ਬਰਨਾਲਾ ਬਿਊਰੋ 1 ਅਪ੍ਰੈਲ
ਅੱਜ ਪੀ ਐਸ ਈ ਬੀ ਇੰਪਲਾਈਜ ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ , ਐਸੋਸੀਏਸਨ ਆਫ ਜੂਨੀਅਰ ਇੰਜਨੀਅਰਜ , ਗਰਿਡ ਸਬ ਸਟੇਸਨ ਯੂਨੀਅਨ , ਦੇ ਸੱਦੇ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਐਮ ਐਸ ਯੂ ਸਮੇਤ ਸਮੂਹ ਬਿਜਲੀ ਮੁਲਾਜਮਾਂ ਵੱਲੋ ਕੇਦਰ ਦੀ ਮੋਦੀ ਸਰਕਾਰ ਵੱਲੋ 29 ਲੇਬਰ ਕਾਨੂੰਨਾਂ ਨੂੰ ਰੱਦ ਕਰਕੇ 4 ਲੇਬਰ ਕਾਨੂੰਨ ਜਬਦਸਤੀ ਲਾਗੂ ਕਰਨ ਦੇ ਵਿਰੋਧ ਵਿੱਚ ਕਾਲੇ ਬਿੱਲੇ ਲਗਾ ਗੇਟ ਰੈਲੀ ਕੀਤੀ ਗਈ , ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ ਨੇ ਕਿਹਾ ਕਿ ਸਾਡੇ ਪੁਰਖਿਆਂ ਵੱਲੋ ਅਨੇਕਾ ਕੁਰਬਾਨੀਆਂ ਦੇ ਕੇ , ਤਿੱਖੇ ਸੰਘਰਸ਼ਾਂ ਰਾਹੀਂ ਮੌਕੇ ਦੀਆਂ ਸੈਟਰ ਸਰਕਾਰਾਂ ਤੋ ਇਹ ਕਾਨੂੰਨ ਮਜਦੂਰਾ , ਮੁਲਾਜ਼ਮਾਂ , ਕੀਰਤੀ ਲੋਕਾਂ ਦੇ ਹੱਕ ਵਿੱਚ ਲਾਗੂ ਕਰਵਾਏ ਸਨ , ਅੱਜ ਕੇਦਰ ਦੀ ਮੋਦੀ ਸਰਕਾਰ ਵਿਦੇਸੀ ਕੰਪਨੀਆਂ ਅਤੇ ਅਡਾਨੀ ਅੰਬਾਨੀ ਦੇ ਹੱਕ ਵਿੱਚ , ਕਿਰਤ ਦੀ ਲੁੱਟ ਕਰਨ ਲਈ ਇਹ ਕਾਨੂੰਨ ਲਾਗੂ ਕਰ ਰਹੀ ਹੈ , ਜਿਸ ਨਾਲ ਕਿਰਤ ਕਰਨ ਵਾਲੇ ਹਰ ਇੱਕ ਵਿਅਕਤੀ ਤੇ ਇਸਦਾ ਮਾੜਾ ਅਸਰ ਹੋਵੇਗਾ, ਅਪੀਲ ਦਲੀਲ ਖਤਮ ਹੋ ਜਾਵੇਗੀ, ਇਸ ਲਈ ਅੱਜ ਭਾਰਤ ਪੱਧਰ ਤੇ ਇੱਕ ਅਪ੍ਰੈਲ ਦਾ ਦਿਨ ਕਿਰਤੀ ਲੋਕਾਂ ਵੱਲੋ ਕਾਲੇ ਦਿਨ ਵਜੋ ਮਨਾਇਆ ਜਾ ਰਿਹਾ ਹੈ ।
ਹੋਰ ਪੜ੍ਹੋ।
ਸਬ ਡਵੀਜ਼ਨ ਸਕੱਤਰ ਜਸਵਿੰਦਰ ਸਿੰਘ ਚੰਨਣਵਾਲ ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਨੂੰ ਲੋਕਾਂ ਦੀ ਅਵਾਜ਼ ਨੂੰ ਸਮਝਦੇ ਹੋਏ ਇਹ ਕਾਲੇ ਲੇਬਰ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਜੇਕਰ ਇਹ ਕਾਨੂੰਨ ਵਾਪਸ ਨਾ ਲਏ ਗਏ ਤਾ ਸਮੁੱਚੇ ਭਾਰਤ ਦੇ ਕਿਸਾਨ , ਮਜਦੂਰ, ਮੁਲਾਜ਼ਮ, ਦੁਕਾਨਦਾਰ ਸਮੇਤ ਕੀਰਤੀ ਲੋਕ ਇਕੱਠੇ ਹੋ ਕੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸ ਗੇਟ ਰੈਲੀ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ , ਡੀ ਏ ਜਾਰੀ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਆਉਣ ਵਾਲੀ 10 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ , ਹੈਡ ਆਫਿਸ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਲਾਮਿਸਾਲ ਧਰਨਾ ਦੇਣ ਜਾ ਰਹੇ ਹਨ , ਜਿਸ ਵਿੱਚ ਵੱਡੀ ਗਿਣਤੀ ਵਿੱਚ ਬਿਜਲੀ ਕਾਮੇ ਤੇ ਕਿਸਾਨ ਜਥੇਬੰਦੀਆਂ ਵੱਲੋ ਸਮੂਲੀਅਤ ਕੀਤੀ ਜਾਵੇਗੀ। ਇਸ ਧਰਨੇ ਦੀ ਤਿਆਰੀ ਲਈ ਸਰਕਲ ਬਰਨਾਲਾ ਦੇ ਸਮੂਹ ਬਿਜਲੀ ਮੁਲਾਜ਼ਮਾਂ ਵੱਲੋ 4 ਅਪ੍ਰੈਲ ਨੂੰ 66 ਕੇ ਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਕੁਨਵੈਨਸਨ ਕੀਤੀ ਜਾਵੇਗੀ, ਜਿਸ ਵਿੱਚ ਸਟੇਟ ਪੱਧਰ ਤੇ ਆਗੂ ਅਗਲੀ ਰਣਨੀਤੀ ਤਹਿਤ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਨਗੇ । ਇਸ ਗੇਟ ਰੈਲੀ ਨੂੰ ਮਨਦੀਪ ਸਿੰਘ ਗਹਿਲ , ਗੁਰਪ੍ਹੀਤ ਸਿੰਘ ਛੀਨੀਵਾਲ, ਤਰਨਜੀਤ ਸਿੰਘ ਵਜੀਦਕੇਕਲਾ , ਲਲਿਤ ਕੁਮਾਰ ਯੂ ਡੀ ਸੀ , ਸੁਖਵਿੰਦਰ ਸਿੰਘ ਚੁਹਾਣਕੇ ਕਲਾਂ ਆਪਣੇ ਵਿਚਾਰ ਪੇਸ ਕਰਦੇ ਹੋਏ , ਜਬਰਦਸਤ ਨਾਅਰੇ ਕੀਤੀ ਗਈ ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ








Users Today : 2
Users Yesterday : 26
Users Last 7 days : 227