ਬਰਨਾਲ਼ਾ ਬਿਊਰੋ
ਬਰਨਾਲਾ ਜ਼ਿਲ੍ਹੇ ਦੇ ਸਹਿਰ ਭਦੌੜ ਦੇ ਬਾਜਾਖਾਨਾ ਰੋਡ ਉੱਪਰ ਇੱਕ ਨਸ਼ੇੜੀ ਕਿਸਮ ਦੇ ਵਿਅਕਤੀ ਵੱਲੋਂ ਇੱਕ ਰਾਹ ਜਾਂਦੇ ਵਿਅਕਤੀ ਦੇ ਖੀਸੇ ਵਿੱਚੋਂ ਪਰਸ ਕੱਢ ਕੇ ਭੱਜਣ ਦੀ ਨਕਾਮ ਕੋਸ਼ਿਸ਼ ਕੀਤੀ ਗਈ, ਕਿਉਂਕਿ ਪਰਸ ਕੱਢ ਕੇ ਭੱਜਣ ਵਾਲਾ ਵਿਅਕਤੀ ਜਿਸ ਦਾ ਨਸ਼ਾ ਵੀ ਕੀਤਾ ਹੋਇਆ ਸੀ ਜਦੋਂ ਸਥਾਨਕ ਤਿੰਨ ਕੋਣੀ ਚੌਂਕ ਵਿੱਚੋਂ ਸ਼ਹਿਰ ਵੱਲ ਨੂੰ ਮੁੜਿਆ ਤਾਂ
ਅਚਾਨਕ ਉਸ ਦਾ ਮੋਟਰਸਾਈਕਲ ਫਿਸਲਣ ਕਰਕੇ ਡਿੱਗ ਪਿਆ ਅਤੇ ਸਥਾਨਕ ਲੋਕਾਂ ਵੱਲੋਂ ਫੜ ਕੇ ਜ਼ਬਰਦਸਤ ਕੁਟਾਪਾ ਚਾੜਿਆ ਗਿਆ। ਬਾਅਦ ਵਿੱਚ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਥਾਣਾ ਭਦੌੜ ਪੁਲਿਸ ਮੁਲਾਜ਼ਮਾਂ ਨੇ ਉਕਤ ਚੋਰ ਨੂੰ ਫੜ ਕੇ ਥਾਣੇ ਲੈ ਗਏ ,ਅਤੇ ਉਸ ਦਾ ਪਲਸਰ ਮੋਟਰਸਾਈਕਲ ਜਿਸ ਦੀ ਨੰਬਰ ਪਲੇਟ ਦੇ ਨੰਬਰ ਵੀ ਮਿਟਾਏ ਹੋਏ ਸਨ ਨੂੰ ਵੀ ਥਾਣਾ ਭਦੌੜ ਵਿਖੇ ਲੈ ਗਏ।

ਸਥਾਨਕ ਲੋਕਾਂ ਨੇ ਨਸ਼ੇੜੀ ਪਾਸੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਮੇਰਾ ਪਿੰਡ ਲੋਪੋ ਜ਼ਿਲ੍ਹਾ ਮੋਗਾ ਹੈ ਅਤੇ ਮੇਰਾ ਨਾਮ ਗੁਰਦਿੱਤ ਸਿੰਘ ਹੈ। ਜ਼ਿਕਰਯੋਗ ਹੈ ਕਿ ਕਸਬਾ ਭਦੌੜ ਵਿੱਚ ਪਹਿਲਾਂ ਵੀ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਅਤੇ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ,ਜਿਸ ਕਾਰਨ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜੇਕਰ ਥਾਣਾ ਭਦੌੜ ਪੁਲਿਸ ਸਖਤੀ ਨਾਲ ਫੜੇ ਗਏ ਵਿਅਕਤੀ ਕੋਲੋਂ ਪੁੱਛਗਿੱਛ ਕਰਦੀ ਹੈ ਤਾਂ ਉਸ ਪਾਸੋਂ ਹੋਰ ਵੀ ਬਹੁਤ ਕੁਝ ਮਿਲਣ ਦੀ ਆਸ ਹੈ।










Users Today : 0
Users Yesterday : 27
Users Last 7 days : 145