕਿ ਉਹ ਸਵੇਰੇ ਲਗਭਗ ਸੱਤ ਵਜੇ ਆਪਣੇ ਕਲੀਨਿਕ ‘ਤੇ ਮੌਜੂਦ ਸਨ। ਇਸੇ ਦੌਰਾਨ ਇੱਕ ਵਿਅਕਤੀ ਅੰਦਰ ਆਇਆ, ਜੋ ਬੁੱਧਵਾਰ ਨੂੰ ਵੀ ਦਵਾਈ ਲੈਣ ਸਬੰਧੀ ਆਇਆ ਸੀ, ਅਤੇ ਉਸ ਨੇ ਗੁਲੂਕੋਜ਼ ਲਗਾਉਣ ਲਈ ਕਿਹਾ। ਜਿਵੇਂ ਹੀ ਡਾਕਟਰ ਨੇ ਉਸ ਨੂੰ ਅੰਦਰ ਦਾਖ਼ਲ ਕੀਤਾ, ਉਸ ਦੇ ਪੰਜ ਹੋਰ ਸਾਥੀ ਵੀ ਅਚਾਨਕ ਹਸਪਤਾਲ ਦੇ ਅੰਦਰ ਘੁਸ ਆਏ। ਲੁਟੇਰਿਆਂ ਨੇ ਡਾਕਟਰ ਨਾਲ ਹੱਥੋਪਾਈ ਕਰਦਿਆਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਮੂੰਹ ‘ਤੇ ਪੱਟੀ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਬਦਮਾਸ਼ ਨੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਲੁਟੇਰਿਆਂ ਨੇ ਕਲੀਨਿਕ ਦੇ ਦਰਾਜ ਵਿੱਚ ਪਏ ਲਗਭਗ ਡੇਢ ਲੱਖ ਰੁਪਏ ਦੀ ਨਕਦੀ ਅਤੇ ਡਾਕਟਰ ਦਾ ਬਟੂਆ ਜ਼ਬਰਦਸਤੀ ਖੋਹ ਲਿਆ। ਐਨਾ ਹੀ ਨਹੀਂ, ਲੁਟੇਰੇ ਘਰ ਦੇ ਅੰਦਰ ਵੀ ਦਾਖ਼ਲ ਹੋ ਗਏ ਅਤੇ ਡਾਕਟਰ ਦੀ ਪਤਨੀ ਤੇ ਪੁੱਤਰ ਨਾਲ ਵੀ ਹੱਥੋਪਾਈ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਘਬਰਾਹਟ ਵਿੱਚ ਆਪਣਾ ਮੋਟਰਸਾਈਕਲ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ਼ਹਿਰੀ ਦੇ ਇੰਚਾਰਜ ਨਿਰੀਖਕ ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਲੀਨਿਕ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਤੀਜੀ ਅੱਖ ਦੇ ਕੈਮਰਿਆਂ ਦੀ ਵੀਡੀਓ ਫੁਟੇਜ ਨੂੰ ਗੰਭੀਰਤਾ ਨਾਲ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੇ ਮੋਟਰਸਾਈਕਲ ਅਤੇ ਵੀਡੀਓ ਫੁਟੇਜ ਦੇ ਆਧਾਰ ‘ਤੇ ਜਲਦ ਹੀ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਲਾਪਰਵਾਹੀ ਵਿਰੁੱਧ ਸਖ਼ਤੀ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲਾਲ ਸਿੰਘ ਮੁਅੱਤਲ

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 2 6
Users Today : 13
Users Yesterday : 25
Users Last 7 days : 309

ਰਾਸ਼ੀਫਲ

error: Content is protected !!