ਮਾਮਲੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਬਰਾਮਦ
ਮਨੋਜ ਸ਼ਰਮਾ
ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਨਾਮਵਰ ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਦੇ ਕਤਲ ਦੀ ਸਾਜਿਸ਼ ਨੂੰ ਫੇਲ੍ਹ ਕਰ ਦਿੱਤਾ ਹੈ। ਵਾਰਦਾਤ ਤੋਂ ਪਹਿਲਾਂ ਪੁਲੀਸ ਨੇ ਮਾਮਲੇ ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗਿਰਫਤਾਰ ਵਿਅਕਤੀਆਂ ਤੋਂ ਪਿਸਟਲ ਤੇ ਅਸਲਾ ਬਰਾਮਦ ਕੀਤਾ ਹੈ।

ਪ੍ਰੈਸ ਕਾਨਫਰਸ ਦੌਰਾਨ ਜਿਲਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਕੋਟਦੁਨਾਂ ਦੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਨੇ ਆਪਣੇ ਸਾਥੀ ਬਲਵਿੰਦਰ ਸਿੰਘ ਬਿੰਦਰ ਤੇ ਗੁਰਵਿੰਦਰ ਸਿੰਘ ਉਰਫ ਗਿੱਲ ਨਾਲ ਮਿਲ ਕੇ ਇੱਕ ਗਰੋਹ ਬਣਾਇਆ ਹੋਇਆ। ਜਿਸ ਵਿੱਚ ਉਕਤਾਨ ਸੈਲੀਬ੍ਰਿਟੀ ਤੋਂ ਬਲੈਕ ਮੇਲ ਕਰਕੇ ਫਿਰੋਤੀ ਦੀ ਮੰਗ ਕਰਦੇ ਸਨ। ਉਹਨਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਪੁਲਿਸ ਨੇ ਫੌਰੀ ਤੌਰ ‘ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਿਸ ਵਿੱਚ ਉਕਤਾਨ ਵਿਅਕਤੀਆਂ ਨੂੰ ਮੋਗਾ ਬਰਨਾਲਾ ਬਾਈਪਾਸ ਚੌਂਕ ਦੇ ਨਜ਼ਦੀਕ ਬੈਠਿਆਂ ਨੂੰ ਗਿਰਫਤਾਰ ਕਰ ਲਿਆ। ਕਿਉਂਕਿ ਇਹਨਾਂ ਵੱਲੋਂ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ।
ਉਹਨਾਂ ਇਹ ਵੀ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ, ਇੱਕ ਡਮੀ ਪਿਸਟਲ, ਚਾਰ ਮੋਬਾਇਲ ਫੋਨ ਤੇ 1 ਲੱਕੜ ਦੀ ਲਾਠੀ ਤੇ ਇੱਕ ਸਵਿਫਟ ਬਰਾਮਦ ਕਰ ਲਈ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਪੰਜਾਬੀ ਸਿੰਗਰ ਗੁਲਾਬ ਸਿੱਧੂ ਵੱਲੋਂ ਸਰਪੰਚਾਂ ਦਾ ਨਾਮ ਲੈ ਕੇ ਇੱਕ ਗਾਣਾ ਗਾਇਆ ਗਿਆ ਸੀ। ਜਿਸ ਤੋਂ ਬਾਅਦ ਬਲਜਿੰਦਰ ਸਿੰਘ ਉਰਫ ਕਿੰਦਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਿੱਧੂ ਖਿਲਾਫ ਧਮਕੀ ਭਰੀ ਵੀਡੀਓ ਪਾਈ ਸੀ ਅਤੇ ਗੁਲਾਬ ਸਿੱਧੂ ਤੇ ਜਾਨਲੇਵਾ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਹਨਾਂ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਵਾਰਦਾਤ ਨੂੰ ਅੰਜਾਮ ਦੇ ਕੇ ਨਾ ਸਿਰਫ ਨਾਮ ਅਤੇ ਪੈਸਾ ਵੀ ਕਮਾਉਣਾ ਚਾਹੁੰਦੇ ਸਨ। ਉਹਨਾਂ ਦੱਸਿਆ ਕਿ ਗਿਰਫਤਾਰ ਵਿਅਕਤੀਆਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਜਿਸ ਦੇ ਤਹਿਤ ਹੋਰ ਬਰੀਕੀ ਨਾਲ ਪੁੱਛ ਗਿਸ ਕੀਤੀ ਜਾਵੇਗੀ।









Users Today : 25
Users Yesterday : 13
Users Last 7 days : 148