ਬਰਨਾਲਾ ਬਿਊਰੋ 3 ਮਾਰਚ
ਪੰਜਾਬੀ ਦੇ ਸੀਨੀਅਰ ਪੱਤਰਕਾਰ ਅਤੇ ਕਵੀ ਸੀ. ਮਾਰਕੰਡਾ ਦੀ ਧਰਮ ਪਤਨੀ ਸ਼੍ਰੀਮਤੀ ਲੀਲਾ ਵਤੀ ਮਾਰਕੰਡਾ 1942 ਪਿੰਡ ਘੋਲੀਆ ਕਲਾਂ, ਮੋਗਾ ਵਿਖੇ ਜਨਮੇ ਅਤੇ 84 ਵਰਿਆਂ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੰਜਾਬੀ ਦੇ ਜਿੰਨੇ ਵੀ ਲੇਖਕ ਜਦੋਂ ਵੀ ਸੀ ਮਾਰਕੰਡਾ ਨੂੰ ਮਿਲਣ ਆਉਂਦੇ ਤਾਂ ਉਹਨਾਂ ਦੀ ਖਾਤਰਦਾਰੀ ਅਤੇ ਮਹਿਮਾਨ ਨਵਾਜੀ ਨਾਲ ਲੀਲਾ ਵਤੀ ਹਰ ਲੇਖਕ ਦੇ ਮਨਾਂ ਵਿਚ ਅਦੁੱਤੀ ਪ੍ਰਭਾਵ ਛੱਡਦੇ। ਸੀ. ਮਾਰਕੰਡਾ ਦੇ ਸਾਹਿਤਕ ਜੀਵਨ ਨੂੰ ਨਿਰਵਿਘਨਤਾ ਨਾਲ ਚਲਾਉਣ ਵਾਲੀ ਲੀਲਾ ਵਤੀ ਹੀ ਸੀ ਜੋ ਘਰ ਦੀ ਸਮੁੱਚੀ ਕਬੀਲਦਾਰੀ ਨੂੰ ਕਿਉਂਟਣ, ਬੱਚਿਆਂ ਨੂੰ ਪੜਾਉਣ ਅਤੇ ਹਰ ਤਰ੍ਹਾਂ ਦੀ ਪਰਿਵਾਰਕ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਯੋਗ ਭੂਮਿਕਾ ਨਿਭਾਉਂਦੇ ਰਹੇ। ਮਾਰਕੰਡਾ ਦੇ ਲੇਖਕ ਹੋਣ ਦੇ ਨਾਤੇ ਉਹ ਆਪ ਵੀ ਸਾਹਿਤ ਪੜ੍ਹਦੇ, ਸੁਣਦੇ ਅਤੇ ਟੀਵੀ ਸੀਰੀਅਲ ਦੇਖਣ ਵਿੱਚ ਦਿਲਚਸਪੀ ਰੱਖਦੇ ਸਨ।
ਇਹ ਵੀ ਪੜ੍ਹੋ https://theopeneyes24.com/wp-admin/post.php?post=3107&action=edit
ਪੰਜਾਬੀ ਦੇ ਸਿਰਮੌਰ ਲੇਖਕ ਰਾਮ ਸਰੂਪ ਅਣਖੀ ਨੇ ਉਨਾਂ ਦੀ ਜੀਵਨ ਸ਼ੈਲੀ ਸਬੰਧੀ “ਮੈਂ ਤਾਂ ਬੋਲਾਂਗੀ’” ਕਿਤਾਬ ਵਿੱਚ ਭਰਪੂਰ ਜਾਣਕਾਰੀ ਦਿੱਤੀ ਹੈ। ਸੀ ਮਾਰਕੰਡਾ ਨੇ ਵੀ ਆਪਣੀ ਪੁਸਤਕ “ਹੇ ਲੀਲਾ” ਵਿੱਚ ਮੰਨਿਆ ਹੈ ਕਿ ਉਸਦੀ ਜਿੰਦਗੀ ਨੂੰ ਬਣਾਉਣ ਵਿੱਚ ਉਸ ਦੀ ਪਤਨੀ ਦਾ ਬਹੁਤ ਵੱਡਾ ਹੱਥ ਹੈ। ਉਸ ਦੇ ਸਹਿਯੋਗ ਸਦਕਾ ਹੀ ਉਹ ਅੱਜ ਆਪਣਾ ਐਡਾ ਵੱਡਾ ਨਾਂ ਬਣਾ ਸਕੇ ਹਨ। ਲੀਲਾ ਵਤੀ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦਿਆਂ ਉਨ੍ਹਾਂ ਲਿਖਿਆ ਕਿ “ਤੂੰ ਸ਼ਾਇਰ ਤਾਂ ਕੀ ਕੱਖ ਵੀ ਨਾ ਹੁੰਦਾ, ਜੇ ਇਸ ਤੱਤੜੀ ਨੇ ਪੂਰਿਆ ਤੇਰਾ ਪੱਖ ਨਾ ਹੁੰਦਾ”। ਲੀਲਾ ਵਤੀ ਦੇ ਸਪੁੱਤਰ ਡਾਕਟਰ ਤੇਜਿੰਦਰ ਮਾਰਕੰਡਾ ਵੀ ਪੰਜਾਬੀ ਦੇ ਪ੍ਰਸਿੱਧ ਗਜ਼ਲ ਗੋਆਂ ਵਿੱਚੋਂ ਇੱਕ ਹਨ। ਲੀਲਾ ਵਤੀ ਆਪਣੀ ਭਰਪੂਰ ਤੇ ਖੁਸ਼ਹਾਲ ਜਿੰਦਗੀ ਜਿਉਂ ਕੇ ਅਤੇ ਕੁਝ ਸਮੇਂ ਬਿਮਾਰ ਰਹਿਣ ਉਪਰੰਤ 22 ਫਰਵਰੀ ਨੂੰ ਸਾਤੋਂ ਸਦਾ ਲਈ ਜੁਦਾ ਹੋ ਗਏ ਹਨ। ਅੱਜ ਤਪਾ ਦੇ ਸ਼ਾਂਤੀ ਹਾਲ ਵਿਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 5
Users Yesterday : 3
Users Last 7 days : 43