Home » ਪ੍ਰਮੁੱਖ ਖ਼ਬਰਾਂ » ਵਾਅਦੇ ਤੋਂ ਮੁੱਕਰੀ ਸਰਕਾਰ ਸੰਗਰੂਰ ਅਤੇ ਪਟਿਆਲੇ ਦੇ ਪੀਆਰਟੀਸੀ ਵਰਕਰ ਨਹੀਂ ਕੀਤੇ ਰਿਹਾਅ : ਗੁਰਪ੍ਰੀਤ ਸਿੰਘ ਪੰਨੂ

ਵਾਅਦੇ ਤੋਂ ਮੁੱਕਰੀ ਸਰਕਾਰ ਸੰਗਰੂਰ ਅਤੇ ਪਟਿਆਲੇ ਦੇ ਪੀਆਰਟੀਸੀ ਵਰਕਰ ਨਹੀਂ ਕੀਤੇ ਰਿਹਾਅ : ਗੁਰਪ੍ਰੀਤ ਸਿੰਘ ਪੰਨੂ

[responsivevoice_button voice="Hindi Male"]

ਗ੍ਰਿਫਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਸੰਗਰੂਰ ਅਤੇ ਪਟਿਆਲੇ ਦਿੱਤੇ ਜਾਣਗੇ ਮੰਗ ਪੱਤਰ

ਪੀਆਰਟੀਸੀ ਵਰਕਰ 10 ਦਸੰਬਰ ਤੋਂ ਸਰਕਾਰ ਖਿਲਾਫ ਬੱਸਾਂ ਵਿੱਚ ਪ੍ਰਚਾਰ, ਸੰਗਰੂਰ ਅਤੇ ਪਟਿਆਲੇ ਧਰਨਾ ਦੇਣ ਲਈ ਮਜ਼ਬੂਰ ਹੋਵੇਗੀ ਯੂਨੀਅਨ -ਗੁਰਪ੍ਰੀਤ ਸਿੰਘ ਪੰਨੂ ।

ਅੱਜ ਮਿਤੀ 04/12/2025 ਨੂੰ ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵੱਲੋ ਈਸੜੂ ਭਵਨ ਵਿਖੇ ਸਰਪ੍ਰਸਤ ਕਮਲ ਕੁਮਾਰ,ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਸੂਬਾ ਪ੍ਰਧਾਨ ਨੇ ਦੱਸਿਆ ਕਿ 28/11/2025 ਨੂੰ ਯੂਨੀਅਨ ਵੱਲੋਂ ਕੇਵਲ ਗੇਟ ਰੈਲੀਆਂ ਕਰਨ ਦਾ ਪ੍ਰੋਗਰਾਮ ਰੱਖਿਆ ਸੀ ਪ੍ਰੰਤੂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਦੀ ਅਵਾਜ਼ ਨੂੰ ਦਬਾਉਣ ਦੇ ਲਈ ਯੂਨੀਅਨ ਆਗੂਆਂ ਨੂੰ 27-11-2025 ਤੋਂ ਹੀ ਘਰਾਂ ਤੋਂ ਚੁੱਕ ਕੇ ਡਟੇਨ ਕੀਤਾ ਗਿਆ ਅਤੇ ਲੋਕਤੰਤਰ ਦਾ ਘਾਣ ਕੀਤਾ ਗਿਆ ਜਿਸ ਦੇ ਰੋਸ ਵਜੋਂ ਯੂਨੀਅਨ ਦੇ ਆਗੂ ਅਤੇ ਵਰਕਰਾਂ ਵੱਲੋਂ ਡਿੱਪੂਆਂ ਤੇ ਬੱਸ ਸਟੈਡਾਂ ਦੇ ਗੇਟ ਤੇ ਪ੍ਰਦਸ਼ਨ ਕੀਤੇ ਗਏ ਵਰਕਰ ਹੜਤਾਲ ਤੇ ਚਲੇ ਗਏ ਨਿੱਜੀਕਰਨ ਦੇ ਖਿਲਾਫ ਲੜਦੇ ਮੁਲਾਜ਼ਮਾਂ ਦੇ ਫਾਰਗੀ ਆਡਰ ਕਰਕੇ ਜੇਲਾਂ ਦੇ ਵਿੱਚ ਡੱਕ ਕੇ ਨਿੱਜੀਕਰਨ ਦਾ ਕੁਹਾੜਾ ਚਲਾਇਆ ਗਿਆ ਮੁਲਾਜ਼ਮਾਂ ਉਪਰ ਲਾਠੀਚਾਰਜ ਕੀਤਾ ਗਿਆ, ਪੱਗਾਂ ਉਤਾਰੀਆਂ ਗਈਆਂ ਤਸ਼ੱਦਦ ਕੀਤਾ ਗਿਆ ਜੱਥੇਬੰਦੀ ਦੇ ਵਿਰੋਧ ਕਾਰਨ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਪੱਟੀ ਵਿਖੇ ਹੋਈ ਟਰਾਂਸਪੋਰਟ ਮੰਤਰੀ ਪੰਜਾਬ, ਇੰਟੈਲੀਜੈਂਸੀ ਅਤੇ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਸਹਿਮਤੀ ਬਣੀ ਸੀ ਕਿ ਸਰਕਾਰ ਆਪਣੀਆਂ 900 ਸਾਧਾਰਨ ਅਤੇ 100 ਮਿੰਨੀ ਸਰਕਾਰੀ ਬੱਸਾਂ ਪਾਏਗੀ ਕੱਚੇ  ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਾਲਸੀ ਤਿਆਰ ਕਰਨ, ਬਾਕੀ ਮੰਗਾਂ ਸਬੰਧੀ ਅਗਲੀ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਵੇਗੀ ਇਸ ਲਈ ਹੜਤਾਲ ਖੋਲਣ ਲਈ ਪਹਿਲਾ ਮੁਲਾਜ਼ਮਾਂ ਨੂੰ ਜੇਲਾਂ ਵਿੱਚੋਂ ਛੱਡਿਆ ਜਾਵੇਗਾ ਅਤੇ ਸਾਰੇ ਮੁਲਾਜ਼ਮਾਂ ਨੂੰ ਡਿਊਟੀ ਤੇ ਬਹਾਲ ਕੀਤਾ ਜਾਵੇਗਾ

ਪ੍ਰੰਤੂ ਸਰਕਾਰ ਅਤੇ ਪੁਲਿਸ ਪ੍ਰਸਾਸਨ ਵੱਲੋਂ ਸੰਗਰੂਰ ਅਤੇ ਪਟਿਆਲੇ ਦੇ ਮੁਲਾਜ਼ਮਾਂ ਨੂੰ ਨਹੀਂ ਛੱਡਿਆ ਗਿਆ ਅਤੇ ਪਰਚੇ ਰੱਦ ਨਹੀਂ ਕੀਤੇ ਗਏ ਜਿਸ ਦਾ ਜੱਥੇਬੰਦੀ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਇਸ ਲਈ ਪੰਜ ਮੈਂਬਰੀ ਕਮੇਟੀ ਸਵੇਰੇ ਸੰਗਰੂਰ ਅਤੇ ਪਟਿਆਲੇ ਐਸ ਐਸ ਪੀ ਸਾਹਿਬ ਨੂੰ ਮਿਲੇਗੀ ਨਾਲ ਹੀ ਪੂਰੇ ਪੰਜਾਬ ਵਿੱਚ ਸਮੂਹ ਐਸ ਐਸ ਪੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਜੇਕਰ ਪਰਚੇ ਰੱਦ ਕਰਕੇ ਮੁਲਾਜ਼ਮਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਮਿਤੀ 10-12-2025 ਨੂੰ ਐਸ ਐਸ ਪੀ ਦਫ਼ਤਰਾਂ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ

ਬੱਸਾਂ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਜਿਸ ਦੀ ਜੁੰਮੇਵਾਰੀ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੀਟਿੰਗ ਵਿੱਚ ਜੁਆਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੋਰ ਸਿੰਘ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਲਿਬੜਾ,ਉਡੀਕ ਚੰਦ, ਜਤਿੰਦਰ ਸਿੰਘ, ਹਰਜਿੰਦਰ ਸਿੰਘ,ਭਗਤ ਸਿੰਘ, ਅਮਰਜੀਤ ਸਿੰਘ,ਬਲਜੀਤ ਸਿੰਘ ਗਿੱਲ, ਕੈਸ਼ੀਅਰ ਬਲਜੀਤ ਸਿੰਘ ਹਾਜ਼ਰ ਸਨ ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 3
Users Today : 2
Users Yesterday : 6
Users Last 7 days : 40

ਰਾਸ਼ੀਫਲ