ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਦੀ ਦੇਖ- ਰੇਖ ’ਚ ਸਕੂਲ ’ਚ ਲਗਾਇਆ ਗਿਆ ਕੈਂਸਰ ਮੈਡੀਕਲ ਕੈਂਪ
ਬਰਨਾਲਾ ਬਿਊਰੋ।
ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਜੋ ਵਿੱਦਿਅਕ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਰੱਖਦਾ ਹੈ, ਨੇ ਹਾਲ ਹੀ ਵਿੱਚ ਮਾਨਵਤਾ ਦੇ ਭਲੇ ਲਈ ਵੱਡਾ ਉੱਦਮ ਕੀਤਾ ਹੈ।
ਇਸ ਕਾਬਿਲ- ਏ- ਤਾਰੀਫ਼ ਉੱਦਮ ਤਹਿਤ ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਦੀ ਦੇਖ- ਰੇਖ ’ਚ ਸਕੂਲ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾ ਕੇ ਕੈਂਸਰ ਦੀ ਜਾਂਚ ਕਰਨ ਦੇ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਵਿੱਚ ਵੰਡੀਆਂ ਗਈਆਂ ਹਨ।

ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਤੇ ਹੋਰ।
ਕੈਂਸਰ ਅਤੇ ਹੋਰ ਬਿਮਾਰੀਆਂ ਦਾ ਲਗਵਾਇਆ ਗਿਆ ਇਹ ਮੈਡੀਕਲ ਚੈਕਅੱਪ ਕੈਂਪ ਵਰਲਡ ਕੈਂਸਰ ਹੈਲਥਕੇਅਰ ਦੇ ਬ੍ਰਾਂਡ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਫੈਡਰੇਸ਼ਨ ਦੇ ਡਾਇਰੈਕਟਰ ਜਗਜੀਤ ਸਿੰਘ ਧੂਰੀ, ਬਲਦੇਵ ਕ੍ਰਿਸ਼ਨ ਅਰੋੜਾ ਅਤੇ ਮਹਿਲ ਕਲਾਂ ਅਤੇ ਹਰਵਿੰਦਰ ਜਿੰਦਲ, ਰਾਜ ਕੁਮਾਰ ਜਿੰਦਲ, ਯਸ਼ ਪਾਲ ਜਿੰਦਲ ਆਦਿ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ’ਚ ਮੁੱਖ ਮਹਿਮਾਨ ਵਜੋਂ ਐਸ. ਡੀ. ਐਮ. ਬੇਅੰਤ ਸਿੰਘ ਸਿੱਧੂ, ਡੀ. ਐਸ. ਪੀ. ਜਸਪਾਲ ਸਿੰਘ ਧਾਲੀਵਾਲ ਅਤੇ ਐਸ. ਐਚ. ਓ. ਸਰਬਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਕੈਂਪ ਦੀ ਦੇਖ- ਰੇਖ ਸਕੂਲ ਦੇ ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਸ਼ਰਮਾ ਤੇ ਵਾਇਸ ਪ੍ਰਿੰਸੀਪਲ ਪਰਦੀਪ ਗਰੇਵਾਲ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਕੀਤੀ ਗਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਕੇਸ਼ ਬਾਂਸਲ ਤੇ ਡਾਇਰੈਕਟਰ ਨਿਤਿਨ ਜਿੰਦਲ ਵੀ ਹਾਜ਼ਰ ਸਨ।

ਕੈਂਪ ਦੌਰਾਨ ਮੰਚ ‘ਤੇ ਬਿਰਾਜ਼ਮਾਨ ਮੁੱਖ ਮਹਿਮਾਨ ਤੇ ਸਕੂਲ਼ ਪ੍ਰਬੰਧਕ।
ਐਮ. ਡੀ. ਸ਼੍ਰੀ ਸੁਸ਼ੀਲ ਗੋਇਲ ਨੇ ਦੱਸਿਆ ਕਿ ਇਸ ਕੈਂਸਰ ਕੈਂਪ ਵਿੱਚ 450 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਉਹਨਾਂ ਨੂੰ ਮੁਫ਼ਤ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਜਿਸ ਦੇ ਤਹਿਤ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਸਿਹਤਯਾਬੀ ਲਈ ਵੀ ਸਮੇਂ ਸਮੇਂ ’ਤੇ ਬਣਦੇ ਕਦਮ ਚੁੱਕੇ ਜਾਂਦੇ ਹਨ।










Users Today : 1
Users Yesterday : 27
Users Last 7 days : 146