Home » ਪ੍ਰਮੁੱਖ ਖ਼ਬਰਾਂ » ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਬਲਾਕ ਮਹਿਲ ਕਲਾਂ ਵਿਚ ਲਾਏ ਗਏ ਜਾਗਰੂਕਤਾ ਕੈਂਪ

ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਬਲਾਕ ਮਹਿਲ ਕਲਾਂ ਵਿਚ ਲਾਏ ਗਏ ਜਾਗਰੂਕਤਾ ਕੈਂਪ

 ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਅਗਵਗਾਈ ਹੇਠ ਬਲਾਕ ਮਹਿਲ ਕਲਾਂ ਵਿੱਚ ਵਿਸ਼ਵ ਸਿਹਤ ਦਿਵਸ ਮੌਕੇ 'ਤੇ ਜਾਗਰੂਕਤਾ ਕੈਂਪ ਲਗਾਏ  ਸੀ ਐਚ ਸੀ ਮਹਿਲ ਕਲਾਂ ਵਿਚ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ
ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਬਲਾਕ ਮਹਿਲ ਕਲਾਂ ਵਿਚ ਲਾਏ ਗਏ ਜਾਗਰੂਕਤਾ ਕੈਂਪਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਬਲਾਕ ਮਹਿਲ ਕਲਾਂ ਵਿਚ ਲਾਏ ਗਏ ਜਾਗਰੂਕਤਾ ਕੈਂਪ
[responsivevoice_button voice="Hindi Male"]

ਬਰਨਾਲਾ ਬਿਊਰੋ  7 ਅਪ੍ਰੈਲ   

               ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਅਗਵਗਾਈ ਹੇਠ ਬਲਾਕ ਮਹਿਲ ਕਲਾਂ ਵਿੱਚ ਵਿਸ਼ਵ ਸਿਹਤ ਦਿਵਸ ਮੌਕੇ ਤੇ ਜਾਗਰੂਕਤਾ ਕੈਂਪ ਲਗਾਏ  ਸੀ ਐਚ ਸੀ ਮਹਿਲ ਕਲਾਂ ਵਿਚ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ। ਹੁਣ ਲੋਕਾਂ ਕੋਲ ਸਹੂਲਤਾਂ ਹੋਣ ਕਾਰਨ ਹੱਥੀ ਕਿਰਤ ਕਰਨ ਦਾ ਰੁਝਾਨ ਬਹੁਤ ਘੱਟ ਗਿਆ ਹੈ। ਜਿਸਦਾ ਨੁਕਸਾਨ ਇਹ ਹੋਇਆ ਕਿ ਸਰੀਰਿਕ ਕਸਰਤ ਜਾਂ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਲੱਗ ਗਈਆਂ ਹਨ ਜਿਵੇਂ ਕਿ ਬੀ ਪੀ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਤੇ ਹੋਰ ਅਜਿਹੇ ਬਹੁਤ ਸਾਰੇ ਰੋਗ ਹਨ। ਉਨ੍ਹਾਂ ਕਿਹਾ ਇਨਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਦਲਾਅ ਕਰਨ ਜਿਵੇਂ ਕਿ ਸਰੀਰਿਕ ਕਸਰਤ, ਯੋਗਾ ਅਤੇ ਨਸ਼ਿਆਂ ਨੂੰ ਤਿਆਗਣਾ ਆਦਿ ਉਪਰਾਲੇ ਕਰਨ ਦੀ ਲੋੜ ਹੈ।  ਇਸ ਮੌਕੇ ਡਾ. ਲਵਦੀਪ ਨੇ ਦੱਸਿਆ ਕਿ ਅੱਜ ਦੇ ਸਿਹਤ ਦਿਵਸ ਦਾ ਵਿਸ਼ਾ “ਸਿਹਤ ਲਈ ਇੱਕਜੁੱਟ ਹੋਵੋ, ਵਿਗਿਆਨ ਨਾਲ ਖੜੋ” ਹੈ। ਉਨਾਂ ਕਿਹਾ ਕਿ ਇਸ ਥੀਮ ਸਾਨੂੰ ਦੱਸਦਾ ਹੈ ਕਿ ਜਦੋਂ ਦੁਨੀਆ ਭਿਆਨਕ ਬਿਮਾਰੀਆਂ ਅਤੇ ਸਿਹਤ ਸੰਕਟਾਂ ਨਾਲ ਘਿਰੀ ਹੋਵੇ ਤਾਂ ਵਿਗਿਆਨਕ ਤੱਥ ਅਤੇ ਆਪਸੀ ਏਕਤਾ ਹੀ ਸਾਨੂੰ ਬਚਾ ਸਕਦੀ ਹੈ। ਇਸ ਮੌਕੇ ਡਾ ਅਮਿ੍ਤਪਾਲ ਕੌਰ ਨੇ ਇਸ ਥੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਗ, ਚੇਚਕ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਜਿਨ੍ਹਾਂ ਨੇ ਭੂਤਕਾਲ ਵਿੱਚ ਲੱਖਾਂ ਲੋਕਾਂ ਦੀ ਜਾਨ ਲਈ ਸੀ, ਅੱਜ ਵਿਗਿਆਨਕ ਖੋਜਾਂ ਅਤੇ ਵੈਕਸੀਨਾਂ ਕਾਰਨ ਲਗਭਗ ਖ਼ਤਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਜੈਨੇਟਿਕ ਇੰਜੀਨੀਅਰਿੰਗ ਰਾਹੀਂ ਹੁਣ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੁੰਦਾ ਜਾ ਰਿਹਾ ਹੈ। ਇਸ ਲਈ ਅਸੀਂ ਵਿਗਿਆਨਕ ਸੋਚ ਅਤੇ ਆਪਸੀ ਸਹਿਯੋਗ ਨੂੰ ਢਾਲ ਬਣਾ ਕੇ ਇੱਕ ਸਿਹਤਮੰਦ ਸਮਾਜ ਸਿਰਜ ਸਕਦੇ ਹਾਂ।  ਇਸ ਮੌਕੇ ਬੀ ਈ ਈ ਸ਼ਿਵਾਨੀ ਅਰੋੜਾ, ਐਮ ਪੀ ਐਸ ਬਲਵਿੰਦਰ ਕੌਰ ਅਤੇ  ਜਸਵੀਰ ਸਿੰਘ, ਐਮ ਪੀ ਐਚ ਡਬਲਿਊ ਜਗਰੂਪ ਸਿੰਘ ਅਤੇ ਰਮਨਦੀਪ, ਸਟਾਫ਼ ਨਰਸ ਜਸਵਿੰਦਰ ਕੌਰ, ਨਰਸਿੰਗ ਟੀਚਰ ਅਤੇ ਵਿਦਿਆਰਥੀ ਹਾਜ਼ਰ ਸਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ।     ਲੁਧਿਆਣਾ ਦੇ ਸੀਰਤ ਹਸਪਤਾਲ `ਚ ਮਹਿਲ ਕਲਾਂ ਦੀ ਨੂੰਹ ਦੀ ਮੌਤ: ਡਾਕਟਰਾਂ `ਤੇ ਲਾਪਰਵਾਹੀ ਦੇ ਦੋਸ਼, ਹਸਪਤਾਲ ਅੱਗੇ ਲਗਾਇਆ ਧਰਨਾ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 9 3
Users Today : 8
Users Yesterday : 16
Users Last 7 days : 196

ਰਾਸ਼ੀਫਲ