ਹਜ਼ਾਰਾਂ ਸੇਜ਼ਲ ਅੱਖਾਂ ਨੇ ਦਿੱਤੀ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੂੰ ਅੰਤਿਮ ਵਿਦਾਈ
ਐਸ. ਡੀ. ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦਾ ਦੇਹਾਂਤ
ਨੈਸ਼ਨਲ ਬਿਊਰੋ।
ਵਕਾਲਤ ਅਤੇ ਵਿੱਦਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ (87) ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ। ਸ਼ਰਮਾ ਐਸ.ਡੀ. ਸਭਾ ਦੇ ਚੇਅਰਮੈਨ ਅਤੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸਨ। ਉਹਨਾਂ ਦਾ ਸ਼ਨੀਵਾਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਜਿੰਨਾ ਦੀ ਮ੍ਰਿਤਕ ਦੇਹ ਨੂੰ ਰਾਮਬਾਗ ਬਰਨਾਲਾ ਵਿਖੇ ਉਨ੍ਹਾਂ ਦੇ ਪੁੱਤਰਾਂ ਮੈਕਸ ਹਸਪਤਾਲ ਮੁਹਾਲੀ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਡਾ. ਪਿਨਾਂਕ ਮੌਦਗਿੱਲ, ਡਾ. ਹਿਮਾਸੂੰ ਮੌਦਗਿੱਲ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਦਿੱਤੀ।

ਐਡਵੋਕੇਟ ਸ਼ਰਮਾ ਨਮਿੱਤ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋ ਕੇ ਮੰਦਰ ਗੀਟੀ ਵਾਲਾ ਤੋਂ ਹੁੰਦੇ ਹੋਏ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਤੋਂ ਬਾਅਦ ਰਾਮ ਬਾਗ ਪਹੁੰਚੀ। ਰਸਤੇ ਵਿੱਚ ਖੜ੍ਹੇ ਸੈਕੜਿਆਂ ਦੀ ਗਿਣਤੀ ਵਿੱਚ ਮਰਦ ਤੇ ਔਰਤਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਬਰਖਾ ਕੀਤੀ।
“ਹਜ਼ਾਰਾਂ ਲੋਕਾਂ ਲਈ ਪ੍ਰੇਰਨਾ ਸਰੋਤ ਸਨ ਸ਼ਰਮਾ ਜੀ”
ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮੌਕੇ ਕਿਹਾ ਕਿ ਐਡਵੋਕੇਟ ਸ਼ਰਮਾ ਹਜ਼ਾਰਾਂ ਲੋਕਾਂ ਲਈ ਪ੍ਰੇਰਨਾ ਸਰੋਤ ਸਨ। ਜਿੰਨ੍ਹਾਂ ਨੇ ਸਿਰਫ਼ ਵਕਾਲਤ ਦੇ ਖੇਤਰ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿੱਚ ਅਨੇਕਾਂ ਵਿਅਕਤੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ। ਐਡਵੋਕੇਟ ਸ਼ਰਮਾ ਨੇ ਬਰਨਾਲਾ ਇਲਾਕੇ ਵਿੱਚ ਵੱਖ- ਵੱਖ ਵਿੱਦਿਅਕ ਸੰਸਥਾਵਾਂ ਖੋਲ੍ਹ ਕੇ ਵਿੱਦਿਆ ਦਾ ਪਸਾਰ ਕਰਨ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ।

“ਮਹਾਨ ਸ਼ਖਸੀਅਤ ਸਨ ਸ਼ਰਮਾ ਜੀ”
ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਐਡਵੋਕੇਟ ਸ਼ਰਮਾ ਨੇ ਆਪਣੇ ਜੀਵਨ ਵਿੱਚ ਕਈ ਉਚਾਈਆਂ ਪ੍ਰਾਪਤ ਕੀਤੀਆਂ। ਜਿਸ ਦਾ ਪ੍ਰਮਾਣ ਅੱਜ ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਜੁੜੇ ਇਕੱਠ ਤੋਂ ਸਹਿਜੇ ਹੀ ਮਿਲਦਾ ਹੈ। ਇਸੇ ਤੋਂ ਉਹਨਾਂ ਦੀ ਮਹਾਨ ਸ਼ਖਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

“ਕਦੇ ਪੂਰਾ ਨਾ ਹੋਣ ਵਾਲਾ ਪਿਆ ਘਾਟਾ”
ਐਸ.ਡੀ. ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵ ਸਿੰਗਲਾ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਪ੍ਰੇਰਨਾ ਸਰੋਤ ਹਮੇਸ਼ਾ ਲਈ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਐਸ.ਡੀ. ਸਭਾ ਰਜ਼ਿ. ਬਰਨਾਲਾ ਦੇ ਥੰਮ ਸਨ। ਜਿੰਨ੍ਹਾਂ ਨੇ ਪੂਰੀ ਜ਼ਿੰਦਗੀ ਸਭਾ ਦੀਆਂ ਵੱਖ- ਵੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਤਨ, ਮਨ ਅਤੇ ਧਨ ਨਾਲ ਹਮੇਸ਼ਾ ਅੱਗੇ ਹੋ ਕੇ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਸ਼ਿਵਦਰਸ਼ਨ ਸ਼ਰਮਾ ਜੀ ਦੇ ਦੁਨੀਆਂ ਤੋਂ ਚਲੇ ਜਾਣ ਨਾਲ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਅਤੇ ਵਿੱਦਿਅਕ ਸੰਸਥਾਵਾਂ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਹਜ਼ਾਰਾਂ ਲੋਕਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈ ਅੱਜ ਜਿਸ ਵੀ ਮੁਕਾਮ ’ਤੇ ਪਹੁੰਚਿਆ ਹਾਂ ਅਤੇ ਐਸ.ਡੀ. ਸਭਾ ਦੀਆਂ ਵਿੱਦਿਅਕ ਸੰਸਥਾਵਾਂ ਜੋ ਬੁਲੰਦੀਆ ਛੋਹ ਰਹੀਆਂ ਹਨ, ਇਹ ਸਭ ਵੀ ਸ਼ਰਮਾ ਜੀ ਦੀ ਹੀ ਦੇਣ ਹਨ।

ਸੀਨੀਅਰ ਐਡਵਕੇਟ ਸ਼ਿਵਦਰਸ਼ਨ ਸ਼ਰਮਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਬਰਨਾਲਾ ਅਦਾਲਤ ਦੇ ਸਿਵਲ ਜੱਜ ਸੀਨੀਅਰ ਡਵੀਜਨ ਮਨੀਸ਼ ਗਰਗ, ਸਿਵਲ ਜੱਜ ਸੀਨੀਅਰ ਡਵੀਜਨ ਸੁਧੀਰ ਕੁਮਾਰ, ਸਿਵਲ ਜੱਜ ਜੂਨੀਅਰ ਡਵੀਜਨ ਅਭਿਸ਼ੇਕ ਪਾਠਕ, ਅਡੀਸਨ ਸੈਸ਼ਨ ਜੱਜ ਨਰੇਸ਼ ਗਰਗ, ਨਵ- ਨਿਯੁਕਤ ਜੁਡੀਸੀਅਲ ਅਧਿਕਾਰੀ ਹਾਰਦਿਕ ਕੌਸਲ, ਰਿਟਾਇਰਡ ਮੇਜ਼ਰ ਜਨਰਲ ਹਰਿੰਦਰ ਭਨੋਟ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ਼ ਬਾਂਸਲ, ਸਾਬਕਾ ਪ੍ਰਧਾਨ ਜਤਿੰਦਰ ਨਾਥ ਸ਼ਰਮਾ, ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਗੁਰਵਿੰਦਰ ਸਿੰਘ ਗਿੰਦੀ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ, ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਪ੍ਰੇਮ ਬਾਂਸਲ, ਐਡਵੋਕੇਟ ਪ੍ਰਮੋਦ ਕੁਮਾਰ ਪੱਬੀ, ਐਡਵੋਕੇਟ ਜਗਜੀਤ ਸਿੰਘ ਢਿੱਲੋਂ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਸਰਬਜੀਤ ਸਿੰਘ ਨੰਗਲ, ਐਡਵੋਕੇਟ ਅਰਸ਼ਦੀਪ ਅਰਸੀ, ਐਡਵੋਕੇਟ ਲੋਕੇਸਵਰ ਸੇਵਕ, ਐਡਵੋਕੇਟ ਪਰਮਜੀਤ ਸਿੰਘ ਮਸੌਣ, ਸਾਬਕਾ ਐਸਪੀ ਰੁਪਿੰਦਰ ਭਾਰਦਵਾਜ, ਸੀਨੀਅਰ ਐਡਵੋਕੇਟ ਰਵਿੰਦਰ ਭਾਰਦਵਾਜ ਸੁਨਾਮ, ਪ੍ਰਿੰ. ਰਾਕੇਸ਼ ਜਿੰਦਲ, ‘ਆਪ’ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ, ਚੇਅਰਮੈਨ ਰਾਮ ਤੀਰਥ ਮੰਨਾ, ਬੀਜੇਪੀ ਦੇ ਸੀਨੀਅਰ ਆਗੂ ਨਰਿੰਦਰ ਗਰਗ ਨੀਟਾ, ਸਾਬਕਾ ਪ੍ਰਧਾਨ ਨਗਰ ਕੌਂਸਲ ਮੱਖਣ ਸ਼ਰਮਾ, ਸਾਬਕਾ ਸਰਪੰਚ ਗੁਰਦਰਸ਼ਨ ਬਰਾੜ, ਜ਼ਿਲਾ ਪਰਿਸ਼ਦ ਮੈਂਬਰ ਪੁਨੀਤ ਮਾਨ ਗਹਿਲ, ਮਨੂ ਜਿੰਦਲ, ਮਹੇਸ਼ ਲੋਟਾ, ਵਿਜੇ ਭਦੌੜੀਆ, ਯਾਦਵਿੰਦਰ ਬਿੱਟੂ ਦੀਵਾਨਾ, ਲੱਕੀ ਪੱਖੋਂ, ਦਿਲਪ੍ਰੀਤ ਚੌਹਾਨ, ਅਮਿਤ ਮਿੱਤਰ, ਦਰਸ਼ਨ ਸਿੰਘ ਨੈਣੇਵਾਲ, ਹਰਦਿਆਲ ਅਤਰੀ, ਪ੍ਰੋਫੈਸਰ ਬਿੱਟੂ ਸ਼ਰਮਾ, ਹੇਮਰਾਜ ਗਰਗ ਆਦਿ ਵੀ ਵਿਸ਼ੇਸ ਤੌਰ ‘ਤੇ ਪਹੁੰਚੇ।









Users Today : 0
Users Yesterday : 27
Users Last 7 days : 145