ਬਰਨਾਲਾ ਬਿਊਰੋ 26 ਫਰਵਰੀ :
ਪੰਜਾਬ ਦੀ ਸਿਆਸਤ ’ਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਗੂੰਜ ਅਜੇ ਤੋਂ ਹੀ ਸੁਣਾਈ ਦੇਣ ਲੱਗੀ ਹੈ। ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਜਾ ਰਹੀ ਜਨਤਕ ਰੈਲੀ ਨੂੰ ਮਹਿਜ਼ ਇੱਕ ਚੋਣ ਪ੍ਰਚਾਰ ਨਹੀਂ। ਸਗੋਂ ਪੰਜਾਬ ਕਾਂਗਰਸ ਦੇ ਭਵਿੱਖੀ ਰੂਪਰੇਖਾ ਦੀ ਪਰਖ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਇਸ ਰੈਲੀ ਰਾਹੀਂ ਪੰਜਾਬ ਦੀ ਲੀਡਰਸ਼ਿਪ ਨੂੰ ਇੱਕ ਸਪੱਸ਼ਟ ਸੁਨੇਹਾ ਦੇਣ ਦੀ ਤਿਆਰੀ ’ਚ ਹਨ। ਸਿਆਸੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਇਸ ਵਾਰ ਪੰਜਾਬ ਚੋਣਾਂ ਲਈ ਪੁਰਾਣੇ ਫਾਰਮੂਲੇ ਤਿਆਗ ਕੇ ਨਵੇਂ ਤੇ ਗਤੀਸ਼ੀਲ ਚਿਹਰਿਆਂ `ਤੇ ਦਾਅ ਲਗਾਉਣ ਦੇ ਰੌਂਅ ’ਚ ਹਨ। ਬਰਨਾਲਾ ਰੈਲੀ ਦੌਰਾਨ ਜਿੱਥੇ ਉਹ ਸੂਬਾ ਕਾਂਗਰਸ ਦੇ ਦਿੱਗਜਾਂ ਦੀ ਲੋਕ-ਪ੍ਰਿਯਤਾ ਤੇ ਪ੍ਰਭਾਵ ਦਾ ਖ਼ੁਦ ਨਿਰੀਖਣ ਕਰਨਗੇ। ਉੱਥੇ ਹੀ ਅੰਦਰੂਨੀ ਰਿਪੋਰਟਾਂ ਦੇ ਆਧਾਰ `ਤੇ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਵੱਡੀ ਤਬਦੀਲੀ ਕਰਨ ਦੀ ਰਣਨੀਤੀ ਵੀ ਬਣਾਈ ਜਾ ਸਕਦੀ ਹੈ। ਰਾਹੁਲ ਗਾਂਧੀ ਦਾ ਮਕਸਦ 2027 ਦੀ ਜੰਗ ਜਿੱਤਣ ਲਈ ਅਜਿਹੀ ਟੀਮ ਤਿਆਰ ਕਰਨਾ ਹੈ। ਜੋ ਜ਼ਮੀਨੀ ਪੱਧਰ `ਤੇ ਲੋਕਾਂ ਨਾਲ ਜੁੜੀ ਹੋਵੇ। ਇਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਪਿਛਲੇ ਸੰਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਭਦੌੜ ਤੇ ਮਹਿਲ ਕਲਾਂ ਹਲਕਾ ਇੰਚਾਰਜ ਤੋਂ ਸੱਖਣੇ ਹਨ। ਜਿੱਥੇ ਹਲਕਾ ਇੰਚਾਰਜਾਂ ਦੇ ਨਾਂਅ ਦਾ ਐਲਾਨ ਭਵਿੱਖ ’ਚ ਜਲਦ ਹੀ ਫੈਸਲਾ ਹੋ ਸਕਦਾ ਹੈ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ਖੁੱਲੀਆਂ ਅੱਖਾਂhttps://theopeneyes24.com
ਚਰਚਾ ’ਚ ਵਿਧਾਨ ਸਭਾ ਸੀਟ ਬਰਨਾਲਾ
ਸਭ ਤੋਂ ਵੱਧ ਚਰਚਾ ਬਰਨਾਲਾ ਵਿਧਾਨ ਸਭਾ ਸੀਟ ਨੂੰ ਲੈ ਕੇ ਹੋ ਰਹੀ ਹੈ। ਹਾਲਾਂਕਿ ਰਣਨੀਤਕ ਤੌਰ `ਤੇ ਕਿਸੇ ਨਾਮ ਦਾ ਅਧਿਕਾਰਤ ਐਲਾਨ ਹੋਣਾ ਅਜੇ ਸੰਭਵ ਨਹੀਂ ਜਾਪਦਾ। ਪਰ ਸਿਆਸੀ ਹਲਕਿਆਂ ’ਚ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਰਾਹੁਲ ਗਾਂਧੀ ਆਪਣੇ ਸੰਬੋਧਨ ਰਾਹੀਂ ਕਿਸੇ ਨਵੇਂ ਤੇ ਨੌਜਵਾਨ ਚਿਹਰੇ ਵੱਲ ਸੰਕੇਤ ਕਰ ਸਕਦੇ ਹਨ। ਇਹ ਕਦਮ ਜਿੱਥੇ ਵਿਰੋਧੀ ਧਿਰਾਂ ਲਈ ਇੱਕ ਅਚਨਚੇਤ ਚੁਣੌਤੀ ਹੋਵੇਗਾ। ਉੱਥੇ ਹੀ ਪਾਰਟੀ ਦੇ ਅੰਦਰੂਨੀ ਗੁੱਟਾਂ ਲਈ ਵੀ ਇੱਕ ਵੱਡੀ ਚੇਤਾਵਨੀ ਸਾਬਤ ਹੋ ਸਕਦਾ ਹੈ।
ਵਿਰੋਧੀਆਂ ਲਈ ਚੁਣੌਤੀ ਤੇ ਆਪਣਿਆਂ ਲਈ ਇਮਤਿਹਾਨ
ਇਹ ਰੈਲੀ ਵਿਰੋਧੀ ਪਾਰਟੀਆਂ ਦੀ ਨੀਂਦ ਉਡਾਉਣ ਦੇ ਨਾਲ-ਨਾਲ ਕਾਂਗਰਸ ਦੇ ਅੰਦਰੂਨੀ ਕੱਦ-ਬੁੱਤ ਨੂੰ ਮਾਪਣ ਦਾ ਪੈਮਾਨਾ ਵੀ ਬਣੇਗੀ। ਰਾਹੁਲ ਗਾਂਧੀ ਨੇ ਪੰਜਾਬ ਫ਼ਤਿਹ ਕਰਨ ਲਈ ਹੁਣੇ ਤੋਂ ਹੀ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ਇਹ ਰੈਲੀ ਤੈਅ ਕਰੇਗੀ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਕਾਂਗਰਸ ਦੀ ਵਾਗਡੋਰ ਕਿਨ੍ਹਾਂ ਹੱਥਾਂ ’ਚ ਰਹੇਗੀ। ਭਾਵੇਂ ਅਜੇ ਬਹੁਤ ਕੁਝ ਭਵਿੱਖ ਦੇ ਗਰਭ ’ਚ ਹੈ। ਪਰ ਬਰਨਾਲਾ ਦੀ ਇਹ ਜਨਤਕ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲਣ ਦੀ ਸਮਰੱਥਾ ਰੱਖਦੀ ਹੈ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ
https://theopeneyes24.com/wp-admin/post.php?post=2948&action=edit









Users Today : 5
Users Yesterday : 3
Users Last 7 days : 43