ਬਰਨਾਲਾ ਬਿਊਰੋ 26 ਫਰਵਰੀ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐੱਸਐੱਡੀ ਕਾਲਜ ਬਰਨਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਭਾਵਨਾਤਮਕ ਸੁਖ ਸਿਹਤ ਵਿਸ਼ੇ `ਤੇ ਇੱਕ ਪ੍ਰਭਾਵਸ਼ਾਲੀ ਲੇਖ ਲਿਖਣ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਸਰਪ੍ਰਸਤੀ ਹੇਠ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਮੰਤਵ ਅਜੋਕੇ ਦੌੜ-ਭੱਜ ਵਾਲੇ ਯੁੱਗ ’ਚ ਵਿਦਿਆਰਥੀਆਂ ਨੂੰ ਮਾਨਸਿਕ ਤੇ ਭਾਵਨਾਤਮਕ ਸਿਹਤ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਪ੍ਰੋ. ਸੁਨੀਤਾ ਰਾਣੀ ਤੇ ਪ੍ਰੋ. ਕਮਲਪ੍ਰੀਤ ਕੌਰ ਨੇ ਇਸ ਪੂਰੇ ਪ੍ਰੋਗਰਾਮ ਦੀ ਰਹਿਨੁਮਾਈ ਤੇ ਸੰਚਾਲਨਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਮੁਕਾਬਲੇ ’ਚ ਸ਼ਮੂਲੀਅਤ ਕੀਤੀ ਤੇ ਆਪਣੀਆਂ ਲਿਖਤਾਂ ਰਾਹੀਂ ਭਾਵਨਾਤਮਕ ਸੰਤੁਲਨ ਦੇ ਵੱਖ-ਵੱਖ ਪਹਿਲੂਆਂ `ਤੇ ਚਾਨਣਾ ਪਾਇਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੇ ਲੇਖਾਂ ’ਚ ਤਣਾਅ ਪ੍ਰਬੰਧਨ ਸਕਾਰਾਤਮਕ ਸੋਚ, ਆਤਮ ਸੰਭਾਲ ਤੇ ਆਧੁਨਿਕ ਜੀਵਨ ਸ਼ੈਲੀ ਦੇ ਮਾਨਸਿਕ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਬਹੁਤ ਹੀ ਗੰਭੀਰ ਤੇ ਡੂੰਘੇ ਵਿਚਾਰ ਪੇਸ਼ ਕੀਤੇ।
ਹੋਰ ਤਾਜ਼ਾਂ ਖਬਰਾਂ ਪੜ੍ਹੋ ਖੰਭਾ ਲਗਾਉਣ ਲਈ ਪੱਟਿਆ ਟੋਆ ਬਣਿਆ ਜਾਨ ਦਾ ਖੂਹhttps://theopeneyes24.com/wp-admin/post.php?post=2937&action=edit
ਉਨ੍ਹਾਂ ਦੱਸਿਆ ਕਿ ਕਿਵੇਂ ਭਾਵਨਾਤਮਕ ਸੰਤੁਲਨ ਬਣਾ ਕੇ ਇੱਕ ਵਿਦਿਆਰਥੀ ਆਪਣੀ ਅਕਾਦਮਿਕ ਤੇ ਨਿੱਜੀ ਜ਼ਿੰਦਗੀ ’ਚ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ। ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਲੇਖਾਂ ਦੀ ਗੁਣਵੱਤਾ ਤੇ ਵਿਚਾਰਾਂ ਦੀ ਡੂੰਘਾਈ ਦੇ ਆਧਾਰ `ਤੇ ਜੇਤੂਆਂ ਦਾ ਐਲਾਨ ਕੀਤਾ ਗਿਆ। ਪਹਿਲਾ ਸਥਾਨ ਹਰਪ੍ਰੀਤ ਕੌਰ, ਦੂਜਾ ਸਥਾਨ ਗੁਰਪ੍ਰੀਤ ਸਿੰਘ, ਤੀਜਾ ਸਥਾਨ ਮਨਪ੍ਰੀਤ ਕੌਰ ਨੇ ਹਾਸਿਲ ਕੀਤਾ ਹੈ। ਸਮਾਗਮ ਦੇ ਅਖੀਰ ’ਚ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਵਨਾਤਮਕ ਤੌਰ `ਤੇ ਮਜ਼ਬੂਤ ਇਨਸਾਨ ਹੀ ਸਮਾਜ ’ਚ ਸਾਰਥਕ ਤਬਦੀਲੀ ਲਿਆ ਸਕਦਾ ਹੈ।
ਹੋਰ ਤਾਜ਼ਾਂ ਖਬਰਾਂ ਪੜ੍ਹੋ ਖੁੱਲੀਆਂ ਅੱਖਾਂ
| ਜਮਹੂਰੀ ਅਧਿਕਾਰ ਸਭਾ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾ ਕੇ ਲੋਕਾਂ ਨੂੰ ਜ਼ਖਮੀ ਕਰਨ, ਦਹਿਸ਼ਤ ਦਾ ਮਾਹੌਲ ਸਿਰਜਣ ਦੀ ਨਿੰਦਿਆ ਕੀਤੀ। Detach |
https://theopeneyes24.com/wp-admin/post.php?post=2898&action=edit |









Users Today : 5
Users Yesterday : 3
Users Last 7 days : 43