ਵਿਦਿਆਰਥੀ ਸੰਘਰਸ਼ ਨੇ ਰੁੱਖ ਕੱਟਣ ਦਾ ਫੈਂਸਲਾ ਰੱਦ ਕਰਵਾਇਆ
ਲੁਧਿਆਣਾ ਬਿਊਰੋ।

ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਤਕਰੀਬਨ 100 ਦਰਖ਼ਤ ਕੱਟੇ ਜਾਣ ਖ਼ਿਲਾਫ਼ ਰੋਸ ਮੁਜਾਹਰੇ, ਨੁੱਕੜ ਮੀਟਿੰਗਾਂ, ਪ੍ਰਚਾਰ ਕੀਤਾ ਜਾ ਰਿਹਾ ਸੀ।
ਅੱਜ ਰੁੱਖ ਬਚਾਓ ਮੋਰਚਾ ਪੀਏਯੂ ਦੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ, ਜਿਸ ਚ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕੇ ਓਹ ਇਕ ਵੀ ਦਰਖ਼ਤ ਨਹੀਂ ਕੱਟਣਗੇ ਅਤੇ ਸੜਕ ਸੀਮਤ ਹੱਦ ਤੱਕ ਹੋ ਚੌੜੀ ਹੋਵੇਗੀ। ਸਿਰਫ ਨਵੇਂ ਹੋਸਟਲ ਬਣਨ ਵਾਲੀ ਜਗ੍ਹਾ ਹੀ ਕੁਝ ਦਰਖ਼ਤ ਕੱਟਣੇ ਪੈਣੇ ਨੇ।
ਮੀਟਿੰਗ ਤੋਂ ਬਾਅਦ ਲਾਇਬ੍ਰੇਰੀ ਅੱਗੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਵਿਦਿਆਰਥੀ ਰੋਹ ਦਾ ਹੋ ਜਲਵਾ ਹੈ, ਜਿਸ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਗਲਤ ਫੈਂਸਲਾ ਵਾਪਸ ਕਰਨਾ ਪਿਆ, ਨਹੀਂ ਤਾਂ 100 ਦਰਖਤਾਂ ਤੇ ਆਰੀ ਚੱਲਣੀ ਲਾਜ਼ਮੀ ਸੀ।
ਇਸਦਾ ਸਿੱਟਾ ਇਹ ਨਿਕਲਦਾ ਹੈ ਕਿ ਜੇਕਰ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਸਮਾਜ ਚ ਹਰ ਥਾਂ ਹੁੰਦੀ ਬੇ ਇਨਸਾਫ਼ੀ ਦਾ ਬੇਬਾਕੀ ਨਾਲ ਵਿਰੋਧ ਕਰਨਗੇ ਤਾਂ ਹੀ ਸਾਡਾ ਮੁਲਕ ਤਰੱਕੀ ਕਰੇਗਾ।
ਇਹ ਫੈਂਸਲਾ ਵਿਦਿਆਰਥੀਆਂ ਤੋਂ ਪੁੱਛੇ ਬਿਨਾਂ ਹੋਇਆ ਸੀ, ਕਿਉਕਿ ਯੂਨੀਵਰਸਿਟੀ ਦੇ ਫੈਸਲਿਆਂ ਚ ਵਿਦਿਆਰਥੀਆਂ ਦੀ ਕੋਈ ਪੁੱਗਤ ਨਹੀਂ ਹੈ।ਅਸਲ ਜਮਹੂਰੀਅਤ ਇਹ ਬਣਦੀ ਗਏ ਕਿ ਵਿਦਿਆਰਥੀ ਨੁਮਾਇੰਦੇ ਵੀ ਯੂਨੀਵਰਸਿਟੀ ਚ ਫੈਂਸਲੇ ਕਰਨ ਚ ਹਿੱਸੇਦਾਰ ਹੋਣੇ ਚਾਹੀਦੇ ਹਨ।
ਵਿਦਿਆਰਥੀ ਆਗੂਆਂ ਨੇ ਸਪਸ਼ਟ ਕਿਹਾ ਕਿ ਹਲੇ ਵਾਤਾਵਰਣ ਬਚਾਉਣ ਦੀ ਲੜਾਈ ਮੁੱਕੀ ਨਹੀਂ, ਹਲੇ ਵੀ ਮੁਲਕ ਭਰ ਚ ਹਜ਼ਾਰਾਂ ਹੈਕਟੇਅਰ ਜੰਗਲ ਕਾਰਪੋਰੇਟ ਘਰਾਣਿਆਂ ਨੂੰ ਸੌਂਪੇ ਹੈ ਰਹੇ ਨੇ। ਪੰਜਾਬ ਦੇ ਪਾਣੀਆਂ ਚ ਯੂਰੇਨੀਅਮ ਵਰਗੀਆਂ ਭਾਰੀ ਧਾਤਾਂ ਘੁਲ ਗਈਆਂ ਨੇ, ਜਿਸ ਵੱਲ ਕਿਸੇ ਸਰਕਾਰ ਦਾ ਕੋਈ ਧਿਆਨ ਨਹੀਂ। ਇਹਦਾ ਹੱਲ ਵੀ ਇਹੀ ਹੈ ਕਿ ਸਾਰੇ ਲੋਕ ਧਰਮਾਂ ਜਾਤਾਂ ਇਲਾਕਿਆਂ ਦੇ ਵਖਰੇਵੇਂ ਦੂਰ ਕਰਕੇ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ।









Users Today : 26
Users Yesterday : 13
Users Last 7 days : 149