Home » ਪ੍ਰਮੁੱਖ ਖ਼ਬਰਾਂ » ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਬਰਨਾਲਾ ਅਦਾਲਤੀ ਕੰਪਲੈਕਸ ਪੁਲਿਸ ਨੇ ਛਾਉਣੀ ’ਚ ਤਬਦੀਲ

ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਬਰਨਾਲਾ ਅਦਾਲਤੀ ਕੰਪਲੈਕਸ ਪੁਲਿਸ ਨੇ ਛਾਉਣੀ ’ਚ ਤਬਦੀਲ

    ਪੰਜਾਬ ਦੇ ਨਿਆਂਇਕ ਹਲਕਿਆਂ ’ਚ ਸੋਮਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਮੁਹਾਲੀ ਦੇ ਸੈਸ਼ਨ ਅਦਾਲਤ ਨੂੰ ਇਕ ਅਣਪਛਾਤੇ ਪਤੇ ਤੋਂ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਈਮੇਲ ’ਚ ਮੋਹਾਲੀ ਸਣੇ ਤਿੰਨ ਹੋਰ ਜ਼ਿਲ੍ਹਾ ਅਦਾਲਤੀ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਸੀ।
ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਬਰਨਾਲਾ ਅਦਾਲਤੀ ਕੰਪਲੈਕਸ ਪੁਲਿਸ ਨੇ ਛਾਉਣੀ ’ਚ ਤਬਦੀਲ
[responsivevoice_button voice="Hindi Male"]

ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤਿਆਂ ਵਲੋਂ ਚੱਪੇ-ਚੱਪੇ ਦੀ ਕੀਤੀ ਜਾਂਚ

ਬਰਨਾਲਾ ਬਿਊਰੋ 7 ਅਪ੍ਰੈਲ

                   ਪੰਜਾਬ ਦੇ ਨਿਆਂਇਕ ਹਲਕਿਆਂ ਚ ਸੋਮਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਮੁਹਾਲੀ ਦੇ ਸੈਸ਼ਨ ਅਦਾਲਤ ਨੂੰ ਇਕ ਅਣਪਛਾਤੇ ਪਤੇ ਤੋਂ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਈਮੇਲ ਚ ਮੋਹਾਲੀ ਸਣੇ ਤਿੰਨ ਹੋਰ ਜ਼ਿਲ੍ਹਾ ਅਦਾਲਤੀ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਚਿਤਾਵਨੀ ਦਿੱਤੀ ਗਈ ਸੀ। ਹਾਲਾਂਕਿ ਈਮੇਲ ਚ ਬਾਕੀ ਜ਼ਿਲ੍ਹਿਆਂ ਦੇ ਨਾਮ ਸਪੱਸ਼ਟ ਨਹੀਂ ਕੀਤੇ ਗਏ ਸਨ। ਪਰ ਪੰਜਾਬ ਪੁਲਿਸ ਨੇ ਪੂਰੇ ਸੂਬੇ ਚ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ। ਇਸੇ ਤਹਿਤ ਬਰਨਾਲਾ ਜ਼ਿਲ੍ਹਾ ਅਦਾਲਤ ਨੂੰ ਵੀ ਦੁਪਹਿਰ ਵੇਲੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਬਰਨਾਲਾ ਅਦਾਲਤੀ ਕੰਪਲੈਕਸ ਚ ਆਮ ਦਿਨਾਂ ਵਾਂਗ ਕੰਮਕਾਜ ਸੁਚਾਰੂ ਰੂਪ ਚ ਚੱਲ ਰਿਹਾ ਸੀ। ਵਕੀਲ ਆਪਣੇ ਚੈਂਬਰਾਂ ਚ ਕੇਸ ਤਿਆਰ ਕਰ ਰਹੇ ਸਨ ਤੇ ਮੁਵੱਕਿਲ ਪੇਸ਼ੀਆਂ ਦੀ ਉਡੀਕ ਚ ਸਨ। ਪਰ ਦੁਪਹਿਰ ਠੀਕ 2 ਵਜੇ ਅਚਾਨਕ ਮੰਜ਼ਰ ਬਦਲ ਗਿਆ। ਭਾਰੀ ਪੁਲਿਸ ਫੋਰਸ ਨੇ ਕੰਪਲੈਕਸ ਨੂੰ ਚਾਰੇ ਪਾਸਿਓਂ ਘੇਰ ਲਿਆ।

 

ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਬਰਨਾਲਾ ਅਦਾਲਤੀ ਕੰਪਲੈਕਸ ਪੁਲਿਸ ਨੇ ਛਾਉਣੀ ’ਚ ਤਬਦੀਲ
ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਬਰਨਾਲਾ ਅਦਾਲਤੀ ਕੰਪਲੈਕਸ ਪੁਲਿਸ ਨੇ ਛਾਉਣੀ ’ਚ ਤਬਦੀਲ

ਪੁਲਿਸ ਅਧਿਕਾਰੀਆਂ ਨੇ ਤੁਰੰਤ ਅਸਾਲਤੀ ਰੂਮ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਅਚਨਚੇਤ ਕਾਰਵਾਈ ਕਾਰਨ ਲੋਕਾਂ ਚ ਹਫੜਾ ਦਫੜੀ ਮਚ ਗਈ ਤੇ ਐਂਟਰੀ-ਐਗਜ਼ਿਟ ਪੁਆਇੰਟਾਂ ਨੂੰ ਤੁਰੰਤ ਬਲਾਕ ਕਰ ਦਿੱਤਾ ਗਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹੇ ਭਰ ਦੀ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ `ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਸੰਭਾਲੀ। ਪੁਲਿਸ ਦੀਆਂ ਐਂਟੀ-ਸਬੋਤਾਜ ਚੈੱਕ ਟੀਮ ਤੇ ਬੰਬ ਨਿਰੋਧਕ ਦਸਤਿਆਂ ਨੇ ਪੂਰੇ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਲਈ। ਜੱਜਾਂ ਦੇ ਕੇਬਿਨ, ਮਾਲਖਾਨਾ, ਹਵਾਲਾਤ ਤੇ ਪਾਰਕਿੰਗ ਖੇਤਰ ਚ ਖੜ੍ਹੇ ਹਰ ਵਾਹਨ ਦੀ ਜਾਂਚ ਕੀਤੀ ਗਈ। ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ `ਤੇ ਤਾਇਨਾਤ ਰੱਖੀਆਂ ਗਈਆਂ।

ਅਦਾਲਤੀ ਕੰਮਕਾਜ ਠੱਪ; ਸਾਈਬਰ ਸੈੱਲ ਵਲੋਂ ਆਈਪੀ ਐਡਰੈੱਸ ਦੀ ਜਾਂਚ

             ਇਸ ਸਰਚ ਅਪ੍ਰੇਸ਼ਨ ਕਾਰਨ ਅਦਾਲਤ ਦੇ ਦੁਪਹਿਰ ਦੇ ਸੈਸ਼ਨ ਦੇ ਸਾਰੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਏ। ਜੇਲ੍ਹ ਤੋਂ ਪੇਸ਼ੀ `ਤੇ ਲਿਆਂਦੇ ਗਏ ਕੈਦੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਨੇ ਤਕਰੀਬਨ ਢਾਈ ਘੰਟੇ ਦੀ ਸਖ਼ਤ ਮੁਸ਼ੱਕਤ ਤੇ ਪੜਤਾਲ ਤੋਂ ਬਾਅਦ ਸਪੱਸ਼ਟ ਕੀਤਾ ਕਿ ਬਰਨਾਲਾ ਅਦਾਲਤ ਕੰਪਲੈਕਸ ਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਜਿਸ ਤੋਂ ਬਾਅਦ ਉੱਥੇ ਕੰਮ ਕਰਦੇ ਸਟਾਫ਼ ਤੇ ਵਕੀਲਾਂ ਨੇ ਸੁੱਖ ਦਾ ਸਾਹ ਲਿਆ। ਦੂਜੇ ਪਾਸੇ ਸਾਈਬਰ ਸੈੱਲ ਦੀਆਂ ਟੀਮਾਂ ਧਮਕੀ ਭਰੀ ਈਮੇਲ ਭੇਜਣ ਵਾਲੇ ਦੇ ਆਈਪੀ ਐਡਰੈੱਸ ਨੂੰ ਟ੍ਰੈਕ ਕਰਨ ਚ ਜੁਟ ਗਈਆਂ ਹਨ।

ਪੁਲਿਸ ਦੀ ਜਨਤਾ ਨੂੰ ਅਪੀਲ: ਅਫਵਾਹਾਂ ਤੋਂ ਬਚੋ

            ਡੀਐੱਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਭਾਵੇਂ ਸਭ ਕੁਝ ਠੀਕ ਪਾਇਆ ਗਿਆ ਹੈ। ਪਰ ਸੁਰੱਖਿਆ ਦੇ ਲਿਹਾਜ਼ ਨਾਲ ਅਦਾਲਤ ਚ ਆਉਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਅਜਿਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਜਾਂ ਘਬਰਾਹਟ ਚ ਨਾ ਆਉਣ ਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ    ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦਾ ਲਗਾਇਆ ਜਿਲਾ ਮੈਂਬਰ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 9 3
Users Today : 8
Users Yesterday : 16
Users Last 7 days : 196

ਰਾਸ਼ੀਫਲ