ਨਵਰਾਤਰਿਆਂ ਦੇ ਪਹਿਲੇ ਦਿਨ ਸ਼ਹਿਰ ’ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ; ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ
ਬਰਨਾਲਾ ਬਿਊਰੋ 23 ਮਾਰਚ
ਚੇਤ ਮਹੀਨੇ ਦੇ ਪਵਿੱਤਰ ਨਵਰਾਤਰਿਆਂ ਦਾ ਤਿਉਹਾਰ ਬੁੱਧਵਾਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਇਸ ਸ਼ੁਭ ਮੌਕੇ ‘ਤੇ ਬਰਨਾਲਾ ਦੇ ਹੰਢਿਆਇਆ ਬਾਜ਼ਾਰ ’ਚ ਸਥਿਤ ਪ੍ਰਾਚੀਨ ਸ਼੍ਰੀ ਦੁਰਗਾ ਮੰਦਰ (ਦੇਵੀ ਦਿਆਲਾ) ਵਿਖੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਜਵਾਲਾ ਜੀ ਧਾਮ ਤੋਂ ਪਵਿੱਤਰ ਜੋਤ ਲਿਆਂਦੀ ਗਈ। ਅਗਲੇ ਅੱਠ ਦਿਨਾਂ ਤਕ ਚੱਲਣ ਵਾਲੇ ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਵਿੱਤਰ ਜੋਤ ਦੀ ਆਮਦ ‘ਤੇ ਸ਼ਹਿਰ ’ਚ ਇਕ ਵਿਸ਼ਾਲ ਤੇ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਇਹ ਯਾਤਰਾ ਗਰਗ ਟਰੰਕ ਹਾਊਸ ਪੁਰਾਣਾ ਸਿਨੇਮਾ ਰੋਡ, ਆਈਐੱਫਬੀ ਪੁਆਇੰਟ ਤੋਂ ਸ਼ੁਰੂ ਹੋਈ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਮੁਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਸ਼ਰਧਾਲੂਆਂ ਦੇ ਜੈਕਾਰਿਆਂ ਦੀ ਗੂੰਜ ’ਚ ਪ੍ਰਾਚੀਨ ਦੁਰਗਾ ਮੰਦਰ ਵਿਖੇ ਪਹੁੰਚੀ। ਰਸਤੇ ’ਚ ਥਾਂ-ਥਾਂ ਸ਼ਹਿਰ ਵਾਸੀਆਂ ਨੇ ਮਾਤਾ ਰਾਣੀ ਦੀ ਪਾਲਕੀ ਤੇ ਪਵਿੱਤਰ ਜੋਤ ‘ਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਸ਼ੇਸ਼ ਪੂਜਾ ਦੀ ਰਸਮ ਗਰਗ ਟਰੰਕ ਹਾਊਸ ਦੇ ਚੇਅਰਮੈਨ ਲਾਜਪਤ ਰਾਏ ਗਰਗ ਤੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਰਾਏ ਗਰਗ ਨੇ ਆਪਣੇ ਪਰਿਵਾਰ ਸਮੇਤ ਪੂਰੀ ਵਿਧੀ-ਵਿਧਾਨ ਨਾਲ ਨਿਭਾਈ। ਇਸ ਧਾਰਮਿਕ ਸਮਾਗਮ ’ਚ ਰੋਹਿਤ ਗੋਇਲ ਸ਼ੈਂਕੀ, ਮੰਨਤ ਗੋਇਲ, ਵਿਪਿਨ ਸਿੰਗਲਾ ਗੋਰਾ, ਰਾਜੇਸ਼ ਕੁਮਾਰ ਰਿੰਕੂ, ਟਿੰਕੂ ਗੋਇਲ, ਗਿੱਪੀ ਮਾਨ, ਰਣਜੀਤ ਸਿੰਘ, ਕਪਿਲ ਗੋਇਲ, ਅਨਿਲ ਸਾਗਰ, ਵਿਨੀਤ ਜੇਠੀ, ਇੰਜੀਨੀਅਰ ਹੇਮੰਤ ਗਰਗ, ਦੀਕਸ਼ਾ ਸਿੰਗਲਾ, ਹੇਯਾਂਸ਼ ਗਰਗ, ਦਿਨੇਸ਼ ਬਾਂਸਲ ਬਾਲਾ ਜੀ ਪਲਾਈ, ਸੋਨਿਕਾ ਰਾਣੀ, ਸੁਹਾਨ ਗਰਗ, ਬਬਲੀ ਰਾਣੀ, ਵਰਿੰਦਾ ਅਗਰਵਾਲ ਤੇ ਵਾਣੀ ਅਗਰਵਾਲ ਸਣੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਵੀ ਸ਼ਰਧਾਲੂ ਨਵਰਾਤਰਿਆਂ ਦੇ ਇਨ੍ਹਾਂ ਪਵਿੱਤਰ ਦਿਨਾਂ ਦੌਰਾਨ ਆਪਣੇ ਘਰਾਂ ’ਚ ਜੋਤ ਜਗਾਉਣ ਦੀ ਇੱਛਾ ਰੱਖਦੇ ਹਨ। ਉਹ ਮੰਦਰ ਤੋਂ ਪਵਿੱਤਰ ਜੋਤ ਪ੍ਰਾਪਤ ਕਰ ਸਕਦੇ ਹਨ। ਮੰਦਰ ਕਮੇਟੀ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹਰ ਕੋਈ ਮਾਤਾ ਰਾਣੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ।
ਨਵਰਾਤਰਿਆਂ ਦੌਰਾਨ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ
ਮੰਦਰ ਦੇ ਮੁਖ ਪੁਜਾਰੀ ਪੰਡਿਤ ਚੇਤਨ ਸ਼ਰਮਾ ਤੇ ਸ਼ਰਧਾਲੂ ਰੋਹਿਤ ਗੋਇਲ ਸ਼ੈਂਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਜਵਾਲਾ ਜੀ ਧਾਮ ਤੋਂ ਮਾਤਾ ਰਾਣੀ ਦੀ ਅਖੰਡ ਜੋਤ ਲਿਆ ਕੇ ਮੰਦਰ ’ਚ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੱਠ ਦਿਨਾਂ ਦੌਰਾਨ ਮੰਦਰ ’ਚ ਰੋਜ਼ਾਨਾ ਵਿਸ਼ੇਸ਼ ਪੰਚ ਸਨਾਨ, ਅੰਮ੍ਰਿਤਵਾਣੀ ਦਾ ਪਾਠ ਤੇ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਜਿਸ ਨਾਲ ਪੂਰੇ ਇਲਾਕੇ ਦਾ ਮਾਹੌਲ ਭਗਤੀਮਈ ਹੋ ਜਾਵੇਗਾ।
ਹੋਰ ਤਾਜ਼ਾਂ ਖਬਰਾਂ ਲਈ ਵੀ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸਿਵਲ ਡਿਫੈਂਸ ਵਲੰਟੀਅਰ ਆਫ਼ਤ ਦੀ ਸਥਿਤੀ ’ਚ ਨਿਭਾਉਂਦੇ ਹਨ ਮੋਹਰੀ ਭੂਮਿਕਾ: ਕਮਾਂਡੈਂਟ ਬਲਜਿੰਦਰ ਸਿੰਘ ਡੀਆਈਜੀ









Users Today : 7
Users Yesterday : 26
Users Last 7 days : 232