ਹੁਣ ਦੇਖੋ ਤੁਹਾਡੇ ਆਪਣੇ ਸ਼ਹਿਰ ਸਮੇਤ ਪੂਰੀ ਦੁਨੀਆਂ ਦੀਆਂ ਤਾਜ਼ਾ ਖਬਰਾਂ

ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ: 75572 77000
Home » ਪ੍ਰਮੁੱਖ ਖ਼ਬਰਾਂ » ਨੀਵੀਂ ਗਲੀ ਨੂੰ ਲੈਕੇ ਨਾਈਵਾਲਾ ਵਾਸੀਆਂ ਕੀਤਾ ਪ੍ਰਦਰਸ਼ਨ

ਨੀਵੀਂ ਗਲੀ ਨੂੰ ਲੈਕੇ ਨਾਈਵਾਲਾ ਵਾਸੀਆਂ ਕੀਤਾ ਪ੍ਰਦਰਸ਼ਨ

ਬਰਨਾਲਾ ਦੇ ਪਿੰਡ ਨਾਈਵਾਲ ਦੇ ਲੋਕਾਂ ਨੇ 40 ਸਾਲ ਪਹਿਲਾਂ ਬਣੀ ਗਲੀ ਨੂੰ ਉੱਚਾ ਕਰਕੇ ਅਤੇ ਨਵਾਂ ਬਣਾਉਣ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ

ਬੀਡੀਪੀਓ ‘ਤੇ ਮਸਲੇ ਨੂੰ ਅਣਦੇਖਾ ਕਰਨ ਦੇ ਲਾਏ ਦੋਸ਼

ਗੁਰਬਿੰਦਰ।

ਪਿੰਡ ਨਾਈਵਾਲਾ (ਸ਼ੇਰ ਸਿੰਘ ਪੁਰਾ) ਦੇ ਵਸਨੀਕਾਂ ਨੇ ਪਿੰਡ ‘ਚ ਹੀ ਭਰਵੀਂ ਇਕੱਤਰਤਾ ਕਰਕੇ ਸਰਕਾਰ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਜੰਮ ਕੇ ਆਪਣਾ ਗੁੱਸਾ ਕੱਢਿਆ। ਇਸ ਮੌਕੇ ਪਿੰਡ ਵਾਸੀਆਂ ਨੇ ਗਲੀ ਨੂੰ ਉੱਚਾ ਚੁੱਕ ਕੇ ਨਾ ਬਣਾਉਣ ਦੇ ਰੋਸ ਵਜੋਂ ਨਿਕਾਸੀ ਨਾਲੀਆਂ ਨੂੰ ਇੱਟਾਂ- ਰੋੜੇ ਅਤੇ ਮਿੱਟੀ ਸੁੱਟ ਕੇ ਬੰਦ ਕਰ ਦਿੱਤਾ।

                      ਇਸ ਮੌਕੇ ਬੇਅੰਤ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ, ਭੋਲਾ ਸਿੰਘ, ਅਸ਼ੋਕ ਕੁਮਾਰ, ਗੁਰਬਚਨ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਮੀਤ ਸਿੰਘ ਤੇ ਮਾਘੀ ਰਾਮ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਅਣਗੌਲਿਆਂ ਕਰ ਰਹੇ ਹਨ, ਜਿਸ ਤੋਂ ਥੱਕ- ਹਾਰ ਕੇ ਉਨ੍ਹਾਂ ਨੂੰ ਅੱਜ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਿਉਂਕਿ ਪਾਣੀ ਉਨ੍ਹਾਂ ਦੇ ਨੱਕ ਤੱਕ ਅੱਪੜ ਚੁੱਕਾ ਹੈ ਤੇ ਹੁਣ ਉਨ੍ਹਾਂ ਦਾ ਸਾਹ ਘੁਟਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਚਕਾਰੋਂ ਦੀ ਲੰਘਦੀ ਇੱਕ ਗਲੀ, ਜਿਸ ਦੀ ਲੰਬਾਈ ਤਕਰੀਬਨ 300 ਮੀਟਰ ਹੈ, ਨੂੰ ਪਿੱਛਲੇ 40 ਸਾਲਾਂ ਤੋਂ ਉੱਚਾ ਨਹੀਂ ਬਨਾਇਆ ਗਿਆ। ਜਿਸ ਕਾਰਨ ਸਬੰਧਿਤ ਗਲੀ ਵਿਚ ਖੜ੍ਹਵੰਜਾ ਖ਼ਸਤਾ ਹਾਲਤ ਵਿੱਚ ਪੁੱਜ ਚੁੱਕਾ ਹੈ, ਜਿਸ ਕਰਕੇ ਇਥੋਂ ਲੰਘਣ ਵੇਲ਼ੇ ਲੋਕਾਂ ਨੂੰ ਖਾਸਕਰ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਨਹੀਂ ਬਰਸਾਤੀ ਦਿਨਾਂ ਵਿੱਚ ਇਹ ਗਲੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਸ ਨਾਲ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਆ ਵੜਦਾ ਹੈ ਜੋ ਨਾ ਸਿਰਫ ਬਿਮਾਰੀਆਂ ਦਾ ਕਾਰਨ ਬਣਦਾ ਹੈ ਸਗੋਂ ਉਨ੍ਹਾਂ ਦੇ ਧੇਲਾ- ਧੇਲਾ ਜੋੜਕੇ ਪਾਏ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਕਈ ਘਰ ਤਰੇੜਾਂ ਪੈ ਜਾਣ ਨਾਲ ਡਿਗਣ ਕਿਨਾਰੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਬੰਧਿਤ ਗਲੀ ਨੂੰ ਛੱਡ ਕੇ ਪਿੰਡ ਦੇ ਚਾਰੇ ਪਾਸੇ ਸੜਕਾਂ ਅਤੇ ਗਲੀਆਂ ਉੱਚੀਆਂ ਕਰਕੇ ਇੰਟਰਲੋਕ ਲਗਾ ਦਿੱਤੀ ਗਈ ਹੈ ਅਤੇ ਨਾਲੀਆਂ ਵੀ ਬਣੀਆਂ ਹੋਈਆਂ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਦੇ ਬਿਲਕੁਲ ਵਿਚਕਾਰ ਪੈਂਦੀ ਇਹ ਗਲੀ ਅਜੇ ਵੀ ਪੁਰਾਣੀ ਹਾਲਤ ਵਿੱਚ ਛੱਡੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਉਹ ਕਈ ਵਾਰ ਬੀਡੀਪੀਓ ਦੇ ਦਫ਼ਤਰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਅਧਿਕਾਰੀ ਸਿਰਫ਼ ਭਰੋਸਾ ਦੇ ਕੇ ਆਪਣਾ ਪੱਲ੍ਹਾ ਝਾੜ ਲੈਂਦੇ ਹਨ। ਮਸਲੇ ਦੇ ਹੱਲ ਲਈ ਸਰਪੰਚ ਵੱਲੋਂ ਵੀ ਕੋਈ ਉਜ਼ਰ ਨਹੀਂ ਕੀਤਾ ਜਾ ਰਿਹਾ। ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਪੂਰੇ ਪਿੰਡ ਵਿੱਚੋਂ ਸਿਰਫ ਇਸੇ ਗਲੀ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਨਾਲ 22 ਮਕਾਨ ਨੁਕਸਾਨੇ ਜਾ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ 2022 ਵਿੱਚ ਸੰਬੰਧਤ ਬੀਡੀਪੀਓ ਨੂੰ ਲਿਖ਼ਤੀ ਦਰਖਾਸਤ ਦਿੱਤੀ ਗਈ ਸੀ, ਜਿਸ ‘ਤੇ ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇਰੋਸ਼ ਵਜੋਂ ਅੱਜ ਉਹ ਸਿਰਫ ਸਬੰਧਿਤ ਗਲੀ ਦੀਆਂ ਨਿਕਾਸੀ ਨਾਲੀਆਂ ਬੰਦ ਕਰ ਰਹੇ ਹਨ, ਜੇਕਰ ਲੋੜ ਪਈ ਤਾਂ ਮਾਮਲੇ ਨੂੰ ਲੈਕੇ ਡਿਪਟੀ ਕਮਿਸ਼ਨਰ ਬੂਹੇ ਧਰਨਾ ਵੀ ਲਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਗਲੀ ਨੂੰ ਜਲਦੀ ਤੋਂ ਜਲਦੀ ਉੱਚਾ ਚੁੱਕ ਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ।

– ਬਾਕਸ –

ਕਿਸੇ ਨਾਲ ਪੱਖਪਾਤ ਨਹੀਂ

ਸਰਪੰਚ ਗੁਰਮੁਖ ਸਿੰਘ ਲਾਲੀ ਨੇ ਕਿਹਾ ਕਿ ਪੰਚਾਇਤ ਪਿੰਡ ਦੀ ਸਾਂਝੀ ਹੁੰਦੀ ਹੈ ਇਸ ਲਈ ਉਹ ਕਿਸੇ ਨਾਲ ਪੱਖਪਾਤ ਨਹੀਂ ਕਰ ਰਹੇ। ਜਿਸ ਦਾ ਪ੍ਰਮਾਣ ਉਹਨਾਂ ਦੀ ਪੰਚਾਇਤ ਵੱਲੋਂ ਪਿੰਡ ਅੰਦਰ ਕਰਵਾਏ ਗਏ ਵੱਖ- ਵੱਖ ਵਿਕਾਸ ਕਾਰਜਾਂ ਤੋਂ ਸਪੱਸ਼ਟ ਮਿਲਦਾ ਹੈ। ਪਿਛਲੀ ਪੰਚਾਇਤ ਵੱਲੋਂ ਉਨਾਂ ਨੂੰ ਪੂਰਾ ਰਿਕਾਰਡ ਮੁਹਈਆ ਨਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਬੰਧਿਤ ਗਲੀ ਦੇ ਨਵ ਨਿਰਮਾਣ ਲਈ ਐਸਟੀਮੇਟ ਬੰਨਕੇ ਭੇਜਿਆ ਹੋਇਆ, ਪ੍ਰਵਾਨਗੀ ਮਿਲਣ ‘ਤੇ ਗਲੀ ਨੂੰ ਉੱਚਾ ਕਰਕੇ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਜਲਦ ਕਰਵਾਵਾਂਗੇ ਹੱਲ

               ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ। ਉਹ ਜਲਦ ਹੀ ਇਸ ਲੋਕ- ਮਸਲੇ ਦੇ ਹੱਲ ਲਈ ਬੀਡੀਪੀਓ ਦਫਤਰ ਨਾਲ ਗੱਲ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦਾ ਹੱਲ ਲਈ ਉਹ ਖੁਦ ਨਿਗਰਾਨੀ ਕਰਨਗੇ।

Facebook
X
WhatsApp
Email
0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 1 3 1 2 6
Users Today : 13
Users Yesterday : 25
Users Last 7 days : 309

ਰਾਸ਼ੀਫਲ

error: Content is protected !!