ਮ੍ਰਿਤਕ ਦਸਵੀਂ ਜਮਾਤ ਦਾ ਵਿਦਿਆਰਥੀ ਸੀ
ਪਟਿਆਲਾ ਬਿਊਰੋ।
ਸ਼ਾਹੀ ਸਹਿਰ ਪਟਿਆਲਾ ਵਿਖੇ ਸੋਮਵਾਰ ਨੂੰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਹਿਚਾਣ ਵੀਰ ਸਿੰਘ ਉਰਫ ਵੀਰੂ ਵਾਸੀ ਸੰਜੇ ਕਲੋਨੀ ਪਟਿਆਲਾ ਵਜੋਂ ਹੋਈ ਹੈ। ਜਾਣਕਾਰਾਂ ਮਤਾਬਕ ਮ੍ਰਿਤਕ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਨਾਈ ਦਾ ਕੰਮ ਕਰਦਾ ਸੀ। ਪਰਿਵਾਰਿਕ ਮੈਂਬਰਾਂ ਨੇ ਵੀਰੂ ਦੇ ਕਤਲ ਦਾ ਇਲਜ਼ਾਮ ਉਸਦੇ ਦੋਸਤਾਂ ‘ਤੇ ਲਗਾਇਆ ਹੈ। ਪਰਿਵਾਰਿਕ ਮੈਂਬਰ ਮੁਤਾਬਿਕ ਵੀਰੂ ਨੂੰ ਉਸਦੇ ਦੋਸਤ ਹੀ ਘਰ ਤੋਂ ਬੁਲਾ ਕੇ ਲੈ ਗਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਰਜਿੰਦਰਾ ਹਸਪਤਾਲ ਚੋਂ ਵੀਰੂ ਦੀ ਮੌਤ ਬਾਰੇ ਸੂਚਨਾ ਮਿਲੀ। ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚੋਂ ਲੈਣ ਤੋਂ ਬਾਅਦ ਜਾਂਚ ਆਰੰਭ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਅਤੇ ਹੋਰ ਵੱਖ ਵੱਖ ਪੱਖਾਂ ਤੋਂ ਜਾਂਚ ਆਰੰਭ ਦਿੱਤੀ ਹੈ।
Post Views: 9









Users Today : 25
Users Yesterday : 13
Users Last 7 days : 148