ਬਰਨਾਲਾ ਜਿਲੇ ਦੇ ਪਿੰਡ ਠੀਕਰੀਵਾਲ ਤੋਂ ਇੱਕ ਬੇਹੱਦ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ । ਪਿੰਡ ਦੇ ਇੱਕ ਮਜ਼ਦੂਰ ਪਰਿਵਾਰ ਦੀ ਤਕਰੀਬਨ 23 ਸਾਲਾ ਵਿਦਿਆਰਥਣ ਵੱਲੋਂ ਕਾਲਜ ਦੀ ਫੀਸ ਨਾ ਭਰ ਸਕਣ ਕਾਰਣ ਖੁਦਕੁਸ਼ੀ ਕਰ ਵੱਡਾ ਕਦਮ ਚੁੱਕਿਆ ਗਿਆ ਹੈ ਜਿਸ ਕਾਰਨ ਪਿੰਡ ਸਮੇਤ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਰਮਨਦੀਪ ਕੌਰ ਪੁੱਤਰੀ ਭੋਲਾ ਸਿੰਘ ਨਿਵਾਸੀ ਠੀਕਰੀਵਾਲ ਵਜੋਂ ਹੋਈ ਹੈ। ਰਮਨਦੀਪ ਕੌਰ ਬਰਨਾਲਾ ਦੇ ਇੱਕ ਕਾਲਜ ਦੀ ਬੀਏ ਫਾਈਨਲ ਦੀ ਵਿਦਿਆਰਥਣ ਸੀ ਕੁਝ ਦਿਨਾਂ ਵਿੱਚ ਹੀ ਉਸ ਦੇ ਪੇਪਰ ਸ਼ੁਰੂ ਹੋਣੇ ਸਨ।
ਪਰਿਵਾਰਿਕ ਮੈਂਬਰਾਂ ਅਨੁਸਾਰ ਪੇਪਰਾਂ ਵਿੱਚ ਬੈਠਣ ਲਈ ਉਸ ਨੂੰ ਕਾਲਜ ਦੀ ਫੀਸ ਜਮਾ ਕਰਵਾਉਣੀ ਪੈਣੀ ਸੀ ਜਿਸ ਸਬੰਧੀ ਰਮਨਦੀਪ ਨੇ ਆਪਣੇ ਮਾਂ ਪਿਓ ਤੋਂ ਫੀਸ ਭਰਨ ਲਈ ਪੈਸੇ ਮੰਗੇ ਪਰ ਪਰਿਵਾਰ ਦੀ ਹਾਲਤ ਕਮਜ਼ੋਰ ਹੋਣ ਕਾਰਨ ਉਹ ਫੀਸ ਨਹੀਂ ਭਰ ਸਕੇ। ਪਰਿਵਾਰ ਅਨੁਸਾਰ ਜਿਸ ਕਾਰਨ ਕਾਲਜ ਮੁਖੀ ਵੱਲੋਂ ਰਮਨਦੀਪ ਤੇ ਫੀਸ ਭਰਨ ਦਾ ਦਬਾਅ ਲਗਾਤਾਰ ਪਾਇਆ ਜਾ ਰਿਹਾ ਸੀ ਜਿਸ ਤੇ ਉਹ ਕਾਫੀ ਪਰੇਸ਼ਾਨ ਸੀ। ਆਪਣੇ ਮਾੜੇ ਆਰਥਿਕ ਹਾਲਾਤ ਅਤੇ ਕਾਲਜ ਦੇ ਵਾਰ-ਵਾਰ ਫੀਸ ਮੰਗਣ ਤੋਂ ਦੁਖੀ ਹੋ ਕੇ ਉਸਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮ੍ਰਿਤਕ ਰਮਨਦੀਪ ਦੀ ਮਾਂ ਰਾਣੀ ਕੌਰ ਭਾਜਪਾ ਦੇ ਸਰਗਰਮ ਆਗੂ ਹਨ। ਅਤੇ ਭਾਜਪਾ ਦੇ ਉੱਚ ਆਗੂ ਪਰਿਵਾਰ ਨਾਲ ਅਫਸੋਸ ਕਰਨ ਪਹੁੰਚੇ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।









Users Today : 7
Users Yesterday : 27
Users Last 7 days : 152