Home » ਪ੍ਰਮੁੱਖ ਖ਼ਬਰਾਂ » ਬਰਨਾਲਾ ਦੇ ਸਿੱਖਿਆ ਜਗਤ ਚ `ਟੰਡਨ ਸਕੂਲ ਦਾ ਦਬਦਬਾ: 12ਵੀਂ ਦੀ ਮਾਨਤਾ ਤੋਂ ਬਾਅਦ ਦਾਖਲਿਆਂ ਲਈ ਲੱਗੀ ਮਾਪਿਆਂ ਦੀ ਹੋੜ

ਬਰਨਾਲਾ ਦੇ ਸਿੱਖਿਆ ਜਗਤ ਚ `ਟੰਡਨ ਸਕੂਲ ਦਾ ਦਬਦਬਾ: 12ਵੀਂ ਦੀ ਮਾਨਤਾ ਤੋਂ ਬਾਅਦ ਦਾਖਲਿਆਂ ਲਈ ਲੱਗੀ ਮਾਪਿਆਂ ਦੀ ਹੋੜ

ਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੂੰ 12ਵੀਂ ਜਮਾਤ ਤੱਕ ਮਾਨਤਾ ਮਿਲਣ ਸਦਕਾ ਸ਼ਹਿਰ ਦੇ ਸਿੱਖਿਆ ਢਾਂਚੇ ’ਚ ਇਕ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਮਾਪਿਆਂ ’ਚ ਆਪਣੇ ਬੱਚਿਆਂ ਨੂੰ ਇਸ ਸਕੂਲ ’ਚ ਦਾਖਲ ਕਰਵਾਉਣ ਲਈ ਇਕ ਵਿਸ਼ੇਸ਼ ਹੋੜ ਦੇਖਣ ਨੂੰ ਮਿਲ ਰਹੀ ਹੈ।
ਬਰਨਾਲਾ ਦੇ ਸਿੱਖਿਆ ਜਗਤ ਚ `ਟੰਡਨ ਸਕੂਲ ਦਾ ਦਬਦਬਾ: 12ਵੀਂ ਦੀ ਮਾਨਤਾ ਤੋਂ ਬਾਅਦ ਦਾਖਲਿਆਂ ਲਈ ਲੱਗੀ ਮਾਪਿਆਂ ਦੀ ਹੋੜ
[responsivevoice_button voice="Hindi Male"]

ਹੋਰ ਸਕੂਲਾਂ ਨੂੰ ਛੱਡ ਹੁਣ ਟੰਡਨ ਇੰਟਰਨੈਸ਼ਨਲ ਸਕੂਲ ਨੂੰ ਤਰਜੀਹ ਦੇਣ ਲੱਗੇ ਮਾਪੇ; ਦਾਖਲਾ ਲੈਣ ਲਈ ਬਣਿਆ ਉਤਸ਼ਾਹ ਦਾ ਮਾਹੌਲ

ਮਾਪਿਆਂ ਨੇ ਕਿਹਾ, ਜਦੋਂ ਘਰ ਬੈਠੇ ਮਿਲ ਰਹੀ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਤਾਂ ਬਾਹਰ ਕਿਉਂ ਜਾਣਾ

ਬਰਨਾਲਾ ਬਿਊਰੋ 7 ਮਾਰਚ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੂੰ 12ਵੀਂ ਜਮਾਤ ਤੱਕ ਮਾਨਤਾ ਮਿਲਣ ਸਦਕਾ ਸ਼ਹਿਰ ਦੇ ਸਿੱਖਿਆ ਢਾਂਚੇ ’ਚ ਇਕ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਮਾਪਿਆਂ ’ਚ ਆਪਣੇ ਬੱਚਿਆਂ ਨੂੰ ਇਸ ਸਕੂਲ ’ਚ ਦਾਖਲ ਕਰਵਾਉਣ ਲਈ ਇਕ ਵਿਸ਼ੇਸ਼ ਹੋੜ ਦੇਖਣ ਨੂੰ ਮਿਲ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਨਵੇਂ ਬੱਚੇ ਹੀ ਨਹੀਂ। ਸਗੋਂ ਇਲਾਕੇ ਦੇ ਹੋਰਨਾਂ ਨਾਮੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਟੰਡਨ ਸਕੂਲ ਨੂੰ ਪਹਿਲੀ ਪਸੰਦ ਬਣਾ ਰਹੇ ਹਨ। ਸਕੂਲ ਕੈਂਪਸ ’ਚ ਗਲੋਬਲ ਖਬਰ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰ ਗੋਇਲ ਨੇ ਦੌਰਾ ਕਰਕੇ ਦੇਖਿਆ ਕਿ ਅੱਜ-ਕੱਲ੍ਹ ਦਾਖਲੇ ਲਈ ਪੁੱਛਗਿੱਛ ਕਰਨ ਵਾਲੇ ਮਾਪਿਆਂ ਦੀ ਭਾਰੀ ਭੀੜ ਸੀ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਅਜਿਹੇ ਵਿਦਿਆਰਥੀ, ਜੋ ਪਹਿਲਾਂ ਵੱਡੇ ਸ਼ਹਿਰਾਂ ਦੇ ਬੋਰਡਿੰਗ ਸਕੂਲਾਂ ਜਾਂ ਬਰਨਾਲਾ ਦੇ ਹੋਰਨਾਂ ਨਿੱਜੀ ਸਕੂਲਾਂ ’ਚ ਪੜ੍ਹ ਰਹੇ ਸਨ। ਹੁਣ ਟੰਡਨ ਇੰਟਰਨੈਸ਼ਨਲ ਸਕੂਲ ਵੱਲ ਰੁਖ਼ ਕਰ ਰਹੇ ਹਨ। ਮਾਪਿਆਂ ਦਾ ਮੰਨਣਾ ਹੈ ਕਿ ਸਕੂਲ ਵਲੋਂ ਦਿੱਤੀਆਂ ਜਾ ਰਹੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ, ਅਤਿ-ਆਧੁਨਿਕ ਲੈਬਾਂ ਤੇ ਤਜ਼ਰਬੇਕਾਰ ਸਟਾਫ ਕਾਰਨ ਉਹ ਇਥੇ ਹੀ ਆਪਣੇ ਬੱਚਿਆਂ ਦਾ ਭਵਿੱਖ ਸਰੁੱਖਿਅਤ ਦੇਖ ਰਹੇ ਹਨ।

ਨੀਟ ਤੇ ਜੇਈਈ ਲਈ ਬਣਿਆ ਪਹਿਲੀ ਪਸੰਦ

ਮੈਡੀਕਲ ਤੇ ਨਾਨ-ਮੈਡੀਕਲ ਵਿਸ਼ਿਆਂ ’ਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪਹਿਲਾਂ 11ਵੀਂ ਤੇ 12ਵੀਂ ’ਚ ਡੰਮੀ ਦਾਖਲੇ ਦਾ ਰੁਝਾਨ ਮਜਬੂਰੀ ਸੀ ਕਿਉਂਕਿ ਇਲਾਕੇ ’ਚ ਕੋਈ ਵੀ ਸਕੂਲ ਨੀਟ ਤੇ ਜੇਈਈ ਦੀ ਪੱਧਰ ਦੀ ਤਿਆਰੀ ਨਹੀਂ ਕਰਵਾ ਰਿਹਾ ਸੀ। ਪਰ ਹੁਣ ਟੰਡਨ ਇੰਟਰਨੈਸ਼ਨਲ ਸਕੂਲ ਨੇ ਇਹ ਕਮੀ ਪੂਰੀ ਕਰ ਦਿੱਤੀ ਹੈ। ਮਾਪਿਆਂ ਅਨੁਸਾਰ, ਜੋ ਪੜ੍ਹਾਈ ਲੱਖਾਂ ਰੁਪਏ ਖਰਚ ਕੇ ਚੰਡੀਗੜ੍ਹ ਜਾਂ ਹੋਰ ਵੱਡੇ ਇੰਸਟੀਚਿਊਟਾਂ ’ਚ ਮਿਲਦੀ ਸੀ। ਉਸ ਤੋਂ ਵੀ ਉੱਚ ਕੁਆਲਟੀ ਦੀ ਸਿੱਖਿਆ ਹੁਣ ਸਾਨੂੰ ਸਾਡੇ ਆਪਣੇ ਸ਼ਹਿਰ ’ਚ ਮਿਲ ਜਾਵੇਗੀ, ਉਹ ਵੀ ਆਧੁਨਿਕ ਤਕਨੀਕ ਦੇ ਨਾਲ।

ਤਜ਼ਰਬੇਕਾਰ ਸਟਾਫ ਤੇ ਆਧੁਨਿਕ ਤਕਨੀਕ ਖਿੱਚ ਦਾ ਕੇਂਦਰ

ਸਕੂਲ ’ਚ ਹੋਣ ਵਾਲੀ ਪੜ੍ਹਾਈ ਨੂੰ ਲੈ ਕੇ ਜੋ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ। ਉਸ ਨੇ ਸਭ ਦਾ ਧਿਆਨ ਖਿੱਚਿਆ ਹੈ। ਸਕੂਲ ਵਲੋਂ ਵੱਡੇ ਇੰਸਟੀਚਿਊਟਾਂ ਦੇ ਮੁਕਾਬਲੇ ਦਾ ਸਟਾਫ ਤੇ ਅੰਤਰਰਾਸ਼ਟਰੀ ਪੱਧਰੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਤੋਂ ਹਟ ਕੇ ਪ੍ਰੈਕਟੀਕਲ ਤੇ ਤਕਨੀਕੀ ਗਿਆਨ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਣਾ ਹੀ ਇਸ ਸਕੂਲ ਦੀ ਸਭ ਤੋਂ ਵੱਡੀ ਖਾਸੀਅਤ ਬਣ ਕੇ ਉੱਭਰੀ ਹੈ।

ਬਰਨਾਲਾ ਬਣੇਗਾ ਸਿੱਖਿਆ ਦਾ ਗੜ੍ਹ

ਜਿਸ ਤਰ੍ਹਾਂ ਮਾਪੇ ਤੇ ਬੱਚੇ ਟੰਡਨ ਇੰਟਰਨੈਸ਼ਨਲ ਸਕੂਲ ਨੂੰ ਤਰਜੀਹ ਦੇ ਰਹੇ ਹਨ। ਉਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਬਰਨਾਲਾ ਜ਼ਿਲ੍ਹਾ ਸਿੱਖਿਆ ਦੇ ਇਕ ਮਜ਼ਬੂਤ ਕੇਂਦਰ ਵਜੋਂ ਉਭਰੇਗਾ। ਦਾਖਲਿਆਂ ਦਾ ਇਹ ਰੁਝਾਨ ਸਕੂਲ ਪ੍ਰਬੰਧਕਾਂ ਦੀ ਮਿਹਨਤ ਤੇ ਇਲਾਕੇ ਦੇ ਲੋਕਾਂ ਦੇ ਅਟੁੱਟ ਵਿਸ਼ਵਾਸ ਦੀ ਜਿੱਤ ਸਾਬਿਤ ਹੋ ਰਿਹਾ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂhttps://theopeneyes24.com/election-of-chairman-and-vice-chairman-of-block-committee-sahna-was-held-in-the-presence-of-mla-labh-singh-ugoke-there-was-huge-enthusiasm-among-the-workers-2/

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 7 4
Users Today : 5
Users Yesterday : 9
Users Last 7 days : 215

ਰਾਸ਼ੀਫਲ