Home » ਪ੍ਰਮੁੱਖ ਖ਼ਬਰਾਂ » ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਢਿਲਵਾਂ ਵਿਖੇ ਵਿਸ਼ਾਲ ਮੈਡੀਕਲ ਕੈਂਪ

ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਢਿਲਵਾਂ ਵਿਖੇ ਵਿਸ਼ਾਲ ਮੈਡੀਕਲ ਕੈਂਪ

400 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ, ਦਵਾਈਆਂ ਵੰਡੀਆਂ ਤੇ ਯੋਗਾ ਸੈਸ਼ਨ ਆਯੋਜਿਤ
ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਢਿਲਵਾਂ ਵਿਖੇ ਵਿਸ਼ਾਲ ਮੈਡੀਕਲ ਕੈਂਪ
[responsivevoice_button voice="Hindi Male"]

400 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ, ਦਵਾਈਆਂ ਵੰਡੀਆਂ ਤੇ ਯੋਗਾ ਸੈਸ਼ਨ ਆਯੋਜਿਤ

ਬਰਨਾਲਾ  ਬਿਊਰੋ 25 ਫਰਵਰੀ

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡੀਸੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਖੱਟਰਪਤੀ ਢਿਲਵਾਂ ਵਿਖੇ ਇਕ ਵਿਸ਼ਾਲ ਤੇ ਬਹੁ-ਆਯਾਮੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਉਪਰਾਲੇ ਦਾ ਉਦੇਸ਼ ਬਜ਼ੁਰਗਾਂ ਨੂੰ ਉਨ੍ਹਾਂ ਦੇ ਨਜ਼ਦੀਕ ਸਮੁੱਚੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਤੇ ਉਨ੍ਹਾਂ ਦੀ ਸਰੀਰਕ, ਮਾਨਸਿਕ ਤੇ ਸਮਾਜਿਕ ਭਲਾਈ ਯਕੀਨੀ ਬਣਾਉਣਾ ਸੀ। ਕੈਂਪ ਦੌਰਾਨ 400 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਐੱਸਐੱਮਓ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ। ਟੀਮ ’ਚ ਹੱਡੀਆਂ ਦੇ ਮਾਹਰ ਡਾ. ਗੁਰਸਾਗਰ ਸਿੰਘ, ਅੱਖਾਂ ਦੇ ਮਾਹਰ ਡਾ. ਗੁਰਸਿਮਰਨ ਸਿੰਘ, ਫਿਜ਼ਿਓਥੈਰਾਪਿਸਟ ਡਾ. ਮਨਪ੍ਰੀਤ ਕੌਰ, ਮਾਨਸਿਕ ਰੋਗਾਂ ਦੇ ਮਾਹਰ ਡਾ. ਗਗਨਦੀਪ ਸਿੰਘ ਸੇਖੋ, ਆਯੁਰਵੇਦਿਕ ਡਾ. ਰਾਕੇਸ਼ ਕੁਮਾਰ ਤੇ ਉਪਵੈਦ ਡਾ. ਇੰਦਰਜੀਤ ਕੁਮਾਰ ਸ਼ਾਮਲ ਸਨ। ਡਾਕਟਰਾਂ ਵੱਲੋਂ ਵਿਸਥਾਰਪੂਰਵਕ ਜਾਂਚ ਕਰਕੇ ਬਜ਼ੁਰਗਾਂ ਨੂੰ ਸੰਤੁਲਿਤ ਆਹਾਰ, ਦਵਾਈਆਂ ਦੀ ਸਹੀ ਵਰਤੋਂ ਤੇ ਨਿਯਮਿਤ ਸਿਹਤ ਜਾਂਚ ਸੰਬੰਧੀ ਮਹੱਤਵਪੂਰਨ ਸਲਾਹਾਂ ਦਿੱਤੀਆਂ ਗਈਆਂ। ਇਸ ਮੌਕੇ ਬਜ਼ੁਰਗਾਂ ਲਈ ਵਿਸ਼ੇਸ਼ ਯੋਗਾ ਤੇ ਪ੍ਰਾਣਾਯਾਮ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਸਧਾਰਣ ਯੋਗ ਅਭਿਆਸਾਂ ਤੇ ਸਾਹ ਲੈਣ ਦੀਆਂ ਕਸਰਤਾਂ ਬਾਰੇ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵੱਲੋਂ ਦੱਸਿਆ ਕਿ ਨਿਯਮਿਤ ਯੋਗ ਤੇ ਹਲਕੀ ਕਸਰਤ ਬੁਢਾਪੇ ਨਾਲ ਸੰਬੰਧਿਤ ਬਿਮਾਰੀਆਂ ਨੂੰ ਕਾਬੂ ਕਰਨ ਤੇ ਮਾਨਸਿਕ ਤਣਾਅ ਘਟਾਉਣ ’ਚ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ। ਬਜ਼ੁਰਗਾਂ ਨੇ ਯੋਗਾ ਸੈਸ਼ਨ ’ਚ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਕਾਨੂੰਨੀ ਤੇ ਵਿੱਤੀ ਜਾਗਰੂਕਤਾ ਲਈ ਗੁਰਮੇਲ ਸਿੰਘ ਗਿੱਲ ਚੀਫ ਲੀਗਲ ਡਿਫੈਂਸ ਕਾਊਂਸਲ ਵੱਲੋਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਮਾਪਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਤੇ ਭਲਾਈ ਐਕਟ-2007 ਤਹਿਤ ਬਜ਼ੁਰਗਾਂ ਦੇ ਹੱਕਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਜਰੂਰਤ ਪੈਣ ’ਤੇ ਉਹ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ ਵੱਲੋਂ ਬਜ਼ੁਰਗਾਂ ਨੂੰ ਸਾਈਬਰ ਫਰਾਡ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰੀਤਇੰਦਰਪਾਲ ਕੌਰ, ਬਿਰਧ ਆਸ਼ਰਮ ਦੀ ਸੁਪਰਡੈਂਟ ਵੀਰਪਾਲ ਕੌਰ, ਸੀਡੀਪੀਓ ਸ਼ਹਿਣਾ ਹਰਮੀਤ ਕੌਰ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਤੋਂ ਪ੍ਰਤੀਨਿਧੀ, ਸੇਵਾ ਕੇਂਦਰ ਤੋਂ ਅਮਨਦੀਪ ਸਿੰਘ ਤੇ ਮੁਕੇਸ਼ ਕੁਮਾਰ ਬਾਂਸਲ ਸਮੇਤ ਹੋਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿ ਕੇ ਕੈਂਪ ਦੀ ਸੁਚਾਰੂ ਵਿਵਸਥਾ ਤੇ ਮਰੀਜ਼ਾਂ ਲਈ ਭੋਜਨ ਆਦਿ ਦੀ ਸਹੂਲਤ ਯਕੀਨੀ ਬਣਾਈ ਗਈ।

 

ਹੋਰ ਤਾਜ਼ਾਂ ਖਬਰਾਂ ਖੁੱਲ੍ਹੀਆਂ ਅੱਖਾਂ     theopeneyes24.com

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ