ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਕੀਤਾ ਗਿਆ ਪ੍ਰਦਰਸ਼ਨ
ਬਰਨਾਲਾ ਬਿਊਰੋ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੁਰਜ਼ੋਰ ਸਮਰਥਨ ਕਰਦਿਆਂ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨ ਘੰਟਿਆਂ ਲਈ ਮੱਲੀਆਂ ਟੋਲ ਪਲਾਜ਼ਾ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ।
ਇਸ ਸਮੇਂ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਕਾਨੂੰਨ ਆਮ ਲੋਕਾਂ ਨੂੰ ਭੇਂਗੀ ਅੱਖ ਨਾਲ ਵੇਖਦਾ ਲੋਕਾਂ ਦੀ ਆਪਣੇ ਖਿੱਤੇ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਕੈਦੀ, ਬੁੱਧੀਜੀਵੀ, ਪੱਤਰਕਾਰ ਪਿਛਲੇ ਕਈ ਸਾਲਾਂ ਤੋਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲੀ ਡੱਕੇ ਹੋਏ ਹਨ। ਉਨ੍ਹਾਂ ਨੂੰ ਨਾ ਹੀ ਪੈਰੋਲ ’ਤੇ ਬਾਹਰ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਅਪਰਾਧੀ ਰਾਜਨੀਤਿਕ ਲੋਕ, ਘਪਲੇਬਾਜ਼ ਕਾਰਪੋਰੇਟ ਘਰਾਣੇ, ਬਲਾਤਕਾਰੀ ਲੋਕ ਸਰਕਾਰੀ ਸ਼ਹਿ ਤੇ ਖੁੱਲ੍ਹੇਘੁੰਮ ਰਹੇ ਹਨ। ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ। ਇਸ ਤਰ੍ਹਾਂ ਦੇ ਦੂਹਰੇ ਮਾਪਦੰਡ ਬਗਾਵਤ ਨੂੰ ਸੱਦਾ ਦਿੰਦੇ ਹਨ। ਪੰਜਾਬ ਤੋਂ ਭਾਰਤ ਦੇ ਸੰਵਿਧਾਨ ਅਨੁਸਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੂੰ ਡਿੱਬਰੂਗੜ ਜੇਲ ’ਚ ਡੱਕੀ ਬੈਠੀ ਹੈ ਤੇ ਨਾ ਹੀ ਉਸਨੂੰ ਪੈਰੋਲ ’ਤੇ ਭੇਜਿਆ ਜਾ ਰਿਹਾ। ਭਾਰਤ ਸਰਕਾਰ ਧਾਰਮਿਕ ਘੱਟ ਗਿਣਤੀਆਂ ਨਾਲ ਵਿਤਕਰੇਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੀ ਜਿਸਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਖ਼ਤ ਵਿਰੋਧ ਕਰਦੀ ਹੈ।
ਆਗੂਆਂ ਅੱਗੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕੌਮੀ ਇਨਸਾਫ਼ ਮੋਰਚੇ ਦੀ ਹਰ ਕਾਲ ਤਕ ਫੁੱਲ ਚੜਾਏਗੀ। ਜਦ ਬੰਦੀ ਸਿੰਘ ਦੀ ਰਿਹਾਈ ਨਹੀਂ ਹੋ ਜਾਂਦੀ। ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ, ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ, ਜ਼ਿਲਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਹਰਬੰਸ ਸਿੰਘ ਚੀਮਾ, ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ, ਬਲਾਕ ਸਕੱਤਰ ਲਛਮਣ ਸਿੰਘ ਉੱਗੋਕੇ, ਬਲਾਕ ਮੀਤ ਪ੍ਰਧਾਨ ਗੁਰਨਾਮ ਸਿੰਘ ਸੁਖਪੁਰਾ, ਬੰਤ ਸਿੰਘ ਗਰੇਵਾਲ, ਬੱਬੂ ਪੰਧੇਰ, ਲਖਵੀਰ ਸਿੰਘ ਦੁਲਮਸਰ, ਉਂਕਾਰ ਸਿੰਘ ਬਰਾੜ ਆਦਿ ਆਗੂ ਹਾਜਰ ਸਨ।









Users Today : 25
Users Yesterday : 13
Users Last 7 days : 148