Home » ਪ੍ਰਮੁੱਖ ਖ਼ਬਰਾਂ » ਰਾਹੁਲ ਗਾਂਧੀ ਦਾ ਧੜੇਬੰਦੀ ਨਾਲ ਜੂਝ ਰਹੀ ਪੰਜਾਬ ਕਾਂਗਰਸ ਨੂੰ ਸਪੱਸ਼ਟ ਸੰਦੇਸ਼: ਟੀਮ ਪਲੇਅਰ ਵਜੋਂ ਕਰੋ ਕੰਮ ਨਹੀਂ ਤਾਂ ਰਿਜ਼ਰਵ ਬੈਂਚ `ਤੇ ਬਿਠਾਉਣ ’ਚ ਦੇਰੀ ਨਹੀਂ ਲੱਗੇਗੀ

ਰਾਹੁਲ ਗਾਂਧੀ ਦਾ ਧੜੇਬੰਦੀ ਨਾਲ ਜੂਝ ਰਹੀ ਪੰਜਾਬ ਕਾਂਗਰਸ ਨੂੰ ਸਪੱਸ਼ਟ ਸੰਦੇਸ਼: ਟੀਮ ਪਲੇਅਰ ਵਜੋਂ ਕਰੋ ਕੰਮ ਨਹੀਂ ਤਾਂ ਰਿਜ਼ਰਵ ਬੈਂਚ `ਤੇ ਬਿਠਾਉਣ ’ਚ ਦੇਰੀ ਨਹੀਂ ਲੱਗੇਗੀ

ਰਾਹੁਲ ਗਾਂਧੀ ਦਾ ਧੜੇਬੰਦੀ ਨਾਲ ਜੂਝ ਰਹੀ ਪੰਜਾਬ ਕਾਂਗਰਸ ਨੂੰ ਸਪੱਸ਼ਟ ਸੰਦੇਸ਼: ਟੀਮ ਪਲੇਅਰ ਵਜੋਂ ਕਰੋ ਕੰਮ ਨਹੀਂ ਤਾਂ ਰਿਜ਼ਰਵ ਬੈਂਚ `ਤੇ ਬਿਠਾਉਣ ’ਚ ਦੇਰੀ ਨਹੀਂ ਲੱਗੇਗੀ
[responsivevoice_button voice="Hindi Male"]

  ਪਾਰਟੀ ਤੋਂ ਵੱਡਾ ਕੋਈ ਆਗੂ ਨਹੀਂ, ਕਾਂਗਰਸ ਦੀ ਅਸਲ ਤਾਕਤ ਉਸ ਦੇ ਵਰਕਰ: ਰਾਹੁਲ ਗਾਂਧੀ
ਬਰਨਾਲਾ ਬਿਊਰੋ  2 ਮਾਰਚ

ਪੰਜਾਬ ਕਾਂਗਰਸ ’ਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਤੇ ਧੜੇਬੰਦੀ ਨੂੰ ਨੱਥ ਪਾਉਣ ਲਈ ਰਾਹੁਲ ਗਾਂਧੀ ਨੇ ਅੱਜ ਬਰਨਾਲਾ ਦੀ ਧਰਤੀ ਤੋਂ ਸੂਬਾਈ ਲੀਡਰਸ਼ਿਪ ਨੂੰ ਸਪੱਸ਼ਟ ਤੇ ਸਖਤ ਸੁਨੇਹਾ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ ’ਚ ਚੇਤਾਵਨੀ ਦਿੱਤੀ ਕਿ ਪਾਰਟੀ ਅਨੁਸ਼ਾਸਨਹੀਨਤਾ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਪਣੇ ਸੰਬੋਧਨ ਦੇ ਅਖੀਰ ’ਚ ਰਾਹੁਲ ਗਾਂਧੀ ਨੇ ਖੇਡਾਂ ਦੀ ਉਦਾਹਰਣ ਦਿੰਦਿਆਂ ਕਿਹਾ ਕੋਈ ਵੀ ਇਕੱਲਾ ਖਿਡਾਰੀ ਮੈਚ ਨਹੀਂ ਜਿੱਤ ਸਕਦਾ। ਜਿੱਤ ਲਈ ਟੀਮ ਵਰਕ ਜ਼ਰੂਰੀ ਹੈ। ਸਾਡੇ ਕੋਲ ਨੇਤਾਵਾਂ ਦੀ ਪੂਰੀ ਟੀਮ ਹੈ। ਪਰ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਇੱਕ ਟੀਮ ਪਲੇਅਰ ਵਜੋਂ ਕੰਮ ਕਰਨਾ ਪਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਾਨੂੰ ਤੁਹਾਨੂੰ ਰਿਜ਼ਰਵ ਬੈਂਚ `ਤੇ ਬਿਠਾਉਣ ’ਚ ਕੋਈ ਦੇਰੀ ਨਹੀਂ ਲੱਗੇਗੀ। ਉਨ੍ਹਾਂ ਅੱਗੇ ਕਿਹਾ ਕਿ ਚਾਹੇ ਕੋਈ ਕਿੰਨਾ ਵੀ ਕੱਦਵਾਰ ਨੇਤਾ ਕਿਉਂ ਨਾ ਹੋਵੇ। ਕੋਈ ਵੀ ਵਿਅਕਤੀ ਪਾਰਟੀ ਤੋਂ ਉੱਪਰ ਨਹੀਂ ਹੈ। ਜੇਕਰ ਕੋਈ ਖਿਡਾਰੀ ਅਨੁਸ਼ਾਸਨ ’ਚ ਨਹੀਂ ਰਹਿੰਦਾ ਤਾਂ ਉਸ ਨੂੰ ਸੁਧਾਰਨਾ ਜਾਣਦੇ ਹਾਂ।
 ਵਰਕਰਾਂ ਨੂੰ ਦੱਸਿਆ ਅਸਲ ਤਾਕਤ
ਰਾਹੁਲ ਗਾਂਧੀ ਨੇ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਅਸਲ ਤਾਕਤ ਉਸ ਦੇ ਵਰਕਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ’ਚ ਫੈਸਲੇ ਲੈਂਦੇ ਸਮੇਂ ਵਰਕਰਾਂ ਦੀ ਭਾਗੀਦਾਰੀ ਵਧਾਈ ਜਾਵੇਗੀ ਤਾਂ ਜੋ ਜਥੇਬੰਦੀ ਨੂੰ ਹੇਠਲੇ ਪੱਧਰ ਤੋਂ ਮਜ਼ਬੂਤ ਕੀਤਾ ਜਾ ਸਕੇ।
    ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪੰਜਾਬ ਕਾਂਗਰਸ ’ਚ ਕਲੇਸ਼
ਦੱਸ ਦਈਏ ਕਿ ਪੰਜਾਬ ਕਾਂਗਰਸ ’ਚ ਕਲੇਸ਼ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਕਾਂਗਰਸ `ਚ ਜਿੱਥੇ ਮੁਖ ਮੰਤਰੀ ਚਿਹਰੇ ਨੂੰ ਲੈਕੇ ਅੰਦਰੂਨੀ ਤਕਰਾਰ ਚੱਲ ਰਹੀ ਹੈ ਤਾਂ ਉੱਥੇ ਕੁਝ ਦਿਨ ਪਹਿਲਾਂ ਦਲਿਤ ਵਰਗ ਨੂੰ ਬਣਦੇ ਅਹੁਦੇ ਨਾ ਦਿੱਤੇ ਜਾਣ ਦੇ ਇਲਜ਼ਾਮਾਂ ਦਾ ਵੀ ਸਾਹਮਣੇ ਕਰਨਾ ਪਿਆ ਹੈ। ਇਸ ਮਸਲੇ ’ਤੇ ਸਾਬਕਾ ਮੁਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆ ਚੁੱਕਿਆ ਹੈ। ਹਾਲਾਂਕਿ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਕਾਂਗਰਸ ਦੇ ਕਈ ਲੀਡਰਾਂ ਨੇ ਸਫਾਈ ਵੀ ਦਿੱਤੀ ਸੀ। ਮਾਮਲੇ ਸਬੰਧੀ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਵੱਲੋਂ ਪਾਰਟੀ ਦੀ ਅਨੁਸ਼ਾਸਨਹੀਨਤਾ ਭੰਗ ਕਰਨ `ਤੇ ਹਾਈਕਮਾਨ ਤੋਂ ਐਕਸ਼ਨ ਦੀ ਮੰਗ ਕੀਤੀ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ