ਬਰਨਾਲ਼ਾ ਬਿਊਰੋ
ਬਰਨਾਲਾ ਜਿਲੇ ਵਿੱਚ ਇੱਕ ਲੜਕੇ ਨੂੰ ਉਸਦੇ ਦੋਸਤ ਪਾਰਟੀ ਬਹਾਨੇ ਘਰੋਂ ਬੁਲਾ, ਅਤੇ ਕੁੱਟ ਕੁੱਟ ਕੇ ਵਹੀਕਲ ਨਾਲ ਕੁਚਲ ਕਿ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ
ਜਾਣਕਾਰੀ ਦਿੰਦਿਆਂ ਪੁਲਿਸ ਸਟੇਸ਼ਨ ਸਿਟੀ 2 ਦੇ ਐਸ ਐਚ ਓ ਚਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਮ੍ਰਿਤਕ ਦੀ ਭੈਣ ਅਰਸਦੀਪ ਕੌਰ ਨੇ ਬਿਆਨ ਲਿਖਾਏ ਹਨ ਕਿ ਉਸਦਾ ਭਾਈ ਜਸਪਾਲ ਸਿੰਘ ਉਰਫ ਅੰਕੁਸ ਉਮਰ 17 ਸਾਲ ਸ਼ਾਮ ਕਰੀਬ 6.30 ਵਜੇ ਘਰੇ ਬੈਠਾ ਸੀ ਅਤੇ ਇਸ ਦੌਰਾਨ ਦੋਸੀ ਲਵਪ੍ਰੀਤ ਸ਼ਰਮਾ ਨਿਵਾਸੀ ਚੀਮਾ, ਗੁਰਪ੍ਰੀਤ ਸਿੰਘ ਉਰਫ ਗੁਰੀ ਨਿਵਾਸੀ ਧੂਰੀ, ਹਰਪ੍ਰੀਤ ਸਿੰਘ ਫਤਿਹ ਨਿਵਾਸੀ ਬਰਨਾਲਾ, ਅਮਰੀਕ ਸਿੰਘ ਨਿਵਾਸੀ ਜਲੰਧਰ, ਗੌਰਵ ਕੁਮਾਰ ਨਿਵਾਸੀ ਪੱਤੀ ਰੋਡ ਬਰਨਾਲਾ ਅਤੇ ਬਰਿੰਦਰ ਸਿੰਘ ਨਿਵਾਸੀ ਸੋਹਲ ਪੱਤੀ ਬਰਨਾਲਾ ਉਸ ਦੇ ਘਰ ਆਏ ਅਤੇ ਜਸਪਾਲ ਨੂੰ ਪਾਰਟੀ ਤੇ ਜਾਨ ਬਹਾਨੇ ਘਰੋਂ ਨਾਲ ਲੈ ਗਏ ਅਤੇ ਕੁਝ ਸਮੇਂ ਬਾਅਦ ਜਸਪਾਲ ਨੇ ਆਪਣੀ ਭੈਣ ਨੂੰ ਫੋਨ ਕੀਤਾ ਕਿ ਬਰਨਾਲਾ ਦੇ ਬੀਅਰ ਟਾਊਨ ਵਿੱਚ ਕੁਝ ਨੌਜਵਾਨ ਉਸ ਨੂੰ ਕੁੱਟ ਰਹੇ ਹਨ ਜਦੋਂ ਅਰਸ਼ਦੀਪ ਕੌਰ ਬੀਅਰ ਟਾਊਨ ਵਿਖੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਕੁਝ ਵਿਅਕਤੀ ਉਸ ਦੇ ਭਰਾ ਨੂੰ ਕੁੱਟ ਰਹੇ ਸਨ ਜਸਪਾਲ ਉਹਨਾਂ ਤੋਂ ਬਚਦਾ ਹੋਇਆ ਆਈਟੀਆਈ ਚੌਂਕ ਵੱਲ ਨੂੰ ਭੱਜ ਲਿਆ ਪ੍ਰੰਤੂ ਸੜ ਕੇ ਕਿਨਾਰੇ ਫਿਰ ਕੁਝ ਵਿਅਕਤੀਆਂ ਨੇ ਉਸ ਨੂੰ ਦੁਬਾਰਾ ਫੜ ਲਿਆ ਅਤੇ ਜਦੋਂ ਅਰਸਦੀਪ ਉਸ ਨੂੰ ਬਚਾਉਣ ਲਈ ਕੋਲ ਪਹੁੰਚੀ ਤਾਂ ਆਰੋਪੀਆਂ ਨੇ ਜਸਪਾਲ ਨੂੰ ਮਾਰਨ ਦੀ ਨੀਅਤ ਨਾਲ ਉਸ ਦਾ ਸਿਰ ਸੜਕ ਤੇ ਮਾਰਿਆ ਜਿਸ ਤੋਂ ਬਾਅਦ ਉਹ ਥੱਲੇ ਡਿੱਗ ਪਿਆ ਤਾਂ ਇੱਕ ਅਗਿਆਤ ਵਹੀਕਲ ਨੇ ਉਸ ਨੂੰ ਕੁਚਲ ਦਿੱਤਾ ਅਤੇ ਭੱਜ ਗਿਆ ਜਿਸ ਤੋਂ ਬਾਅਦ ਜਸਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ। ਐਸ ਐਚ ਓ ਚਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਛੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਆਰੋਪੀ ਪੁਲਿਸ ਦੀ ਗਿਰਫਤ ਵਿੱਚ ਹੋਣਗੇ।









Users Today : 25
Users Yesterday : 13
Users Last 7 days : 148