Home » ਪ੍ਰਮੁੱਖ ਖ਼ਬਰਾਂ » ਐਸਐਸਡੀ ਕਾਲਜ ਬਰਨਾਲਾ ਵਿਖੇ ਵਾਤਾਵਰਣ ਸੰਰੱਖਣ ਵਿਸ਼ੇ ’ਤੇ ਮਾਡਲ ਪ੍ਰਦਰਸ਼ਨੀ; ਵਿਦਿਆਰਥੀਆਂ ਨੇ ਕਲਾ ਰਾਹੀਂ ਦਿੱਤਾ ਹਰਿਆਵਲ ਦਾ ਸੁਨੇਹਾ

ਐਸਐਸਡੀ ਕਾਲਜ ਬਰਨਾਲਾ ਵਿਖੇ ਵਾਤਾਵਰਣ ਸੰਰੱਖਣ ਵਿਸ਼ੇ ’ਤੇ ਮਾਡਲ ਪ੍ਰਦਰਸ਼ਨੀ; ਵਿਦਿਆਰਥੀਆਂ ਨੇ ਕਲਾ ਰਾਹੀਂ ਦਿੱਤਾ ਹਰਿਆਵਲ ਦਾ ਸੁਨੇਹਾ

 ਐਸਐਸਡੀ ਕਾਲਜ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨ ਤੇ ਵਾਤਾਵਰਣ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਉਦੇਸ਼ ਨਾਲ ਵਾਤਾਵਰਣ ਸੰਰੱਖਣ ਵਿਸ਼ੇ 'ਤੇ ਇਕ ਵਿਸ਼ੇਸ਼ ਮਾਡਲ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ।
ਐਸਐਸਡੀ ਕਾਲਜ ਬਰਨਾਲਾ ਵਿਖੇ ਵਾਤਾਵਰਣ ਸੰਰੱਖਣ ਵਿਸ਼ੇ ’ਤੇ ਮਾਡਲ ਪ੍ਰਦਰਸ਼ਨੀ; ਵਿਿਦਆਰਥੀਆਂ ਨੇ ਕਲਾ ਰਾਹੀਂ ਦਿੱਤਾ ਹਰਿਆਵਲ ਦਾ ਸੁਨੇਹਾ
[responsivevoice_button voice="Hindi Male"]

ਵਾਤਾਵਰਣ ਦੀ ਰੱਖਿਆ ਅੱਜ ਦੀ ਸਭ ਤੋਂ ਵੱਡੀ ਲੋੜ: ਡਾ. ਰਾਕੇਸ਼ ਜਿੰਦਲ

ਬਰਨਾਲਾ ਬਿਊਰੋ 14 ਮਾਰਚ

ਐਸਐਸਡੀ ਕਾਲਜ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੋੜਨ ਤੇ ਵਾਤਾਵਰਣ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਉਦੇਸ਼ ਨਾਲ ਵਾਤਾਵਰਣ ਸੰਰੱਖਣ ਵਿਸ਼ੇ ‘ਤੇ ਇਕ ਵਿਸ਼ੇਸ਼ ਮਾਡਲ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਦਿਖਾਉਂਦਿਆਂ ਭਾਗ ਲਿਆ ਤੇ ਆਪਣੀ ਰਚਨਾਤਮਕ ਸੋਚ ਰਾਹੀਂ ਵਾਤਾਵਰਣ ਦੀਆਂ ਚੁਣੌਤੀਆਂ ਦੇ ਹੱਲ ਪੇਸ਼ ਕੀਤੇ। ਪ੍ਰਤੀਯੋਗਿਤਾ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨੇ ਆਪਣੇ ਮਾਡਲਾਂ ਰਾਹੀਂ ਜਲ ਸੰਰੱਖਣ, ਸੂਰਜੀ ਊਰਜਾ, ਪਲਾਸਟਿਕ ਮੁਕਤ ਸਮਾਜ ਤੇ ਰੁੱਖਾਂ ਦੀ ਮਹੱਤਤਾ ਵਰਗੇ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਕਈ ਮਾਡਲਾਂ ’ਚ ਪ੍ਰਦੂਸ਼ਣ ਨੂੰ ਘਟਾਉਣ ਲਈ ਨਵੀਨਤਮ ਤਕਨੀਕਾਂ ਤੇ ‘ਵੇਸਟ ਮੈਨੇਜਮੈਂਟ’ ਦੇ ਵਿਲੱਖਣ ਤਰੀਕੇ ਦਿਖਾਏ ਗਏ। ਜੋ ਨਾ ਸਿਰਫ਼ ਸੁੰਦਰ ਸਨ। ਸਗੋਂ ਸਮਾਜ ਲਈ ਇਕ ਡੂੰਘਾ ਸੁਨੇਹਾ ਵੀ ਦੇ ਰਹੇ ਸਨ। ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਕਿਹਾ ਕਿ ਅੱਜ ਦੇ ਦੌਰ ’ਚ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਚੁੱਕੀਆਂ ਹਨ। ਅਜਿਹੇ ਸਮੇਂ ’ਚ ਵਾਤਾਵਰਣ ਦੀ ਸੰਭਾਲ ਕਰਨਾ ਸਿਰਫ਼ ਸਰਕਾਰਾਂ ਦੀ ਨਹੀਂ। ਸਗੋਂ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਇਸ ਦਿਸ਼ਾ ’ਚ ਵੱਧ ਤੋਂ ਵੱਧ ਯੋਗਦਾਨ ਪਾਉਣ, ਰੁਖ ਲਗਾਉਣ ਤੇ ਪ੍ਰਦੂਸ਼ਣ ਰਹਿਤ ਜੀਵਨ ਸ਼ੈਲੀ ਅਪਣਾਉਣ।

ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਇਸ ਪੂਰੇ ਪ੍ਰੋਗਰਾਮ ਦੀ ਅਗਵਾਈ ਪ੍ਰੋਫੈਸਰ ਅਮਨਦੀਪ ਕੌਰ ਤੇ ਪ੍ਰੋਫੈਸਰ ਡਿੰਪਲ ਸ਼ਰਮਾ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ ਬਾਰੇ ਜਾਣਕਾਰੀ ਦਿੱਤੀ ਤੇ ਅਜਿਹੀਆਂ ਗਤੀਵਿਧੀਆਂ ਰਾਹੀਂ ਸਮਾਜ ’ਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਫੈਸਰ ਪਰਵਿੰਦਰ ਕੌਰ, ਪ੍ਰੋਫੈਸਰ ਰਮਨਪ੍ਰੀਤ ਕੌਰ ਤੇ ਪ੍ਰੋਫੈਸਰ ਸੀਮਾ ਰਾਣੀ ਸਮੇਤ ਕਾਲਜ ਦਾ ਸਮੁੱਚਾ ਸਟਾਫ ਮੌਜੂਦ ਰਿਹਾ। ਜਿਨ੍ਹਾਂ ਨੇ ਵਿਿਦਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ।

ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ

ਪ੍ਰਤੀਯੋਗਿਤਾ ਦੇ ਅਖੀਰ ’ਚ ਜੱਜਾਂ ਵਲੋਂ ਵਧੀਆ ਮਾਡਲ ਤਿਆਰ ਕਰਨ ਵਾਲੇ ਵਿਿਦਆਰਥੀਆਂ ਦੀ ਚੋਣ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਸਨਮਾਨਿਤ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਕੁਝ ਕਰ ਗੁਜ਼ਰਨ ਦਾ ਜਜ਼ਬਾ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਪ੍ਰੋਗਰਾਮ ਨੇ ਕਾਲਜ ਕੈਂਪਸ ’ਚ ਵਾਤਾਵਰਣ ਪੱਖੀ ਲਹਿਰ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਈ।

ਹੋਰ ਤਾਜ਼ਾਂ ਖਬਰਾਂ ਲੀ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ   ਜੇਤੂ ਖਿਡਾਰੀਆਂ ਨੂੰ ਕਾਜੂ,ਬਦਾਮ ਅਤੇ ਦੇਸੀ ਘਿਓ ਨਾਲ ਕੀਤਾ ਗਿਆ ਸਨਮਾਨਿਤ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 7 1
Users Today : 2
Users Yesterday : 9
Users Last 7 days : 236

ਰਾਸ਼ੀਫਲ