Home » ਪ੍ਰਮੁੱਖ ਖ਼ਬਰਾਂ » ਹੰਡਿਆਇਆ ‘ਚ ਮਾਤਮ: ਪੇਪਰ ਦੇ ਕੇ ਵਾਪਸ ਪਰਤ ਰਹੇ ਨਬਾਲਗ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਹੰਡਿਆਇਆ ‘ਚ ਮਾਤਮ: ਪੇਪਰ ਦੇ ਕੇ ਵਾਪਸ ਪਰਤ ਰਹੇ ਨਬਾਲਗ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

  ਕਸਬਾ ਹੰਡਿਆਇਆ ਦੇ ਸੈਂਸੀ ਮੁਹੱਲੇ ’ਚ ਉਸ ਵੇਲੇ ਗ਼ਮ ਦੀ ਲਹਿਰ ਦੌੜ ਗਈ। ਜਦੋਂ ਇਕ 17 ਸਾਲਾ ਨਾਬਾਲਗ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਜੂ ਸਿੰਘ ਵਜੋਂ ਹੋਈ ਹੈ।
ਹੰਡਿਆਇਆ 'ਚ ਮਾਤਮ: ਪੇਪਰ ਦੇ ਕੇ ਵਾਪਸ ਪਰਤ ਰਹੇ ਨਬਾਲਗ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
[responsivevoice_button voice="Hindi Male"]

ਬਰਨਾਲਾ ਬਿਊਰੋ   17 ਮਾਰਚ

ਕਸਬਾ ਹੰਡਿਆਇਆ ਦੇ ਸੈਂਸੀ ਮੁਹੱਲੇ ’ਚ ਉਸ ਵੇਲੇ ਗ਼ਮ ਦੀ ਲਹਿਰ ਦੌੜ ਗਈ। ਜਦੋਂ ਇਕ 17 ਸਾਲਾ ਨਾਬਾਲਗ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਜੂ ਸਿੰਘ ਵਜੋਂ ਹੋਈ ਹੈ। ਇਸ ਘਟਨਾ ਨੇ ਜਿਥੇ ਇਕ ਹੱਸਦੇ-ਖੇਡਦੇ ਪਰਿਵਾਰ ਦਾ ਚਿਰਾਗ਼ ਬੁਝਾ ਦਿੱਤਾ ਹੈ। ਉੱਥੇ ਹੀ ਪੂਰੇ ਇਲਾਕੇ ’ਚ ਸੋਗ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੰਡਿਆਇਆ ਨਿਵਾਸੀ ਤਿੰਨ ਨਾਬਾਲਗ ਦੋਸਤ ਸਹਿਨਾਜ ਖਾਨ, ਰਣਵੀਰ ਸਿੰਘ ਤੇ ਸੰਜੂ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਰਨਾਲਾ ਵਿਖੇ ਆਪਣਾ ਪੇਪਰ ਦੇਣ ਗਏ ਹੋਏ ਸਨ। ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਆਪਣੇ ਘਰ ਪਰਤ ਰਹੇ ਸਨ ਤਾਂ ਬਰਨਾਲਾ-ਹੰਡਿਆਇਆ ਰੋਡ ‘ਤੇ ਸਥਿਤ ਡਾਕਟਰ ਪ੍ਰਦੀਪ ਦੇ ਹਸਪਤਾਲ ਕੋਲੋਂ ਬਾਹਰ ਨਿਕਲ ਰਹੀ ਇਕ ਐਂਬੂਲੈਂਸ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਸੜਕ ‘ਤੇ ਜਾ ਡਿੱਗੇ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਸ਼ਹਿਨਾਜ ਖਾਨ ਤੇ ਰਣਵੀਰ ਸਿੰਘ ਦੀ ਹਾਲਤ ਸਥਿਰ ਦੇਖਦਿਆਂ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ। ਪਰ ਸੰਜੂ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਬਠਿੰਡਾ ਲਿਜਾਂਦੇ ਸਮੇਂ ਸੰਜੂ ਸਿੰਘ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਨਾਬਾਲਗਾਂ ਵਲੋਂ ਵਾਹਨ ਚਲਾਉਣ ‘ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।

ਟਰੈਫਿਕ ਪੁਲਿਸ ਦੀ ਲਾਪਰਵਾਹੀ ‘ਤੇ ਉੱਠੇ ਸਵਾਲ

ਇਸ ਦਰਦਨਾਕ ਘਟਨਾ ਨੇ ਜਿਥੇ ਤੇਜ਼ ਰਫ਼ਤਾਰ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਉਥੇ ਹੀ ਸਥਾਨਕ ਲੋਕਾਂ ’ਚ ਟਰੈਫਿਕ ਪੁਲਿਸ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚਸ਼ਮਦੀਦਾਂ ਅਨੁਸਾਰ ਮੋਟਰਸਾਈਕਲ ਦੀ ਰਫ਼ਤਾਰ ਕਾਫ਼ੀ ਜ਼ਿਆਦਾ ਸੀ। ਲੋਕਾਂ ਦਾ ਸਵਾਲ ਹੈ ਕਿ ਤਿੰਨ ਨਾਬਾਲਗ ਬੱਚੇ ਬਿਨਾਂ ਕਿਸੇ ਰੋਕ ਟੋਕ ਦੇ ਸ਼ਹਿਰ ਦੀਆਂ ਮੁਖ ਸੜਕਾਂ ‘ਤੇ ਮੋਟਰਸਾਈਕਲ ਦੌੜਾਉਂਦੇ ਰਹੇ। ਪਰ ਕਿਸੇ ਵੀ ਪੁਲਿਸ ਨਾਕੇ ‘ਤੇ ਉਨ੍ਹਾਂ ਨੂੰ ਰੋਕਿਆ ਨਹੀਂ ਗਿਆ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਮੁਸਤੈਦ ਹੁੰਦੀ ਤੇ ਇਨ੍ਹਾਂ ਨਾਬਾਲਗਾਂ ਨੂੰ ਰੋਕ ਕੇ ਚੇਤਾਵਨੀ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਇਕ ਮਾਂ ਦੀ ਗੋਦ ਉਜੜਨੋਂ ਬਚ ਜਾਂਦੀ। ਇਹ ਹਾਦਸਾ ਸਮਾਜ ਤੇ ਖ਼ਾਸਕਰ ਮਾਪਿਆਂ ਲਈ ਵੀ ਇਕ ਵੱਡਾ ਸਬਕ ਹੈ। ਨਾਬਾਲਗ ਬੱਚਿਆਂ ਨੂੰ ਵਾਹਨ ਦੇਣਾ ਉਨ੍ਹਾਂ ਦੀ ਜਾਨ ਨੂੰ ਜ਼ੋਖ਼ਮ ’ਚ ਪਾਉਣ ਦੇ ਬਰਾਬਰ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 6 8
Users Today : 8
Users Yesterday : 26
Users Last 7 days : 233

ਰਾਸ਼ੀਫਲ