ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਬਲਾਕ ਸ਼ਹਿਣਾ ਦੀਆਂ ਸਾਰੀਆਂ ਹੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਮਜ਼ਦੂਰ ਮੁਲਾਜ਼ਮ ਟ੍ਰੇਡ ਤੇ ਜਨਤਕ ਜਥੇਬੰਦੀਆਂ ਵੱਲੋਂ ਗਣਤੰਤਰ ਦਿਵਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਦ ਵਿਰੋਧ ਵਿੱਚ ਤਪਾ ਦਾਣਾ ਮੰਡੀ ਵਿਖੇ ਟਰੈਕਟਰ ਖੜ੍ਹੇ ਕਰਕੇ ਸਟੇਜ ਦੀ ਕਾਰਵਾਈ ਜਗਤਾਰ ਸਿੰਘ ਢਿਲਵਾਂ ਵੱਲੋਂ ਨਿਭਾਈ ਗਈ ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਵਲੋਂ ਕਿਹਾ ਗਿਆ ਕਿ ਇਹ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਲਖੀਮਪੁਰ ਖੀਰੀ ਵਿੱਚ ਤਿੰਨ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਕਰ ਦਿੱਤੇ ਗਏ ਸਨ ਉਨ੍ਹਾਂ ਦੇ ਦੋਸ਼ੀਆ ਨੂੰ ਸਜ਼ਾਵਾਂ ਦਿੱਤੀਆਂ ਜਾਣ ਉਨ੍ਹਾਂ ਦੇ ਪ੍ਰੀਵਾਰਾਂ ਦੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਰੱਦ ਕੀਤਾ ਜਾਵੇ।ਐਮ ਐਸ ਪੀ ਲਾਗੂ ਕਰਨ ਦੀ ਗਰੰਟੀ ਕੀਤੀ ਜਾਵੇ। ਮੁਕਤ ਵਪਾਰ ਸਮਝੌਤਿਆਂ ਵਿਚੋਂ ਖੇਤੀ ਖੇਤਰ ਨੂੰ ਵਾਹਰ ਰੱਖੋ।ਕਿਸਾਨ ਆਗੂਆਂ ਤੇ ਕਿਸਾਨਾਂ ਪੱਤਰਕਾਰਾਂ ਬੁੱਧੀਜੀਵੀਆਂ ਸਿਰ ਮੜ੍ਹੇ ਕੇਸ਼ ਰੱਦ ਕੀਤੇ ਜਾਣ। ਜੀ ਰਾਮ ਜੀ ਕਾਨੂੰਨ ਰੱਦ ਕੀਤਾ ਜਾਵੇ ਤੇ ਮਨਰੇਗਾ ਸਕੀਮ ਬਹਾਲ ਕੀਤੀ ਜਾਵੇ ਕਿਸ਼ਾਨਾਂ ਮਜ਼ਦੂਰਾਂ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਚਾਰ ਲੇਵਰ ਕੋਡ ਕਾਨੂੰਨ ਰੱਦ ਕੀਤਾ ਜਾਵੇ। ਹਰੇਕ ਮਹਿਕਮਿਆਂ ਵਿੱਚ ਮੁਲਾਜ਼ਮ ਦੀ ਠੇਕੇਦਾਰ ਭਰਤੀ ਬੰਦ ਕੀਤੀ ਜਾਵੇ।ਸਰਕਾਰੀ ਭਰਤੀ ਤੁਰੰਤ ਲਾਗੂ ਕੀਤੀ ਜਾਵੇ। ਉਪਰੋਕਤ ਮੰਗਾਂ ਤੇ ਕੇ ਸਰਕਾਰਾਂ ਵੱਲੋਂ ਧਿਆਨ ਨਾਂ ਦਿੱਤਾ ਗਿਆ ਤਾਂ ਪੰਜਾਬ ਦੀਆਂ ਸੰਘਰਸ਼ ਤੇ ਜੁਝਾਰੂ ਜਥੇਬੰਦੀਆਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾ ਇਸ ਮੀਟਿੰਗ ਉਪਰੰਤ ਨਾਅਰੇ ਵੀ ਲਗਾਏ ਜਿਸ ਵਿੱਚ
ਸਰਕਾਰ ਤੋਂ ਨਾਂ ਝਾਕ ਕਰੋਂ।
ਆਪਣੀ ਰਾਖੀ ਆਪ ਕਰੋ।
ਕੱਲੇ ਕੱਲੇ ਮਾਰ ਨਾ ਖਾਓ।
ਇਕੱਠੇ ਹੋ ਕੇ ਅੱਗੇ ਆਓ।
ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਉਗਰਾਹਾਂ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਡਕੌਂਦਾ ਬੁਰਜਗਿੱਲ,
ਬਲਾਕ ਆਗੂ ਜਗਤਾਰ ਸਿੰਘ ਢਿਲਵਾਂ, ਬਲਜਿੰਦਰ ਸਿੰਘ, ਸਾਧਾ ਸਿੰਘ, ਗੋਰਾ ਸਿੰਘ ਢਿਲਵਾਂ, ਚੀਕੂ ਸਿੰਘ ਤਪਾ, ਸਾਗਰ ਸਿੰਘ, ਬੰਤੀ ਸਿੰਘ ਉੱਗੋਕੇ, ਹਰਚਰਨ ਸਿੰਘ ਸੁਖਪੁਰਾ ਤੋਂ ਇਲਾਵਾ ਭੁਪਿੰਦਰ ਸਿੰਘ ਢਿਲਵਾਂ ਆਦਿ ਆਗੂ ਹਾਜਰ ਸਨ।









Users Today : 6
Users Yesterday : 3
Users Last 7 days : 44