Home » ਪ੍ਰਮੁੱਖ ਖ਼ਬਰਾਂ » ਔਰਤਾਂ ਨੂੰ ਹਿੰਮਤ ਤੇ ਅੱਗੇ ਵਧਣ ਲਈ ਉਕਸਾ ਗਿਆ ਸਿਹਤ ਤੇ ਰੁਜ਼ਗਾਰ ਕੈਂਪ

ਔਰਤਾਂ ਨੂੰ ਹਿੰਮਤ ਤੇ ਅੱਗੇ ਵਧਣ ਲਈ ਉਕਸਾ ਗਿਆ ਸਿਹਤ ਤੇ ਰੁਜ਼ਗਾਰ ਕੈਂਪ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਮਹਿਲਾਵਾਂ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਸਿਹਤ ਤੇ ਰੁਜ਼ਗਾਰ ਕੈਂਪ ਲਗਾਇਆ ਗਿਆ। ਜਿਸ ਵਿੱਚ ਸਮਾਜ ’ਚ ਕੁੱਝ ਵੱਖਰਾ ਕਰਨ ਵਾਲੀਆਂ ਮਹਿਲਾਵਾਂ ਨੇ ਟਾਕ-ਸ਼ੋਅ ਦੌਰਾਨ ਆਪਣੇ ਤਜ਼ਰਬਿਆਂ ਨਾਲ ਹੋਰਨਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ’ਚ ਐਸਡੀਐਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ, ਸੰਸਦ ਮੈਂਬਰ ਮੀਤ ਹੇਅਰ ਦੇ ਮਾਤਾ ਸਰਬਜੀਤ ਕੌਰ ਤੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਵੀ ਸ਼ਿਕਰਤ ਕੀਤੀ।
ਔਰਤਾਂ ਨੂੰ ਹਿੰਮਤ ਤੇ ਅੱਗੇ ਵਧਣ ਲਈ ਉਕਸਾ ਗਿਆ ਸਿਹਤ ਤੇ ਰੁਜ਼ਗਾਰ ਕੈਂਪ
[responsivevoice_button voice="Hindi Male"]

ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਲਗਵਾਇਆ ਗਿਆ ਵਿਸ਼ੇਸ਼ ਕੈਂਪ

ਬਰਨਾਲਾ ਬਿਊਰੋ 6 ਮਾਰਚ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਮਹਿਲਾਵਾਂ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਸਿਹਤ ਤੇ ਰੁਜ਼ਗਾਰ ਕੈਂਪ ਲਗਾਇਆ ਗਿਆ। ਜਿਸ ਵਿੱਚ ਸਮਾਜ ’ਚ ਕੁੱਝ ਵੱਖਰਾ ਕਰਨ ਵਾਲੀਆਂ ਮਹਿਲਾਵਾਂ ਨੇ ਟਾਕ-ਸ਼ੋਅ ਦੌਰਾਨ ਆਪਣੇ ਤਜ਼ਰਬਿਆਂ ਨਾਲ ਹੋਰਨਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ’ਚ ਐਸਡੀਐਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ, ਸੰਸਦ ਮੈਂਬਰ ਮੀਤ ਹੇਅਰ ਦੇ ਮਾਤਾ ਸਰਬਜੀਤ ਕੌਰ ਤੇ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਵੀ ਸ਼ਿਕਰਤ ਕੀਤੀ।

ਸਮਾਗਮ ਦੌਰਾਨ ਸ੍ਰੀਮਤੀ ਕ੍ਰਿਤਿਕਾ ਗੋਇਲ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਔਰਤਾਂ ਦੀ ਸਿਹਤ ਦੇ ਨਾਲ ਨਾਲ ਉਹਨਾਂ ਨੂੰ ਰੁਜ਼ਗਾਰ ਦੇ ਮੱਦੇਨਜ਼ਰ ਰੱਖਿਆ ਗਿਆ ਹੈ। ਜੇਕਰ ਘਰ ਦੀ ਔਰਤ ਤੰਦਰੁਸਤ ਹੈ ਤਾਂ ਸਾਰਾ ਪਰਿਵਾਰ ਹੀ ਸਿਹਤਮੰਦ ਹੋਵੇਗਾ। ਇਸ ਲਈ ਹਰੇਕ ਔਰਤ ਨੂੰ ਸਿਹਤਮੰਦ ਤੇ ਆਰਥਿਕ ਪੱਖ ਤੋਂ ਆਜ਼ਾਦ ਹੋਣਾ ਵੀ ਬਹੁਤ ਜ਼ਰੂਰੀ ਹੈ। ਟਾਕ- ਸ਼ੋਅ ਦੌਰਾਨ ਕੈਂਸਰ ਨੂੰ ਹਰਾਉਣ ਵਾਲੀ ਅੰਸ਼ੂ ਮਿੱਲਤ, ਆਪਣੇ ਹੱਥੀ ਖੇਤੀਬਾੜੀ ਕਰਨ ਵਾਲੀ ਕਮਲਜੀਤ ਕੌਰ ਭੋਤਨਾ, ਸੈਲਫ਼ ਹੈਲਪ ਗਰੁੱਪ ਦੇ ਤਹਿਤ ਨਾਮਣਾ ਖੱਟਣ ਵਾਲੀ ਮਨਜੀਤ ਕੌਰ ਪੰਧੇਰ, ਸਲੱਮ ਬਸਤੀ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਰੀਤਾ ਕੁਮਾਰ ਤੇ ਮਾਪਿਆਂ ਵਿਹੂਣੀ ਆਰਤੀ ਨੇ ਆਪੋ- ਆਪਣੇ ਤਜ਼ਰਬੇ ਹਾਜ਼ਰੀਨ ਨਾਲ ਸਾਂਝੇ ਕਰਦਿਆਂ ਕਿਹਾ ਕਿ ਔਰਤਾਂ ਖੁਦ ਹੀ ਅੱਗੇ ਵਧਣ ਜਾਂ ਘਰੋਂ ਬਾਹਰ ਨਿੱਕਲਣ ਤੋਂ ਹਿਚਕਚਾਉਂਦੀਆਂ ਹਨ। ਜਦੋਂ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅੱਗੇ ਵਧਣ ਤੇ ਸੈਲਫ਼ ਡਿਪੈਂਡ ਹੋਣ ਦੇ ਅਨੇਕਾਂ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ’ਚ ਹਰੇਕ ਔਰਤ ਨੂੰ ਸ਼ਿਰਕਤ ਕਰਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਹੌਂਸਲੇ ਨਾਲ ਅੱਗੇ ਵਧਣਾ ਚਾਹੀਦਾ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ http://ਸੀ ਮਾਰਕੰਡਾ ਦੀ ਧਰਮ ਪਤਨੀ ਲੀਲਾ ਵਤੀ ਦਾ ਸ਼ਰਧਾਂਜਲੀ ਸਮਾਗਮ ਅੱਜ

ਇਸ ਪਿੱਛੋਂ ਮੁੱਖ ਮਹਿਮਾਨਾ ਸਣੇ, ਸਿੱਖਿਆ ਖੇਤਰ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਸਕੂਲੀ ਵਿਦਿਆਰਥਣਾਂ ਤੇ ਰੰਗੋਲੀ ਮੁਕਾਬਲੇ ਦੀਆਂ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਸਫਾਈ ਪ੍ਰਤੀ ਸੁਚੇਤ ਕਰਨਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਵੱਖ- ਵੱਖ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਕੈਂਪ ਦੌਰਾਨ ਮਾਹਿਰਾਂ ਵੱਲੋਂ ਔਰਤਾਂ ਦੀ ਪੋਸ਼ਣ, ਸਫ਼ਾਈ, ਮਾਂਹਵਾਰੀ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਅਤੇ ਸਮੇਂ- ਸਮੇਂ ਦੀ ਸਰੀਰਕ ਜਾਂਚ ਦੀ ਮਹੱਤਤਾ ਬਾਰੇ ਵੀ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਰੰਗੋਲੀ ਮੁਕਾਬਲੇ ’ਚ ਔਰਾ ਆਫ ਆਰਟਸ ਨੇ ਪਹਿਲਾ, ਉਡਾਣ ਨੇ ਦੂਜਾ ਤੇ ਫਿਊਚਰ ਆਫ ਕੁਈਨ ਨੇ ਤੀਜਾ ਸਥਾਨ ਜਿੱਤਿਆ। ਇਸ ਮੌਕੇ ਐਸਡੀ ਕਾਲਜ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਕਮਲਪ੍ਰੀਤ ਕੌਰ, ਨਿਸ਼ਾ ਰਾਣੀ, ਦਿਲਪ੍ਰੀਤ ਸਿੰਘ ਬਰਨਾਲਾ ਤੇ ਜ਼ਿਲ੍ਹਾ ਪ੍ਰੋਗਰਾਮ ਦਫਤਰ ਵੱਲੋਂ ਸੀ.ਡੀ.ਪੀ.ਓ. ਅਰਵਿੰਦਰ ਸਿੰਘ ਭੱਟੀ, ਹਰਮੀਤ ਕੌਰ, ਹਰਬੰਸ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।

ਕੈਪਸ਼ਨ – ਬਰਨਾਲਾ ਵਿਖੇ ਸਮਾਗਮ ਦੌਰਾਨ ਇੱਕ ਬੱਚੀ ਨੂੰ ਸਨਮਾਨਿਤ ਕੀਤੇ ਜਾਣ ਸਮੇਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਤੇ ਮੁੱਖ ਮਹਿਮਾਨ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂhttps://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 8 7 5
Users Today : 6
Users Yesterday : 9
Users Last 7 days : 216

ਰਾਸ਼ੀਫਲ