ਬਰਨਾਲਾ ਬਿਊਰੋ 27 ਫਰਵਰੀ
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਬੱਚਿਆਂ ਦੇ ਸਰਵਪੱਖੀ ਵਿਕਾਸ ਤੇ ਮਾਵਾਂ ਨੂੰ ਸਿੱਖਿਆ ਪ੍ਰਣਾਲੀ ਨਾਲ ਜੋੜਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਮਦਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਮੁੱਖ ਅਧਿਆਪਕ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ’ਚ ਵੱਡੀ ਗਿਣਤੀ ’ਚ ਬੱਚਿਆਂ ਦੀਆਂ ਮਾਵਾਂ ਨੇ ਸ਼ਿਰਕਤ ਕੀਤੀ ਤੇ ਬੱਚਿਆਂ ਦੇ ਮਨੋਵਿਗਿਆਨ ਬਾਰੇ ਅਹਿਮ ਨੁਕਤੇ ਸਿੱਖੇ। ਵਰਕਸ਼ਾਪ ਦੌਰਾਨ ਮਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਅਧਿਆਪਕ ਨਰਿੰਦਰ ਕੁਮਾਰ ਨੇ ਬਾਲ ਮਨੋਵਿਗਿਆਨ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਬੱਚੇ ਦੇ ਦਿਮਾਗ ਦਾ ਵਿਕਾਸ ਗਰਭ ਅਵਸਥਾ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜਨਮ ਸਮੇਂ ਬੱਚੇ ਦੇ ਦਿਮਾਗ ’ਚ ਕਰੋੜਾਂ ਨਿਊਰੋਨ ਹੁੰਦੇ ਹਨ। ਜੋ ਸਮੇਂ ਦੇ ਨਾਲ ਆਪਸੀ ਕਨੈਕਸ਼ਨ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ 6 ਸਾਲ ਦੀ ਉਮਰ ਤੱਕ ਬੱਚੇ ਦਾ ਦਿਮਾਗ ਬਹੁਤ ਤੇਜ਼ੀ ਨਾਲ ਸਿੱਖਦਾ ਹੈ। ਇਸ ਲਈ ਮਾਵਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਹੁਕਮ ਦੇਣ ਦੀ ਬਜਾਏ ਉਨ੍ਹਾਂ ਨਾਲ ਪਿਆਰ ਤੇ ਹਮਦਰਦੀ ਵਾਲਾ ਵਤੀਰਾ ਅਪਣਾਉਣ ਤਾਂ ਜੋ ਉਨ੍ਹਾਂ ਦਾ ਮਾਨਸਿਕ ਵਿਕਾਸ ਸਹੀ ਦਿਸ਼ਾ ’ਚ ਹੋ ਸਕੇ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ https://www.google.com/search?sca_esv=5624d16f735f65e3&rlz=1C1CHBD_enIN1190IN1190&q=Gurmukhi+Gurbani&sa=X&ved=2ahUKEwjr5LLDsPmSAxWda2wGHbpdNl4Q1QJ6BAgzEAE&biw=1366&bih=600&dpr=1#fpstate=ive&vld=cid:9cde5433,vid:SC1gipmk214,st:0
ਵਰਕਸ਼ਾਪ ਨੂੰ ਦਿਲਚਸਪ ਬਣਾਉਣ ਲਈ ਮਾਵਾਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। `ਸਰਕਲ ’ਚੋਂ ਖਾਲੀ ਬੋਤਲਾਂ ਚੁੱਕਣ ਦੇ ਮੁਕਾਬਲੇ ’ਚ ਗਗਨਦੀਪ ਕੌਰ ਨੇ ਪਹਿਲਾ, ਕਰਮਜੀਤ ਕੌਰ ਨੇ ਦੂਜਾ ਤੇ ਨਿਰਮਲ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੱਥੀਂ ਬਣਾਈਆਂ ਵਸਤਾਂ ਦੇ ਮੁਕਾਬਲੇ ’ਚ ਅਮਨਦੀਪ ਕੌਰ ਪਹਿਲੇ, ਮਨਪ੍ਰੀਤ ਕੌਰ ਦੂਜੇ ਤੇ ਰਛਪਾਲ ਕੌਰ ਤੀਜੇ ਸਥਾਨ ਤੇ ਰਹੀ। `ਅੱਖਾਂ `ਤੇ ਪੱਟੀ ਬੰਨ੍ਹ ਕੇ ਚੀਜ਼ਾਂ ਨੂੰ ਛੂਹ ਕੇ ਪਛਾਣਨ ਦੇ ਮੁਕਾਬਲੇ ’ਚ ਮਨਪ੍ਰੀਤ ਕੌਰ ਨੇ ਬਾਜ਼ੀ ਮਾਰੀ। ਜਦਕਿ ਲਵਪ੍ਰੀਤ ਕੌਰ ਤੇ ਸੰਦੀਪ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅਖੀਰ ’ਚ ਜੇਤੂ ਰਹੀਆਂ ਮਾਵਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ। ਇਹ ਰਸਮ ਮੁੱਖ ਅਧਿਆਪਕ ਨਰਿੰਦਰ ਕੁਮਾਰ, ਗਗਨਦੀਪ ਸਿੰਘ, ਪ੍ਰਿਆ ਰਾਣੀ, ਲਖਵਿੰਦਰ ਕੌਰ ਤੇ ਐੱਸਐੱਮਸੀ ਮੈਂਬਰ ਕੁਲਦੀਪ ਕੌਰ ਵੱਲੋਂ ਸਾਂਝੇ ਤੌਰ `ਤੇ ਨਿਭਾਈ ਗਈ। ਇਸ ਮੌਕੇ ਨਵਜੋਤ ਕੌਰ, ਨੀਲਮ ਯਾਦਵ ਤੇ ਸੁਖਜੀਤ ਕੌਰ ਨੇ ਵੀ ਵਰਕਸ਼ਾਪ ਨੂੰ ਸਫ਼ਲ ਬਣਾਉਣ ’ਚ ਅਹਿਮ ਯੋਗਦਾਨ ਪਾਇਆ। ਸਕੂਲ ਸਟਾਫ ਨੇ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਸਕੂਲ ਦੀਆਂ ਗਤੀਵਿਧੀਆਂ ’ਚ ਇਸੇ ਤਰ੍ਹਾਂ ਵਧ-ਚੜ੍ਹ ਕੇ ਹਿੱਸਾ ਲੈਂਦੀਆਂ ਰਹਿਣ ਤਾਂ ਜੋ ਘਰ ਅਤੇ ਸਕੂਲ ਦੇ ਤਾਲਮੇਲ ਨਾਲ ਬੱਚਿਆਂ ਦਾ ਭਵਿੱਖ ਉੱਜਵਲ ਬਣਾਇਆ ਜਾ ਸਕੇ।
ਹੋਰ ਖਬਰਾਂ ਪੜ੍ਹੋ ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 5
Users Yesterday : 3
Users Last 7 days : 43