ਬਰਨਾਲ਼ਾ ਬਿਊਰੋ ।
ਲੰਘੀ ਕੱਲ ਬਰਨਾਲਾ ਦੀ ਅਨਾਜ ਮੰਡੀ ਵਿੱਚ ਦੇਰ ਸ਼ਾਮ ਪੁਲਿਸ ਅਤੇ ਇੱਕ ਲੁਟੇਰਾ ਗੈਂਗ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੀ ਅਨਾਜ ਮੰਡੀ ਵਿੱਚ ਇੱਕ ਲੁਟੇਰਾ ਗੈਂਗ ਅਤੇ ਪੁਲਿਸ ਦਰਮਿਆਨ ਉਸ ਵੇਲੇ ਫਾਇਰਿੰਗ ਹੋਈ। ਜਦੋਂ ਪੁਲਿਸ ਲੁਟੇਰਾ ਗੈਂਗ ਪਿੱਛਾ ਕਰ ਰਹੀ ਸੀ। ਜਿਉਂ ਹੀ ਲੁਟੇਰਾ ਗੈਂਗ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਪੁਲਿਸ ਦੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਲੁਟੇਰਾ ਗੈਂਗ ਤੇ ਗੋਲੀਆਂ ਚਲਾਈਆਂ ਗਈਆਂ। ਫ਼ਿਲਹਾਲ ਘਟਨਾ ਵਿੱਚ ਕਿਸੇ ਤਰ੍ਹਾਂ ਦੀ ਵੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਭਾਵੇਂ ਪੁਲਿਸ ਵੱਲੋਂ ਅਧਿਕਾਰਤ ਤੌਰ ‘ਤੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਪਰ ਸੂਤਰਾਂ ਮੁਤਾਬਕ ਅੱਜ ਸ਼ੁਕਰਵਾਰ ਨੂੰ ਪੁਲਿਸ ਵੱਲੋਂ ਇਸ ਸਬੰਧੀ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।
Post Views: 7









Users Today : 26
Users Yesterday : 13
Users Last 7 days : 149