ਬਰਨਾਲਾ ਬਿਊਰੋ।
ਮਗਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਜ਼ਿਲ੍ਹਾ ਪ੍ਰਧਾਨ ਕਾ. ਜੀਤ ਸਿੰਘ ਪੱਖੋਕਲਾਂ, ਮੀਤ ਪ੍ਰਧਾਨ ਹਰਬੰਸ ਸਿੰਘ ਕੱਟੂ ਤੇ ਸਕੱਤਰ ਸੁਦਾਗਰ ਸਿੰਘ ਉੱਪਲੀ ਦੀ ਅਗਵਾਈ ਵਿੱਚ ਜੌਬ ਕਾਰਡ ਹੋਲਡਰ ਮਜ਼ਦੂਰਾਂ ਵੱਲੋਂ ਕਚਹਿਰੀ ਚੌਂਕ ਬਰਨਾਲਾ ਵਿਖੇ ਰੋਸ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ। ਉਪਰੰਤ ਆਗੂਆਂ ਨੇ ਡੀਸੀ ਟੀ ਬੈਨਿਥ ਨੂੰ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਦੇ ਨਾਂਅ ਮੰਗ ਪੱਤਰ ਸੌਂਪੇ।

ਇਸ ਮੌਕੇ ਸੀਟੂ ਦੇ ਸੂਬਾਈ ਪ੍ਰਧਾਨ ਕਾ. ਸ਼ੇਰ ਸਿੰਘ ਫ਼ਰਵਾਹੀ ਅਤੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝਲੂਰ ਅਤੇ ਸੂਬਾ ਸਕੱਤਰ ਸ਼ੀਲਾ ਫਰਵਾਹੀ, ਆਂਗਣਵਾੜੀ ਵਰਕਰ ਯੂਨੀਅਨ ਦੇ ਹਰਪਾਲ ਕੌਰ ਬਰਨਾਲਾ, ਜ਼ਿਲ੍ਹਾ ਆਗੂ ਮੱਘਰ ਸਿੰਘ ਉਪਲੀ ਨੇ ਪੁਰਾਣੇ ਮਗਨਰੇਗਾ ਕਾਨੂੰਨ ਨੂੰ ਹੂ- ਬ- ਹੂ ਬਹਾਲ ਕਰਦਿਆਂ ਪੇਂਡੂ ਰੁਜ਼ਗਾਰ ਗਰੰਟੀ ਤਹਿਤ ਕੰਮ ਦੇ ਦਿਨ ਸੌ ਤੋਂ ਵਧਾ ਕੇ 200 ਸਲਾਨਾ ਅਤੇ ਦਿਹਾੜੀ ਵਧਾ ਕੇ 700 ਪ੍ਰਤੀ ਕੀਤੀ ਜਾਵੇ। ਕੀਤੇ ਕੰਮਾਂ ਦੀ ਪੇਮੈਂਟ ਜ਼ਲਦੀ ਕੀਤੀ ਜਾਵੇ, ਬੰਦ ਕੰਮ ਚਾਲੂ ਕੀਤੇ ਜਾਣ, ਮਗਨਰੇਗਾ ਦੇ ਕੰਮਾਂ ’ਚ ਠੇਕੇਦਾਰੀ ਅਤੇ ਮਸ਼ੀਨਰੀ ਦੀ ਵਰਤੋਂ ਸਖ਼ਤੀ ਨਾਲ ਬੰਦ ਕੀਤਾ ਜਾਵੇ, ਕੰਮ ਦੌਰਾਨ ਵਰਕਰ ਦੀ ਕਿਸੇ ਵੀ ਤਰੀਕੇ ਮੌਤ ਹੋ ਜਾਣ ’ਤੇ 10 ਲੱਖ ਐਕਸ ਗਰੇਸ਼ੀਆ ਵਾਰਸਾਂ ਨੂੰ ਦਿੱਤੇ ਜਾਣ, ਕੇਰਲਾ ਦੀ ਤਰਜ਼ ’ਤੇ ਸ਼ਹਿਰੀ ਬੇਰੁਜ਼ਗਾਰ ਮਜ਼ਦੂਰਾਂ ਨੂੰ ਵੀ ਕੰਮ ਦੀ ਗਰੰਟੀ ਆਦਿ ਮੰਗ ਕੀਤੀ।
ਮਾਨ ਸਿੰਘ ਗੁਰਮ ਅਤੇ ਕਾ.ਪ੍ਰੀਤਮ ਸਿੰਘ ਸਹਿਜੜਾ ਨੇ ਸੀਟੂ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਡੀਸੀ ਟੀ. ਬੈਨਿਥ ਨੇ ਮੰਗ ਪੱਤਰ ਹਾਸਲ ਕਰਕੇ ਤੁਰੰਤ ਕੇਂਦਰ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।
ਬੁਲਾਰਿਆਂ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਜ਼ਿਲ੍ਹਾ ਪੱਧਰੀ ਧਰਨਿਆਂ ’ਚ ਵੀ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ।









Users Today : 25
Users Yesterday : 13
Users Last 7 days : 148