Home » ਪ੍ਰਮੁੱਖ ਖ਼ਬਰਾਂ » ਐਨਸੀਈਆਰਟੀ ਅਪਡੇਟ: 10ਵੀਂ ਤੇ 11ਵੀਂ ਦੇ ਸਿਲੇਬਸ ’ਚ ਵੱਡੀ ਤਬਦੀਲੀ, ਜਾਣੋ ਕਦੋਂ ਤੋਂ ਮਿਲਣਗੀਆਂ ਨਵੀਆਂ ਕਿਤਾਬਾਂ

ਐਨਸੀਈਆਰਟੀ ਅਪਡੇਟ: 10ਵੀਂ ਤੇ 11ਵੀਂ ਦੇ ਸਿਲੇਬਸ ’ਚ ਵੱਡੀ ਤਬਦੀਲੀ, ਜਾਣੋ ਕਦੋਂ ਤੋਂ ਮਿਲਣਗੀਆਂ ਨਵੀਆਂ ਕਿਤਾਬਾਂ

ਦੇਸ਼ ਦੇ ਲੱਖਾਂ ਸਕੂਲੀ ਵਿਿਦਆਰਥੀਆਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਨੇ ਸਕੂਲੀ ਸਿੱਖਿਆ ਦੇ ਕਾਇਆਕਲਪ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਨਵੀਂ ਸਿੱਖਿਆ ਨੀਤੀ-2020 ਦੇ ਵਿਜ਼ਨ ਨੂੰ ਜ਼ਮੀਨੀ ਪੱਧਰ 'ਤੇ ਉਤਾਰਦੇ ਹੋਏ ਹੁਣ 10ਵੀਂ ਤੇ 11ਵੀਂ ਦੇ ਸਿਲੇਬਸ ’ਚ ਬੁਨਿਆਦੀ ਤਬਦੀਲੀ ਹੋਣ ਜਾ ਰਹੀ ਹੈ।
[responsivevoice_button voice="Hindi Male"]

 ਪੜਾਅਵਾਰ ਤਰੀਕੇ ਨਾਲ ਬਦਲ ਰਿਹਾ ਹੈ ਪੜ੍ਹਾਈ ਦਾ ਅੰਦਾਜ਼

ਬਰਨਾਲਾ  ਬਿਊਰੋ 23 ਮਾਰਚ

ਦੇਸ਼ ਦੇ ਲੱਖਾਂ ਸਕੂਲੀ ਵਿਿਦਆਰਥੀਆਂ ਲਈ ਵੱਡੀ ਖ਼ਬਰ ਹੈ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਨੇ ਸਕੂਲੀ ਸਿੱਖਿਆ ਦੇ ਕਾਇਆਕਲਪ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਨਵੀਂ ਸਿੱਖਿਆ ਨੀਤੀ-2020 ਦੇ ਵਿਜ਼ਨ ਨੂੰ ਜ਼ਮੀਨੀ ਪੱਧਰ ‘ਤੇ ਉਤਾਰਦੇ ਹੋਏ ਹੁਣ 10ਵੀਂ ਤੇ 11ਵੀਂ ਦੇ ਸਿਲੇਬਸ ’ਚ ਬੁਨਿਆਦੀ ਤਬਦੀਲੀ ਹੋਣ ਜਾ ਰਹੀ ਹੈ। ਹਾਲਾਂਕਿ ਮੌਜੂਦਾ ਵਿਿਦਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਬਦਲਾਅ ਸੈਸ਼ਨ 2027-28 ਤੋਂ ਪ੍ਰਭਾਵੀ ਹੋਵੇਗਾ। ਅਗਲੇ ਸਾਲ ਯਾਨੀ 2026-27 ਦੇ ਸੈਸ਼ਨ ’ਚ 10ਵੀਂ ਤੇ 11ਵੀਂ ਦੇ ਵਿਿਦਆਰਥੀਆਂ ਨੂੰ ਫਿਲਹਾਲ ਪੁਰਾਣੇ ਢਾਂਚੇ ਅਨੁਸਾਰ ਹੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਹੋਵੇਗੀ। ਐਨਸੀਈਆਰਟੀ ਇਸ ਬਦਲਾਅ ਨੂੰ ਜਲਦਬਾਜ਼ੀ ’ਚ ਥੋਪਣ ਦੀ ਬਜਾਏ ਪੜਾਅਵਾਰ ਲਾਗੂ ਕਰ ਰਹੀ ਹੈ। ਪਹਿਲੀ ਤੋਂ ਅੱਠਵੀਂ ਜਮਾਤ ਤਕ ਦਾ ਨਵਾਂ ਪਾਠਕ੍ਰਮ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕਿਤਾਬਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਬੱਚਿਆਂ ਦੇ ਬਸਤੇ ਦਾ ਬੋਝ ਘੱਟ ਕਰਨ ਤੇ ਉਨ੍ਹਾਂ ਦੇ ਸਿੱਖਣ ਦੀ ਸਮਰੱਥਾ ਨੂੰ ਵਧਾਉਣ। ਇਹ ਪੁਸਤਕਾਂ ਹੁਣ ਸਿਰਫ਼ ਕਾਗਜ਼ ਤਕ ਸੀਮਤ ਨਹੀਂ ਹਨ। ਬਲਕਿ ਵਿਿਦਆਰਥੀ ਇਨ੍ਹਾਂ ਨੂੰ ਡਿਜੀਟਲ ਮਾਧਿਅਮਾਂ ਰਾਹੀਂ ਵੀ ਵਰਤ ਸਕਦੇ ਹਨ। ਸੰਸਥਾ ਦਾ ਮੰਨਣਾ ਹੈ ਕਿ 2023 ਦੇ ਰਾਸ਼ਟਰੀ ਪਾਠਕ੍ਰਮ ਢਾਂਚੇ ਨੂੰ ਲਾਗੂ ਕਰਨ ਦਾ ਮੁਖ ਉਦੇਸ਼ ਵਿਿਦਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੈ।

9ਵੀਂ ਜਮਾਤ ਤੋਂ ਸ਼ੁਰੂ ਹੋਵੇਗੀ ਨਵੀਂ ਵਿਵਸਥਾ ਦੀ ਨੀਂਹ

ਬੋਰਡ ਜਮਾਤਾਂ 10ਵੀਂ-12ਵੀਂ ਤਕ ਪਹੁੰਚਣ ਤੋਂ ਪਹਿਲਾਂ ਵਿਿਦਆਰਥੀਆਂ ਨੂੰ ਨਵੇਂ ਪੈਟਰਨ ’ਚ ਢਾਲਣ ਲਈ 9ਵੀਂ ਜਮਾਤ ਦੇ ਸਿਲੇਬਸ ’ਚ ਅਗਲੇ ਸਾਲ ਯਾਨੀ 2026-27 ਤੋਂ ਹੀ ਬਦਲਾਅ ਕਰ ਦਿੱਤਾ ਜਾਵੇਗਾ। ਸਿੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ 9ਵੀਂ ਜਮਾਤ ਦੀਆਂ ਨਵੀਆਂ ਕਿਤਾਬਾਂ ਦਾ ਡਰਾਫਟ ਲਗਭਗ ਤਿਆਰ ਹੈ। ਐਨਸੀਈਆਰਟੀ ਨੇ ਇਸਦੇ ਕੰਟੈਂਟ (ਸਮੱਗਰੀ) ਨੂੰ ਲੈ ਕੇ ਦੇਸ਼ ਭਰ ਦੇ ਤਜਰਬੇਕਾਰ ਅਧਿਆਪਕਾਂ ਤੇ ਸਿੱਖਿਆ ਸ਼ਾਸਤਰੀਆਂ ਤੋਂ ਸੁਝਾਅ ਵੀ ਮੰਗੇ ਹਨ ਤਾਂ ਜੋ ਫਾਈਨਲ ਪ੍ਰਿੰਟਿੰਗ ਤੋਂ ਪਹਿਲਾਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਮਾਹਿਰਾਂ ਦੀ ਰਾਏ ਲਈ ਜਾ ਰਹੀ ਹੈ ਕਿ ਕਿਵੇਂ ਵਿਿਗਆਨ ਤੇ ਗਣਿਤ ਵਰਗੇ ਵਿਿਸ਼ਆਂ ਨੂੰ ਵਧੇਰੇ ਦਿਲਚਸਪ ਤੇ ਪ੍ਰਯੋਗ ਅਧਾਰਿਤ ਬਣਾਇਆ ਜਾਵੇ।

ਸਕੂਲਾਂ ਤੇ ਅਧਿਆਪਕਾਂ ਨੂੰ ਤਿਆਰੀ ਦੇ ਨਿਰਦੇਸ਼

ਐਨਸੀਈਆਰਟੀ ਨੇ ਸਾਰੇ ਸਬੰਧਤ ਸਕੂਲਾਂ ਤੇ ਅਧਿਆਪਕਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਹੈ ਕਿ ਉਹ ਆਉਣ ਵਾਲੇ ਬਦਲਾਅ ਲਈ ਖ਼ੁਦ ਨੂੰ ਮਾਨਸਿਕ ਤੌਰ ‘ਤੇ ਤਿਆਰ ਰੱਖਣ। ਅਧਿਆਪਕਾਂ ਦੀ ਸਿਖਲਾਈ ਲਈ ਵੀ ਵਿਸ਼ੇਸ਼ ਮਾਡਿਊਲ ਤਿਆਰ ਕੀਤੇ ਜਾ ਰਹੇ ਹਨ। ਨਵੀਆਂ ਕਿਤਾਬਾਂ ’ਚ ਹੁਣ ਸਿਰਫ਼ ਥਿਊਰੀ ਨਹੀਂ। ਬਲਕਿ ਸਕਿੱਲ ਡਿਵੈਲਪਮੈਂਟ (ਹੁਨਰ ਵਿਕਾਸ) ਤੇ ਸਥਾਨਕ ਗਿਆਨ ਨੂੰ ਵੀ ਤਰਜੀਹ ਦਿੱਤੀ ਗਈ ਹੈ। ਇਸ ਬਦਲਾਅ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਹੁਣ ਵਿਿਦਆਰਥੀਆਂ ਨੂੰ ਸਿਰਫ਼ ਪ੍ਰੀਖਿਆ ਪਾਸ ਕਰਨ ਲਈ ਨਹੀਂ। ਸਗੋਂ ਵਿਸ਼ੇ ਦੀ ਡੂੰਘਾਈ ਸਮਝਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ   ਅਧਿਆਪਕਾਂ ਦੀ ਸੇਵਾ ਸੁਰੱਖਿਆ ਦੀ ਬਜਾਏ ਪੁਲਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 8
Users Today : 8
Users Yesterday : 26
Users Last 7 days : 233

ਰਾਸ਼ੀਫਲ