Home » ਪ੍ਰਮੁੱਖ ਖ਼ਬਰਾਂ » ਵਿਧਾਇਕ ਉੱਗੋਕੇ ਨੇ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਵੰਡੇ ਮਨਜੂਰੀ ਪੱਤਰ

ਵਿਧਾਇਕ ਉੱਗੋਕੇ ਨੇ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਵੰਡੇ ਮਨਜੂਰੀ ਪੱਤਰ

ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਹਲਕੇ ਦੇ 40 ਕੱਚੇ ਘਰਾਂ ਵਾਲਿਆਂ ਨੂੰ ਮਨਜੂਰੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਅੱਗੇ ਵੀ ਲੋੜਵੰਦ ਪਰਿਵਾਰਾਂ ਦੀ ਮੱਦਦ ਦਾ ਭਰੋਸਾ ਦਿੱਤਾ।
ਵਿਧਾਇਕ ਉੱਗੋਕੇ ਨੇ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਵੰਡੇ ਮਨਜੂਰੀ ਪੱਤਰ
[responsivevoice_button voice="Hindi Male"]

ਬਰਨਾਲਾ ਬਿਊਰੋ 26 ਫਰਵਰੀ।

ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਹਲਕੇ ਦੇ 40 ਕੱਚੇ ਘਰਾਂ ਵਾਲਿਆਂ ਨੂੰ ਮਨਜੂਰੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਅੱਗੇ ਵੀ ਲੋੜਵੰਦ ਪਰਿਵਾਰਾਂ ਦੀ ਮੱਦਦ ਦਾ ਭਰੋਸਾ ਦਿੱਤਾ।

ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਵੱਖ ਵੱਖ ਪਰਿਵਾਰਾਂ ਨੂੰ ਮਨਜੂਰੀ ਪੱਤਰ ਸੋਂਪਣ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋੜਵੰਦ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਜਿਸ ਦੇ ਤਹਿਤ ਸਮੇਂ ਸਮੇਂ ’ਤੇ ਲੋੜਵੰਦ ਲੋਕਾਂ ਲਈ ਲੋਕ ਭਲਾਈ ਸਕੀਮਾਂ ਲਿਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਿੱਜੀ ਤੌਰ ’ਤੇ ਵੀ ਹਮੇਸਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਹਰ ਲੋੜਵੰਦ ਦੀ ਮੱਦਦ ਕਰ ਸਕਣ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ 40 ਕੱਚੇ ਘਰਾਂ ਵਾਲਿਆਂ ਨੂੰ ਪੱਕੇ ਘਰ ਬਣਾਉਣ ਲਈ ਮਨਜੂਰੀ ਪੱਤਰ ਵੰਡੇ ਗਏ ਹਨ ਜੋ ਆਰਥਿੱਕ ਤੰਗੀ ਹੋਣ ਕਾਰਨ ਆਪਣੇ ਘਰਾਂ ਨੂੰ ਪੱਕੇ ਕਰਨ ਤੋਂ ਅਸਮਰੱਥ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਗਰਗ, ਪ੍ਰਧਾਨ ਟਰੱਕ ਯੂਨੀਅਨ ਭਦੌੜ ਜਗਦੀਪ ਜੱਗੀ, ਕਾਰਜ਼ ਸਾਧਕ ਅਫ਼ਸਰ ਹਰਪ੍ਰੀਤ ਸਿੰਘ, ਤਰਲੋਚਨ ਸਿੰਘ ਜੱਗਾ, ਮੋਨੂ ਸ਼ਰਮਾ, ਅਮਨਦੀਪ ਅਮਨ ਪਲੰਬਰ ਆਦਿ ਵੀ ਹਾਜ਼ਰ ਸਨ।

 

ਹੋਰ ਖਬਰਾਂ ਪੜ੍ਹੋ ਖੁੱਲੀਆਂ ਅੱਖਾਂ https://theopeneyes24.com/disappointment-among-workers-over-absence-of-civic-in-charges-barnala-rally/ ਹਲਕਾ ਇੰਚਾਰਜਾਂ ਦੀ ਗੈਰ-ਮੌਜੂਦਗੀ ਤੇ ਵਰਕਰਾਂ ’ਚ ਨਿਰਾਸ਼ਾ: ਬਰਨਾਲਾ ਰੈਲੀ ਰਾਹੁਲ ਦੀ ਆਮਦ ਰਸਮੀ ਇਕੱਠ

 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ