Home » ਪ੍ਰਮੁੱਖ ਖ਼ਬਰਾਂ » ਬਰਨਾਲਾ: ਨਿਸ਼ਾਨਦੇਹੀ ਦੇ ਵਿਰੋਧ ‘ਚ ਹੰਗਾਮਾ; ਪੈਟਰੋਲ ਤੇ ਸਪਰੇਅ ਲੈ ਕੇ ਕੋਠੀ ‘ਤੇ ਚੜ੍ਹਿਆ ਬਜ਼ੁਰਗ ਕਿਸਾਨ, ਜੇਬ ‘ਚ ਰੱਖਿਆ ਖੁਦਕੁਸ਼ੀ ਨੋਟ

ਬਰਨਾਲਾ: ਨਿਸ਼ਾਨਦੇਹੀ ਦੇ ਵਿਰੋਧ ‘ਚ ਹੰਗਾਮਾ; ਪੈਟਰੋਲ ਤੇ ਸਪਰੇਅ ਲੈ ਕੇ ਕੋਠੀ ‘ਤੇ ਚੜ੍ਹਿਆ ਬਜ਼ੁਰਗ ਕਿਸਾਨ, ਜੇਬ ‘ਚ ਰੱਖਿਆ ਖੁਦਕੁਸ਼ੀ ਨੋਟ

ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਅਧੀਨ ਆਉਂਦੇ ਪਿੰਡ ਦੁੱਲਮਸਰ ’ਚ ਉਸ ਸਮੇਂ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ। ਜਦੋਂ ਇਕ 70 ਸਾਲਾ ਬਜ਼ੁਰਗ ਕਿਸਾਨ ਪ੍ਰਸ਼ਾਸਨਿਕ ਕਾਰਵਾਈ ਦੇ ਵਿਰੋਧ ’ਚ ਆਪਣੇ ਪਰਿਵਾਰ ਸਣੇ ਘਰ ਦੀ ਛੱਤ ਉੱਪਰ ਚੜ੍ਹ ਗਿਆ।
ਬਰਨਾਲਾ: ਨਿਸ਼ਾਨਦੇਹੀ ਦੇ ਵਿਰੋਧ 'ਚ ਹੰਗਾਮਾ; ਪੈਟਰੋਲ ਤੇ ਸਪਰੇਅ ਲੈ ਕੇ ਕੋਠੀ 'ਤੇ ਚੜ੍ਹਿਆ ਬਜ਼ੁਰਗ ਕਿਸਾਨ, ਜੇਬ 'ਚ ਰੱਖਿਆ ਖੁਦਕੁਸ਼ੀ ਨੋਟ
[responsivevoice_button voice="Hindi Male"]

ਬਰਨਾਲਾ ਬਿਊਰੋ 14 ਮਾਰਚ

ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਅਧੀਨ ਆਉਂਦੇ ਪਿੰਡ ਦੁੱਲਮਸਰ ’ਚ ਉਸ ਸਮੇਂ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ। ਜਦੋਂ ਇਕ 70 ਸਾਲਾ ਬਜ਼ੁਰਗ ਕਿਸਾਨ ਪ੍ਰਸ਼ਾਸਨਿਕ ਕਾਰਵਾਈ ਦੇ ਵਿਰੋਧ ’ਚ ਆਪਣੇ ਪਰਿਵਾਰ ਸਣੇ ਘਰ ਦੀ ਛੱਤ ਉੱਪਰ ਚੜ੍ਹ ਗਿਆ। ਪੀੜਤ ਬਜ਼ੁਰਗ ਦੇ ਹੱਥ ’ਚ ਪੈਟਰੋਲ ਦੀ ਬੋਤਲ ਤੇ ਸਪਰੇਅ ਫੜੀ ਹੋਈ ਸੀ ਤੇ ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਉਸਦੇ ਘਰ ਨੂੰ ਕੋਈ ਨੁਕਸਾਨ ਪਹੁੰਚਾਇਆ ਗਿਆ ਤਾਂ ਉਹ ਆਤਮਦਾਹ ਕਰ ਲਵੇਗਾ। ਬਜ਼ੁਰਗ ਕਿਸਾਨ ਵਲੋਂ ਆਪਣੀ ਜੇਬ ’ਚ ਇਕ ਖੁਦਕੁਸ਼ੀ ਨੋਟ ਵੀ ਲਿਖ ਕੇ ਰੱਖਿਆ ਹੋਇਆ ਹੈ। ਕੋਠੀ ’ਤੇ ਚੜ੍ਹੇ ਬਜ਼ੁਰਗ ਕਿਸਾਨ ਜੋਗਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇਹ ਸਾਰਾ ਮਾਮਲਾ ਪੁਰਾਣੀ ਸਿਆਸੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਪੰਚੀ ਚੋਣਾਂ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ਦਾ ਸਾਥ ਦਿੱਤਾ ਸੀ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ।  ਜੇਤੂ ਖਿਡਾਰੀਆਂ ਨੂੰ ਕਾਜੂ,ਬਦਾਮ ਅਤੇ ਦੇਸੀ ਘਿਓ ਨਾਲ ਕੀਤਾ ਗਿਆ ਸਨਮਾਨਿਤ 

ਜਿਸ ਕਾਰਨ ਹੁਣ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋਗਿੰਦਰ ਸਿੰਘ ਅਨੁਸਾਰ ਉਹ 1966 ਤੋਂ ਇਸ ਥਾਂ ‘ਤੇ ਰਹਿ ਰਹੇ ਹਨ ਤੇ ਅੱਜ ਤਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਇਥੋਂ ਨਹੀਂ ਉਜਾੜਿਆ। ਪਰ ਹੁਣ ਜਾਣਬੁਝ ਕੇ ਸੜਕ ਦੀ ਮਿਣਤੀ ਦੇ ਬਹਾਨੇ ਉਨ੍ਹਾਂ ਦੇ ਪੁਰਾਣੇ ਘਰਾਂ ਨੂੰ ਢਾਹੁਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬਜ਼ੁਰਗ ਕਿਸਾਨ ਪਿਛਲੀ ਰਾਤ ਤੋਂ ਹੀ ਪੈਟਰੋਲ ਤੇ ਸਪਰੇਅ ਲੈ ਕੇ ਛੱਤ ‘ਤੇ ਬੈਠਾ ਹੈ। ਜਿਸ ਕਾਰਨ ਪੂਰੇ ਪਿੰਡ ’ਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਜੋਗਿੰਦਰ ਸਿੰਘ ਦੇ ਹੱਕ ’ਚ ਨਿੱਤਰ ਆਏ ਹਨ। ਸਥਿਤੀ ਉਸ ਸਮੇਂ ਹੋਰ ਗੰਭੀਰ ਹੋ ਗਈ। ਜਦੋਂ ਪਿੰਡ ਦੀਆਂ ਕਈ ਮਹਿਲਾਵਾਂ ਵੀ ਹੱਥਾਂ ’ਚ ਸਪਰੇਅ ਦੀਆਂ ਬੋਤਲਾਂ ਲੈ ਕੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਗਈਆਂ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਜੋਗਿੰਦਰ ਸਿੰਘ ਜਾਂ ਉਸਦੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਪੁਲਿਸ, ਸਿਵਲ ਪ੍ਰਸ਼ਾਸਨ ਤੇ ਦੂਜੀ ਧਿਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗੀ।

ਹਾਈਕੋਰਟ ਦੇ ਹੁਕਮਾਂ ’ਤੇ  ਹੋ ਰਹੀ  ਹੈ ਨਿਸ਼ਾਨਦੇਹੀ: ਤਹਿਸੀਲਦਾਰ

ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਸਬ ਡਵੀਜ਼ਨ ਤਪਾ ਮੰਡੀ ਦੇ ਤਹਿਸੀਲਦਾਰ ਉਕਾਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਿਰਫ ਨਿਸ਼ਾਨਦੇਹੀ ਕਰਨ ਪਹੁੰਚਿਆ ਹੈ। ਜਿਸਦਾ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਹੋਇਆ ਹੈ।

ਸੁਰੱਖਿਆ ਦੇ ਪੁਖਤਾ ਪ੍ਰਬੰਧ: ਮਾਮਲੇ ਨੂੰ ਸੁਲਝਾਉਣ ਦੀ ਯਤਨ ਜਾਰੀ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀਐਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੌਕੇ ‘ਤੇ ਵਾਟਰ ਕੈਨਨ, ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਫਿਲਹਾਲ ਪੁਲਿਸ ਤੇ ਪ੍ਰਸ਼ਾਸਨ ਵਲੋਂ ਦੋਵਾਂ ਧਿਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਨੂੰ ਸ਼ਾਂਤੀਪੂਰਵਕ ਸੁਲਝਾਇਆ ਜਾ ਸਕੇ ਤੇ ਵਿਵਾਦ ਨੂੰ ਵਧਣ ਤੋਂ ਰੋਕਿਆ ਜਾ ਸਕੇ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਐਂਸ.ਬੀ.ਆਈ.  ਬੈਂਕ ਨੂੰ ਲੱਗੀ ਭਿਆਨਕ ਅੱਗ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 7 1
Users Today : 2
Users Yesterday : 9
Users Last 7 days : 236

ਰਾਸ਼ੀਫਲ