ਬਰਨਾਲਾ ਬਿਊਰੋ 23 ਮਾਰਚ
ਬੀਤੇ ਦਿਨੀ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਹੋਈ ਗੜ੍ਹੇਮਾਰੀ ਕਾਰਨ ਪੰਜਾਬ ਵਿੱਚ ਦੁਬਾਰਾ ਸੀਤ ਲਹਿਰ ਸ਼ੁਰੂ ਹੋ ਗਈ ਹੈ, ਇਸੇ ਤਰ੍ਹਾਂ ਹੀ ਕਸਬਾ ਭਦੌੜ ਵਿਖੇ ਵੀ ਲੋਕਾਂ ਵੱਲੋਂ ਸਵੈਟਰ ,ਕੋਟੀਆਂ, ਜੈਕੇਟਾਂ ਲੋਈਆਂ ਆਦਿ ਗਰਮ ਕੱਪੜੇ ਦੁਬਾਰਾ ਕੱਢ ਕੇ ਵਰਤਨੇ ਸ਼ੁਰੂ ਕਰ ਦਿੱਤੇ ਗਏ ਹਨ। ਨਾਨਕਸਰ ਰੋਡ ਤੇ ਰਹਿਣ ਵਾਲੇ ਹਰਪ੍ਰੀਤ ਸਿੰਘ ਮਿੰਟਾਂ ਸੇਖੋ ਤੇ ਮਿੱਠੂ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੜੇਮਾਰੀ ਤੋਂ ਪਹਿਲਾਂ ਘਰਾਂ ਵਿੱਚ ਏਅਰ ਕੰਡੀਸ਼ਨਰ ਚੱਲਣੇ ਸ਼ੁਰੂ ਹੋ ਗਏ ਸਨ, ਪਰ ਇਸ ਗੜ੍ਹੇਮਾਰੀ ਨੇ ਲੋਕਾਂ ਦੇ ਪੱਖੇ ਤੱਕ ਵੀ ਬੰਦ ਕਰਵਾ ਦਿੱਤੇ ਹਨ। ਉਹਨਾਂ ਕਿਹਾ ਕਿ ਹੁਣ ਘੱਟੋ ਘੱਟ 15 ਦਿਨ ਏਅਰ ਕੰਡੀਸ਼ਨਰ ਹੋਰ ਲੇਟ ਚੱਲਣਗੇ। ਵੇਖਣ ਵਿੱਚ ਆਇਆ ਹੈ ਕਿ ਦੁਪਹੀਆਂ ਵਾਹਨਾ ਵਾਲੇ ਚਾਲਕ ਆਪਣੇ ਉੱਪਰ ਮੋਟਾ ਕੱਪੜਾ ਲੈ ਕੇ ਚਲਾਉਂਦੇ ਨਜ਼ਰ ਆਏ ਇਸ ਤੋਂ ਇਲਾਵਾ ਘਰਾਂ ਦੀਆਂ ਸੁਆਣੀਆਂ ਵੱਲੋਂ ਮੋਟੇ ਕੱਪੜੇ ਤਹਿ ਲਾ ਕੇ ਸਾਂਭ ਦਿੱਤੇ ਗਏ ਸਨ ਪਰ ਕੁਦਰਤ ਦੀ ਇਸ ਖੇਡ ਨੇ ਸਾਂਭ ਕੇ ਰੱਖੇ ਹੋਏ ਕੋਟ, ਕੋਟੀਆਂ ਤੇ ਮੋਟੇ ਕੱਪੜੇ ਦੁਆਰਾ ਕਢਵਾ ਦਿੱਤੇ ਹਨ ਇਸ ਤੋਂ ਇਲਾਵਾ ਜੋ ਲੋਕ ਅੱਜ ਤੋਂ 10 ਦਿਨ ਪਹਿਲਾਂ ਛਾਵੇਂ ਬੈਠਣਾ ਪਸੰਦ ਕਰਦੇ ਸਨ ਉਹ ਧੁੱਪ ਸੇਕਦੇ ਅਤੇ ਧੂਣੀਆਂ ਲਾ ਕੇ ਸੇਕਦੇ ਨਜ਼ਰ ਆਉਣ ਲੱਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵੇ-ਵਕਤੀ ਹੋਈ ਗੜ੍ਹੇਮਾਰੀ ਕਾਰਨ ਫਸਲਾਂ ਦਾ ਝਾੜ ਘੱਟ ਹੋਵੇਗਾ ਕਿਉਂਕਿ ਸਾਰੀਆਂ ਹੀ ਫਸਲਾਂ ਪੱਕਣ ਤੇ ਆਈਆਂ ਹੋਈਆਂ ਸਨ ਅਤੇ ਕਣਕ ਦੀ ਫ਼ਸਲ 20 ਤੋਂ 25 ਦਿਨਾਂ ਤੱਕ ਵੱਢਣ ਲਈ ਤਿਆਰ ਸੀ ਕਿਉਂਕਿ ਕਣਕ ਦੀ ਫ਼ਸਲ ਦੀਆਂ ਵੱਲੀਆਂ ਵਿੱਚ ਦਾਣੇ ਪੈ ਚੁੱਕੇ ਸਨ ਅਤੇ ਇਸ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਵੱਲੋਂ ਹੁਣ ਰੱਬ ਅੱਗੇ ਫਰਿਆਦਾਂ ਕੀਤੀਆਂ ਜਾ ਰਹੀਆਂ ਹਨ ਕਿ ਫਸਲ ਕੱਟੇ ਜਾਣ ਤੱਕ ਇਹੋ ਜਿਹੀ ਹੋਰ ਕੋਈ ਵੀ ਕਰੋਪੀ ਨਾ ਆਵੇ ਤਾਂ ਕਿ ਦੇਸ਼ ਦਾ ਅੰਨਦਾਤਾ ਬਰਬਾਦ ਹੋਣ ਤੋਂ ਬਚ ਸਕੇ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਨੇ ਪੰਜਾਬ ਨੂੰ 40 ਸਾਲ ਪਿੱਛੇ ਧੱਕਿਆ ਤੀਕਸ਼ਣ









Users Today : 8
Users Yesterday : 26
Users Last 7 days : 233