ਬਰਨਾਲਾ ਬਿਊਰੋ।
ਡਾ. ਸੁਖਹਰਮਨਦੀਪ ਸਿੰਘ ਸ਼ੇਰਗਿੱਲ ਨੇ ਹਲਕਾਅ ਤੇ ਮਲੱਪ ਬਾਰੇ ਦਿੱਤੀ ਵਿਸਥਾਰਿਤ ਜਾਣਕਾਰੀ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ. ਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਮੁਹੰਮਦ ਸਲੀਮ ਸੀਨੀਅਰ ਵੈਟਰਨਰੀ ਅਫ਼ਸਰ ਬਰਨਾਲਾ ਦੀ ਰਹਿਨੁਮਾਈ ਹੇਠ ਨਵੇਂ ਸਾਲ ਦੀ ਆਮਦ ‘ਤੇ ਡਾ. ਸੁਖਹਰਮਨਦੀਪ ਸਿੰਘ ਸ਼ੇਰਗਿੱਲ ਯੋਗ ਅਗਵਾਈ ਹੇਠ ਸਿਵਲ ਪਸ਼ੂ ਹਸਪਤਾਲ ਬਡਬਰ ਵਿਖੇ ਕੁੱਤਿਆਂ ਵਿੱਚ ਹਲਕਾਅ ਦਾ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਡਾ. ਸ਼ੇਰਗਿੱਲ ਵੱਲੋਂ ਪਹੁੰਚੇ ਪਸ਼ੂ ਪਾਲਕਾਂ ਦਾ ਸਵਾਗਤ ਕੀਤਾ ਗਿਆ ਅਤੇ ਪਸ਼ੂਆਂ ਵਿੱਚ ਹਲਕਾਅ ਦੀ ਰੋਕਥਾਮ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ ਗਿਆ। ਡਾਕਟਰ ਸ਼ੇਰਗਿੱਲ ਨੇ ਕਿਹਾ ਕਿ ਪਾਲਤੂ ਕੁੱਤਿਆਂ ਵਿੱਚ ਹਲਕਾਅ ਖਤਰਨਾਕ ਹੁੰਦਾ ਹੈ ਜੋ ਕਿਸੇ ਵੇਲ਼ੇ ਵੀ ਘਾਤਕ ਸਿੱਧ ਹੋ ਸਕਦਾ ਹੈ, ਇਸ ਲਈ ਸਮੇਂ ਸਮੇਂ ‘ਤੇ ਆਪਣੇ ਪਾਲਤੂ ਕੁੱਤਿਆਂ ਦਾ ਟੀਕਾਕਰਨ ਲਾਜ਼ਮੀ ਕਰਵਾਉਣਾ ਚਾਹੀਦੀ ਹੈ। ਇਸ ਤੋਂ ਇਲਾਵਾ ਮਲੱਪ ਰਹਿਤ ਰੱਖਣਾ ਜ਼ਰੂਰੀ ਹੈ ਜਿਸ ਨਾਲ ਪਸ਼ੂਆਂ ਨੂੰ ਹੋਰ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਨਾਲ ਸਬੰਧਿਤ ਕਿਸੇ ਵੀ ਬਿਮਾਰੀ ਦੇ ਇਲਾਜ ਲਈ ਆਪਣੇ ਨੇੜੇ ਦੀ ਪਸ਼ੂ ਡਿਸਪੈਂਸਰੀ ਜਾਂ ਹਸਪਤਾਲ ਵਿਚ ਰਾਬਤਾ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਕੁੱਲ 30 ਕੁੱਤਿਆਂ ਦੇ ਹਲਕਾਅ (ਏ.ਆਰ.ਵੀ.) ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ।
ਇਸ ਕੈਂਪ ਵਿੱਚ ਮਲਕੀਤ ਸਿੰਘ ਗਿੱਲ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਸੋਨੀ, ਹਰਵਿੰਦਰ ਸਿੰਘ ਮਿੰਟੂ , ਹੈਪੀ ਬਡਬਰ, ਸੁਖਵਿੰਦਰ ਭੱਠਲਾਂ, ਪ੍ਰਦੀਪ ਵੀ.ਆਈ ਬਡਬਰ, ਪ੍ਰੇਮ ਬਡਬਰ, ਤਲਜੀਤ ਸਿੰਘ, ਹੈਪੀ ਬਡਬਰ, ਚਮਕੌਰ ਬਡਬਰ, ਨਿਸ਼ਾਨ ਬਡਬਰ, ਨਰੈਣਜੀਤ ਸਿੰਘ, ਡਾ.ਗਗਨਜੋਤ ਸਿੰਘ ਵੈਟਰਨਰੀ ਅਫ਼ਸਰ ਬਰਨਾਲਾ, ਜਸਵਿੰਦਰ ਵੀ.ਆਈ ਹਰੀਗੜ੍ਹ, ਸਮੀਰ ਵੀ.ਆਈ ਭੱਠਲਾਂ, ਅਜੇ ਵੀ.ਆਈ. ਭੈਣੀ ਮਹਿਰਾਜ ਤੇ ਨਰਿੰਦਰ ਵੀ.ਆਈ ਭੂਰੇ ਵੀ ਹਾਜ਼ਰ ਸਨ।









Users Today : 26
Users Yesterday : 13
Users Last 7 days : 149